ਮੰਤਰੀ ਹਰਭਜਨ ਸਿੰਘ ETO ਨੇ ਵਿਧਾਨ ਸਭਾ ’ਚ ਕੀਤਾ ਐਲਾਨ

By : JUJHAR

Published : Mar 24, 2025, 1:25 pm IST
Updated : Mar 24, 2025, 1:25 pm IST
SHARE ARTICLE
Minister Harbhajan Singh ETO made the announcement in the Vidhan Sabha
Minister Harbhajan Singh ETO made the announcement in the Vidhan Sabha

‘ਸ਼ਹੀਦ ਊਧਮ ਸਿੰਘ’ ਦੇ ਨਾਂ ’ਤੇ ਬਣੇਗਾ ਜਲਾਲਾਬਾਦ ਦਾ ਬਾਈਪਾਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੱਜ ਜਲਾਲਾਬਾਦ ਹਲਕੇ ਲਈ ਇਕ ਵੱਡੀ ਸੌਗਾਤ ਦਾ ਐਲਾਨ ਕੀਤਾ ਹੈ। ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਜਲਾਲਾਬਾਦ ਦਾ ਬਾਈਪਾਸ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਦੌਰਾਨ ਫਾਜ਼ਿਲਕਾ ਫਿਰੋਜ਼ਪੁਰ ਰੋਡ ’ਤੇ ਜਲਾਲਾਬਾਦ ਬਾਈਪਾਸ ਬਣਾਉਣ ਸਬੰਧੀ ਸਵਾਲ ਉਠਾਇਆ ਸੀ

ਜਿਸ ’ਤੇ ਬੋਲਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿਚ ਸੂਚਿਤ ਕੀਤਾ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਜਲਾਲਾਬਾਦ ਦਾ ਬਾਈਪਾਸ ਬਣਾਇਆ ਜਾਵੇਗਾ ਜੋ ਕਿ ਬੱਗੇ ਕੇ ਉਤਾੜ ਤੋਂ ਸ਼ੁਰੂ ਹੋਵੇਗਾ ਅਤੇ ਨਹਿਰ ਦੇ ਨਾਲ ਨਾਲ ਹੁੰਦਾ ਹੋਇਆ ਬਣੇਗਾ। ਇਸ ਦੀ ਲੰਬਾਈ 8.75 ਕਿਲੋਮੀਟਰ ਹੋਵੇਗੀ ਅਤੇ ਇਹ 18 ਫੁੱਟ ਚੌੜਾ ਹੋਵੇਗਾ। ਇਸ ਸਬੰਧੀ ਸਰਕਾਰ ਨੇ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕਰ ਦਿਤੀ ਹੈ। 

ਵਿਧਾਇਕ ਜਗਦੀਪ ਕੰਬੋਜ ਗੋਲਡ ਨੇ ਕਿਹਾ ਕਿ ਇਸ ਸੜਕ ਲਈ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰ ਵੀ ਇਸ ਇਲਾਕੇ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਵਿਕਾਸ ਦੇ ਅਸਲ ਮੁੱਦਿਆਂ ’ਤੇ ਉਨ੍ਹਾਂ ਨੇ ਧਿਆਨ ਨਹੀਂ ਦਿਤਾ ਤੇ ਪਿਛਲੇ ਵੱਡੇ ਲੀਡਰ ਇਹ ਬਾਈਪਾਸ ਨਹੀਂ ਬਣਵਾ ਸਕੇ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਨੂੰ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਣਾਇਆ ਜਾਵੇਗਾ।

ਇਸ ਸੜਕ ਦੇ ਬਣਨ ਨਾਲ ਜਲਾਲਾਬਾਦ ਦੀ ਟਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਘੱਟ ਸਮਾਂ ਲੱਗੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸੜਕ ਦੀ ਪ੍ਰਵਾਣਗੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧਨਵਾਦ ਕਰਦਿਆਂ ਸਦਨ ਵਿਚ ਇਹ ਵੀ ਮੰਗ ਰੱਖੀ ਕਿ ਇਸ ਨਵੀਂ ਸੜਕ ’ਤੇ ਕਿਸੇ ਜਗ੍ਹਾ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਸਥਾਪਤ ਕੀਤਾ ਜਾਵੇ। ਲੋਕ ਨਿਰਮਾਣ ਮੰਤਰੀ ਨੇ ਇਹ ਮੰਗ ਵੀ ਤੁਰਤ ਹੀ ਪ੍ਰਵਾਨ ਕਰ ਲਈ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸਬੰਧ ਵਿਚ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬੜਮੁੱਲਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਰਗ ਬਣਨ ਨਾਲ ਇਲਾਕੇ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਸੜਕ ਇਲਾਕੇ ਦੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement