ਪੰਜਾਬ ਪੁਲਿਸ ਨੇ ਪਾਕਿਸਤਾਨ-ਸਮਰਥਿਤ ਨਾਰਕੋ-ਅੱਤਵਾਦ ਹਵਾਲਾ ਨੈੱਟਵਰਕ ਦਾ ਕੀਤਾ ਪਰਦਾਫਾਸ਼ ; 11 ਗ੍ਰਿਫ਼ਤਾਰ
Published : Mar 24, 2025, 8:38 pm IST
Updated : Mar 24, 2025, 8:38 pm IST
SHARE ARTICLE
Punjab Police busts Pakistan-backed narco-terror trafficking network; 11 arrested
Punjab Police busts Pakistan-backed narco-terror trafficking network; 11 arrested

ਪੁਲਿਸ ਟੀਮਾਂ ਨੇ 372 ਗ੍ਰਾਮ ਸੋਨਾ ਵੀ ਕੀਤਾ ਬਰਾਮਦ , ਚਾਰ ਲਗਜ਼ਰੀ ਵਾਹਨ ਜ਼ਬਤ

ਚੰਡੀਗੜ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਨਾਰਕੋਟਿਕਸ-ਅੱਤਵਾਦ ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੀ ਐਂਟੀ -ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 11 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ - ਜਿਨਾਂ ਵਿੱਚ ਪੰਜ ਨਸ਼ਾ ਤਸਕਰ, ਤਿੰਨ ਡਰੱਗ ਹਵਾਲਾ ਮਨੀ ਕੋਰੀਅਰ ਅਤੇ ਤਿੰਨ ਹਵਾਲਾ ਕਾਰੋਬਾਰੀ ਸ਼ਾਮਲ ਹਨ - ਅਤੇ ਵੱਖ-ਵੱਖ ਵਿਦੇਸ਼ੀ ਕਰੰਸੀਆਂ ਵਿੱਚ 5.09 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਸੋਮਵਾਰ ਨੂੰ  ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗਿਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਪਛਾਣ ਅੰਮਿ੍ਤਸਰ ਦੇ ਰਾਮ ਤਲਾਈ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਅਜੈ (26), ਅੰਮਿ੍ਰਤਸਰ ਦੀ ਗੁਰੂ ਨਾਨਕ ਕਲੋਨੀ ਦੇ ਹਰਮਨਜੀਤ ਸਿੰਘ ਉਰਫ ਹੈਰੀ (27), ਅੰਮਿ੍ਤਸਰ ਦੇ ਛੇਹਰਟਾ ਦੇ ਨਾਰਾਇਣਗੜ ਦੇ ਸਾਗਰ (28), ਬਟਾਲਾ ਦੇ ਹੁਸਨਪੁਰਾ ਕਲਾਂ ਦੇ ਲਵਦੀਪ ਸਿੰਘ ਉਰਫ ਲਾਲਾ(30)  ਅਤੇ ਅੰਮਿ੍ਤਸਰ ਦੇ ਕੱਕੜ ਦੇ ਹਰਭਾਜ ਸਿੰਘ  ਉਰਫ(30) ਭੇਜਾ ਵਜੋਂ ਹੋਈ ਹੈ, ਜਦੋਂ ਕਿ ਡਰੱਗ ਹਵਾਲਾ ਮਨੀ ਕੋਰੀਅਰਾਂ ਦੀ ਪਛਾਣ ਅੰਮਿ੍ਤਸਰ ਦੇ ਜੋੜਾ ਫਾਟਕ ਦੇ ਸੌਰਵ ਉਰਫ ਸੌਰਵ ਮਹਾਜਨ (24), ਅੰਮਿ੍ਤਸਰ ਦੇ ਘਾਹ ਮੰਡੀ ਚੌਕ ਦੇ ਤਨੁਸ਼ (28) ਅਤੇ ਅੰਮਿ੍ਤਸਰ ਦੇ ਦਮਗੰਜ ਦੇ ਹਰਮਿੰਦਰ ਸਿੰਘ ਉਰਫ ਹੈਰੀ (28) ਵਜੋਂ ਹੋਈ ਹੈ।

