
3 ਅਪ੍ਰੈਲ ਤੱਕ ਮੰਗੀ ਰਿਪੋਰਟ
Zirakpur News: ਬੀਤੇ ਦਿਨੀਂ ਜ਼ੀਰਕਪੁਰ ਦੇ ਸ਼ਿਵਾਲਿਕ ਬਿਹਾਰ ਦੇ ਵਿੱਚ ਰਹਿਣ ਵਾਲੇ 17 ਸਾਲਾ ਨਾਬਾਲਗ਼ ਲੜਕੇ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦਾ ਨਾਮ ਮੌਲਿਕ ਵਰਮਾ ਸੀ। ਜੋ ਕਿ ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਜੇਬ ਵਿੱਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਸੀ। ਜਿਸ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਇਸ ਮਾਮਲੇ ਵਿੱਚ ਸੂ-ਮੋਟੋ ਲਿਆ ਹੈ।
ਕਮਿਸ਼ਨ ਨੇ ਮੋਹਾਲੀ ਪੁਲਿਸ ਨੇ ਮਾਮਲੇ ਵਿੱਚ ਪੱਤਰ ਲਿਖ ਕੇ 3 ਅਪ੍ਰੈਲ ਤੱਕ ਜਾਂਚ ਰਿਪੋਰਟ ਕਮਿਸ਼ਨ ਨੂੰ ਈਮੇਲ ਰਾਹੀ ਭੇਜਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਿਆ ਹੈ, ''ਚੰਡੀਗੜ੍ਹ ਪੁਲਿਸ ਦੇ ਥਾਣੇ 'ਚ ਥਾਣੇਦਾਰ ਤੋਂ ਦੁਖੀ ਬੱਚੇ ਨੇ ਚੁੱਕਿਆ ਵੱਡਾ ਕਦਮ'' ਦੇ ਮਾਮਲੇ ਸਬੰਧੀ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਨਾਨ-ਮੈਡੀਕਲ ਵਿੱਚ ਪੜ੍ਹਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਸਕੂਲ ਪ੍ਰਬੰਧਕਾ ਵੱਲੋਂ ਕੁੱਝ ਅਧਿਆਪਕਾਂ ਦੀ ਮੀਮ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ’ਚ ਉਨ੍ਹਾਂ ਨੂੰ ਤੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਸੀ। ਉਸ ਸਮੇਂ ਬੱਚਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ। ਉਸ ਵੇਲੇ ਬੱਚਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਸਨ। ਹੁਣ 4 ਮਹੀਨਿਆ ਬਾਅਦ ਵੀ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਕਮਿਸ਼ਨ ਨੇ ਅੱਗੇ ਲਿਖਿਆ ਹੈ ਕਿ ਮੀਡੀਆ ਖ਼ਬਰਾਂ ਅਨੁਸਾਰ, ਇਸ ਮਾਮਲੇ ਸਬੰਧੀ ਬੱਚਿਆਂ ਨੂੰ ਸਾਇਬਰ ਕਰਾਇਮ ਦੇ ਏ.ਐਸ.ਆਈ. ਗੁਰਦੇਵ ਸਿੰਘ ਵੱਲੋਂ ਥਾਣੇ ਸੱਦਿਆ ਗਿਆ ਸੀ, ਥਾਣੇ ਵਿੱਚ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ 17 ਸਾਲਾ ਮੋਲਿਕ ਨੇ ਖ਼ੁਦਕੁਸ਼ੀ ਕਰ ਲਈ ਹੈ, ਜਦੋਂ ਮੋਲਿਕ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਜੇਬ ਵਿੱਚੋਂ ਜੇ.ਪੀ. ਹਸਪਤਾਲ ਦੇ ਡਾਕਟਰਾਂ ਨੇ ਸੁਸਾਇਡ ਨੋਟ ਬਰਾਮਦ ਕੀਤਾ ਗਿਆ।
ਕਮਿਸ਼ਨ ਨੇ ਡੀਐਸਪੀ ਜ਼ੀਰਕਪੁਰ ਨੂੰ ਨਿੱਜੀ ਤੌਰ ਉੱਤੇ ਇਸ ਮਾਮਲੇ ਦੀ ਜਾਂਚ ਆਪਣੀ ਦੇਖ-ਰੇਖ ਹੇਠ ਕਰਵਾਉਣ ਲਈ ਆਦੇਸ਼ ਦਿੱਤੇ ਜਾਣ। ਇਸ ਤੋਂ ਇਲਾਵਾ ਸੈਕਟਰ 17 ਚੰਡੀਗੜ੍ਹ ਥਾਣੇ ਦੀ ਸੀਸੀਟੀਵੀ ਫੁਟੇਜ਼, ਸਕੂਲ ਦੀ ਸ਼ਿਕਾਇਤ, ਬੱਚਿਆਂ ਦੇ ਬਿਆਨਾਤ ਅਤੇ ਹੋਰ ਦਸਤਾਵੇਜ ਜੋ ਸਬੰਧਤ ਥਾਣੇ ਵਿਚ ਮੌਜੂਦ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਉਪਰੰਤ ਇਹ ਪਤਾ ਲਗਾਉਣ ਦੀ ਖੇਚਲ ਕੀਤੀ ਜਾਵੇ ਕਿ ਬੱਚੇ ਨੂੰ ਆਤਮ ਹੱਤਿਆ ਕਰਨ ਲਈ ਕਿਸ ਅਧਿਕਾਰੀ ਵਲੋਂ ਮਜਬੂਰ ਕੀਤਾ ਗਿਆ। ਇਸ ਸਬੰਧੀ ਕਾਰਵਾਈ ਕਰਨ ਉਪਰੰਤ ਮਾਮਲੇ ਸਬੰਧੀ ਮੁਕੰਮਲ ਰਿਪੋਰਟ ਮਿੱਤੀ 03.04.2025 ਤਕ ਕਮਿਸ਼ਨ ਦੀ ਈਮੇਲ ਤੇ ਭੇਜਣੀ ਯਕੀਨੀ ਬਣਾਈ ਜਾਵੇ
.
.