
ਕਿਸਾਨੀ ਮੁੱਦਿਆਂ ’ਤੇ ਬੋਲੇ ਵਿਧਾਇਕ ਗੁਰਲਾਲ ਸਿੰਘ
ਹਲਕਾ ਘਨੌਰ ’ਚ ਕਿਸਾਨੀ ਮੁੱਦੇ ਨਾਲ ਜੁੜੇ ਵਿਸ਼ਿਆਂ ਸਬੰਧੀ ਵਿਧਾਇਕ ਗੁਰਲਾਲ ਸਿੰਘ ਦੀ ਅਗਵਾਈ ਵਿਚ ਇਕ ਕਾਨਫ਼ਰੰਸ ਕੀਤੀ ਗਈ। ਧਰਨਾ ਚੁੱਕੇ ਜਾਣ ਪਿੱਛੋਂ ਕਾਫ਼ੀ ਕਿਸਾਨਾਂ ਦਾ ਸਮਾਨ ਚੋਰੀ ਜਾਂ ਫਿਰ ਕਹਿ ਲੋ ਇੱਧਰ-ਉੱਧਰ ਹੋ ਗਿਆ ਹੈ। ਜੋ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਤੇ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਗਿਆ ਹੈ। ਬਾਜਵਾ ਢਾਬਾ ਸੰਭੂ ’ਤੇ 13 ਮਹੀਨੇ ਕਿਸਾਨੀ ਧਰਨਾ ਚਲਦਾ ਰਿਹਾ, ਜਿਥੋਂ ਕਿਸਾਨਾਂ ਲਈ ਪਾਣੀ ਦੀ ਸੇਵਾ ਚਲਦੀ ਰਹੀ।
ਇਹ ਸਾਰੇ ਲੋਕਾਂ ਨੂੰ ਪਤਾ ਹੈ ਜਿਹੜੇ ਮਾਝੇ ਦੁਆਬੇ ਤੋਂ ਆਉਂਦੇ ਸੀ। ਕਈ ਵਾਰ ਸਾਡੇ ਤੋਂ ਜਾਣੇ ਅਣਜਾਣੇ ਵਿਚ ਗ਼ਲਤੀਆਂ ਹੋ ਜਾਂਦੀਆਂ ਹਨ। ਕਿਸਾਨਾਂ ਦਾ ਜੋ ਸਮਾਨ ਗੁੰਮ ਹੋਇਆ ਹੈ ਉਸ ਦੀ ਰਿਪੋਰਟ ਥਾਣਿਆਂ ਵਿਚ ਦਰਜ ਹੋ ਗਈ ਹੈ ਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਜਦੋਂ ਦਾ ਧਰਨਾ ਚੁੱਕਿਆ ਗਿਆ ਹੈ ਉਦੋਂ ਦਾ ਇਕ ਨੌਜਵਾਨ ਟਿੰਕੂ ਲਾਪਤਾ ਹੈ ਜਿਸ ਦਾ ਸਾਡੀ ਜਥੇਬੰਦੀ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਸ ਦੀ ਪੁਲਿਸ ਵਲੋਂ ਭਾਲ ਜਾਰੀ ਹੈ। ਅਸੀਂ 11 ਮੈਂਬਰੀ ਇਕ ਕਮੇਟੀ ਬਣਾਈ ਹੈ।
ਜਿਸ ਕਿਸੇ ਨੂੰ ਕਿਤੇ ਕਿਸਾਨਾਂ ਦਾ ਸਮਾਨ ਪਿਆ ਮਿਲੇ ਤਾਂ ਉਹ ਸਾਡੇ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਰਾਜਨੀਤੀ ਤੋਂ ਉਪਰ ਉਠ ਕੇ ਕਿਸਾਨਾਂ ਦਾ ਖੋਇਆ ਹੋਇਆ ਸਮਾਨ ਲੱਭ ਕੇ ਉਨ੍ਹਾਂ ਤਕ ਪੁਜਦਾ ਕਰੀਏ, ਜੇ ਕਿਸੇ ਨੂੰ ਵੀ ਕਿਸਾਨਾਂ ਦੇ ਸਮਾਨ ਦਾ ਪਤਾ ਲੱਗੇ ਉਹ ਸਾਡੀ ਮਦਦ ਕਰੇ ਤਾਂ ਜੋ ਪੰਜਾਬ, ਮਾਝੇ ਜਾਂ ਫਿਰ ਘਨੌਰ ਦੀ ਬਦਨਾਮੀ ਨਾ ਹੋਵੇ।
photo