ਗਿਰਫਤਾਰ ਕੀਤੇ ਗਏ ਹਵਾਲਾ ਕਾਰੋਬਾਰੀਆਂ ਦੀ ਪਛਾਣ ਫਗਵਾੜਾ ਸਥਿਤ ਸ਼ਰਮਾ ਫਾਰੈਕਸ ਮਨੀ ਚੇਂਜਰ ਦੇ ਮਾਲਕ ਅਸ਼ੋਕ ਕੁਮਾਰ ਸ਼ਰਮਾ (60) ਅਤੇ ਉਸਦੇ ਸਾਥੀਆਂ ਫਗਵਾੜਾ ਦੇ ਮੁਟਿਆਰਪੁਰ ਮੁਹੱਲਾ ਦੇ ਰਾਜੇਸ਼ ਕੁਮਾਰ (50) ਅਤੇ ਫਗਵਾੜਾ ਦੇ ਸੁਖਚੈਨ ਨਗਰ ਦੇ ਅਮਿਤ ਬਾਂਸਲ ਉਰਫ ਸੁਨੀਲ (47) ਵਜੋਂ ਹੋਈ ਹੈ।

ਇਹ ਕਾਰਵਾਈ, ਦੋ ਵਿਅਕਤੀਆਂ- ਹਰਜਿੰਦਰ ਸਿੰਘ ਉਰਫ ਅਜੈ ਅਤੇ ਹਰਮਨਜੀਤ ਸਿੰਘ ਉਰਫ ਹੈਰੀ, ਜਿਨਾਂ ਨੂੰ 21 ਜਨਵਰੀ, 2025 ਨੂੰ  263 ਗ੍ਰਾਮ ਹੈਰੋਇਨ ਅਤੇ 5.60 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗਿਰਫਤਾਰ ਕੀਤਾ ਗਿਆ ਸੀ, ਦੀ ਦੋ ਮਹੀਨੇ ਡੂੰਘਾਈ ਨਾਲ ਕੀਤੀ ਜਾਂਚ ਅਤੇ ਦੇ ਅਗਲੇਰੇ-ਪਿਛਲੇਰੇ ਸਬੰਧਾਂ ਦੀ ਨਿਰੰਤਰ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਏਐਨਟੀਐਫ ਦੀਆਂ ਪੁਲਿਸ ਟੀਮਾਂ ਨੇ ਅਗਲੇ ਹੀ ਦਿਨ ਤਿੰਨ ਹਵਾਲਾ ਮਨੀ ਕੋਰੀਅਰ ਸੌਰਵ ਮਹਾਜਨ, ਤਨੁਸ਼ ਅਤੇ ਹਰਮਿੰਦਰ ਉਰਫ ਹੈਰੀ ਨੂੰ ਗਿਰਫਤਾਰ ਕੀਤਾ ਅਤੇ 47.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਉਨਾਂ ਦੀ ਮਹਿੰਦਰਾ ਐਕਸਯੂਵੀ 300 ਕਾਰ ਵੀ ਜਬਤ ਕਰ ਲਈ ਗਈ। ਕੇਸ ਦੀ ਜਾਂਚ ਵਿੱਚ ਅੱਗੇ ਵਧਦਿਆਂ, 24 ਜਨਵਰੀ ਨੂੰ, ਪੁਲਿਸ ਟੀਮਾਂ ਨੇ ਸਾਗਰ ਅਤੇ ਲਵਦੀਪ ਸਿੰਘ ਉਰਫ ਲਾਲਾ ਵਜੋਂ ਜਾਣੇ ਜਾਂਦੇ ਦੋ ਹੋਰ ਨਸ਼ਾ ਤਸਕਰਾਂ ਨੂੰ ਸਫਲਤਾਪੂਰਵਕ ਗਿਰਫਤਾਰ ਕੀਤਾ ਅਤੇ ਉਨਾਂ ਦੇ ਕਬਜ਼ੇ ਚੋਂ 5 ਲੱਖ ਰੁਪਏ ਦੀ ਡਰੱਗ ਮਨੀ, ਇੱਕ ਐਕਟਿਵਾ ਸਕੂਟਰ ਅਤੇ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ।

