
ਸ਼ੋਅ 'ਚ ਕਿਤੇ ਵੀ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਚੱਲ ਰਹੀ ਹੈ।
ਚੰਡੀਗੜ੍ਹ - ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਹਨ। ਇਸ ਧਮਕੀ ਨੂੰ ਫਿਰੌਤੀ ਮੰਗਣ ਅਤੇ ਹਥਿਆਰਾਂ ਨਾਲ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ। ਹਾਲ ਹੀ ਵਿਚ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਕੋਲੋਂ ਪੁੱਛਗਿੱਛ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਹੈ। ਜਿਸ 'ਚ ਉਨ੍ਹਾਂ ਦੇ ਸ਼ੋਅ 'ਚ ਕਿਤੇ ਵੀ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਚੱਲ ਰਹੀ ਹੈ। ਇਸ ਤੋਂ ਬਾਅਦ ਗਾਇਕ ਔਲਖ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
Bhagwant Mann
ਇਸ ਦੇ ਨਾਲ ਹੀ ਇਸ ਖੁਲਾਸੇ ਤੋਂ ਬਾਅਦ ਗਾਇਕ ਔਲਖ ਜਲਦ ਹੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਔਲਖ ਤੋਂ ਇਲਾਵਾ 3 ਹੋਰ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ। ਮਨਕੀਰਤ (27) ਮੂਲ ਰੂਪ ਤੋਂ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਹਿਬਲਪੁਰ ਦੇ ਰਹਿਣ ਵਾਲੇ ਹਨ। ਜਵਾਨੀ ਵਿਚ ਮਨਕੀਰਤ ਕਬੱਡੀ ਅਤੇ ਕੁਸ਼ਤੀ ਖੇਡਦੇ ਸਨ।
Mankirat Aulakh
ਇਸ ਕਾਰਨ ਉਨ੍ਹਾਂ ਨੂੰ ਮਨੀ ਪਹਿਲਵਾਨ ਦਾ ਉਪਨਾਮ ਵੀ ਮਿਲਿਆ। ਕਾਲਜ ਦੇ ਯੂਥ ਫੈਸਟ ਵਿਚ ਉਹਨਾਂ ਦੇ ਗੀਤ ਸੁਣ ਕੇ ਦੋਸਤਾਂ ਨੇ ਉਸ ਨੂੰ ਗਾਇਕੀ ਨੂੰ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ। ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਉਹ ਮੋਹਾਲੀ ਰਹਿਣ ਲੱਗ ਪਏ। ਗਾਇਕ ਮਨਕੀਰਤ ਔਲਖ ਦੇ ਕਰੀਬੀ ਵਿੱਕੀ ਮਿੱਡੂਖੇੜਾ ਦਾ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਸ਼ਾਰਪ ਸ਼ੂਟਰ ਨੂੰ ਕਿਰਾਏ 'ਤੇ ਲੈ ਕੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।