ਇਸ ਮਾਮਲੇ ਦੀ ਹੋਰ ਜਾਂਚ ਨੇ ਪੁਲਿਸ ਟੀਮਾਂ ਨੂੰ ਮਾਸਟਰਮਾਈਂਡ ਹਰਭਾਜ ਸਿੰਘ ਉਰਫ ਭੇਜਾ  ਤੱਕ ਪਹੰਚਾਇਆ ਜੋ ਕਿ ਕੇਂਦਰੀ ਜੇਲ ਅੰਮਿ੍ਤਸਰ ਦੇ ਅੰਦਰੋਂ ਪਾਕਿਸਤਾਨੀ ਨਸ਼ਾ ਤਸਕਰ ਸ਼ਹਿਬਾਜ ਦੇ ਸੰਪਰਕ ਵਿੱਚ ਸੀ। ਉਨਾਂ ਕਿਹਾ ਕਿ 26 ਜਨਵਰੀ ਨੂੰ ਦੋਸ਼ੀ ਨੂੰ ਕੇਂਦਰੀ ਜੇਲ ਅੰਮਿ੍ਤਸਰ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ ਅਤੇ ਇਸ ਮਾਮਲੇ ਵਿੱਚ  ਗਿਰਫਤਾਰ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ, ਪਾਕਿਸਤਾਨੀ ਤਸਕਰ ਸ਼ਹਿਬਾਜ, ਜੋ ਕਿ ਜਿਲਾ ਨਾਰੋਵਾਲ ਦੇ ਪਿੰਡ ਬੂੜੇਵਾਲ ਦਾ ਰਹਿਣ ਵਾਲਾ ਹੈ, ਗੈਰ-ਕਾਨੂੰਨੀ ਤੌਰ ‘ਤੇ ਭਾਰਤ ਵਿੱਚ ਦਾਖਲ ਹੋਇਆ ਸੀ, ਅਤੇ ਉਸ ਵਿਰੁੱਧ ਫਰਵਰੀ 2021 ਵਿੱਚ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ, ਉਹ ਪਾਕਿਸਤਾਨ ਭੇਜੇ ਜਾਣ ਤੋਂ ਪਹਿਲਾਂ ਕੇਂਦਰੀ ਜੇਲ, ਅੰਮਿ੍ਤਸਰ ਵਿੱਚ ਬੰਦ ਰਿਹਾ।  

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸੀ ਹਰਭਾਜ ਸਿੰਘ ਅਤੇ ਹਰਮਨਜੀਤ ਉਰਫ ਹੈਰੀ ਦੀ ਜਾਣ-ਪਛਾਣ ਪਾਕਿਸਤਾਨ ਅਧਾਰਤ ਤਸਕਰ ਸਹਿਬਾਜ ਨਾਲ ਉਦੋਂ ਹੋਈ ਸੀ, ਜਦੋਂ ਉਹ ਇਕੱਠੇ ਕੇਂਦਰੀ ਜੇਲ ਅੰਮਿ੍ਤਸਰ ਵਿੱਚ ਬੰਦ ਸਨ। ਉਨਾਂ ਅੱਗੇ ਦੱਸਿਆ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ, ਉਸ ਨੇ ਨਸਾ ਤਸਕਰੀ ਦਾ ਕਾਰੋਬਾਰ ਚਲਾਉਣ ਲਈ ਮੋਬਾਈਲ ਫੋਨ ਰਾਹੀਂ ਇਨਾਂ ਵਿਅਕਤੀਆਂ ਨਾਲ ਸੰਪਰਕ ਬਣਾਇਆ ਅਤੇ ਹਰਮਿੰਦਰ ਉਰਫ ਹੈਰੀ ਨੂੰ ਵੀ ਇਸ ਕਾਰੋਬਾਰ ਵਿੱਚ ਸ਼ਾਮਲ ਕੀਤਾ।

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ, ਗਿ੍ਫਤਾਰ ਕੀਤੇ ਗਏ ਮੁਲਜਮ ਹਰਮਨਜੀਤ ਅਤੇ ਹਰਮਿੰਦਰ ਨੇ ਖੁਲਾਸਾ ਕੀਤਾ ਕਿ ਉਹ ਪਾਕਿਸਤਾਨੀ ਤਸਕਰ ਸਹਿਬਾਜ ਦੇ ਨਿਰਦੇਸਾਂ ‘ਤੇ ਡਰੱਗ ਮਨੀ ਜਮਾ ਕਰਵਾਉਣ ਲਈ ਫਗਵਾੜਾ ਸਥਿਤ ਸਰਮਾ ਫੋਰੈਕਸ ਮਨੀ ਐਕਸਚੇਂਜਰ ਅਤੇ ਫੋਰੈਕਸ ਐਡਵੀਜ਼ਰ ਦੀ ਵਰਤੋਂ ਕਰ ਰਹੇ ਸਨ। ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਮਲੇ ਵਿੱਚ ਮਾਲਕ ਅਸ਼ੋਕ ਸ਼ਰਮਾ ਅਤੇ ਉਸਦੇ ਸਾਥੀ ਸੁਨੀਲ ਨੂੰ ਨਾਮਜਦ ਕੀਤਾ ਅਤੇ ਦੋਵਾਂ ਨੂੰ ਕ੍ਰਮਵਾਰ 17 ਮਾਰਚ ਅਤੇ 18 ਮਾਰਚ ਨੂੰ ਗਿ੍ਫਤਾਰ ਕਰ ਲਿਆ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਕਨੀਕੀ ਸੂਹ ਦੇ ਆਧਾਰ ‘ਤੇ, ਪੁਲਿਸ ਟੀਮਾਂ ਨੇ ਅਸੋਕ ਸਰਮਾ ਦੇ ਇੱਕ ਹੋਰ ਸਾਥੀ, ਜਿਸਦੀ ਪਛਾਣ ਰਾਜੇਸ ਉਰਫ ਬੌਬੀ ਵਜੋਂ ਹੋਈ ਹੈ, ਨੂੰ ਵੀ ਉਸਦੇ ਘਰੋਂ ਗਿ੍ਫਤਾਰ ਕੀਤਾ ਹੈ ਅਤੇ ਉਸਦੇ ਕਬਜੇ ਵਿੱਚੋਂ 50.50 ਲੱਖ ਰੁਪਏ ਬਰਾਮਦ ਕੀਤੇ।

ਉਨਾਂ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਹੋਰ 36.59 ਲੱਖ ਰੁਪਏ (ਜਿਸ ਨਾਲ ਭਾਰਤੀ ਕਰੰਸੀ ਦੀ ਕੁੱਲ ਬਰਾਮਦਗੀ 1.45 ਕਰੋੜ ਰੁਪਏ ਹੋਈ), 2,63,630 ਯੂਰੋ, 7000 ਅਮਰੀਕੀ ਡਾਲਰ, 10,020 ਕੈਨੇਡੀਅਨ ਡਾਲਰ, 27,500 ਪੌਂਡ ਅਤੇ 285 ਦਿਰਾਮ ਬਰਾਮਦ ਕਰਨ ਤੋਂ ਇਲਾਵਾ 372 ਗ੍ਰਾਮ ਸੋਨਾ ਬਰਾਮਦ ਵੀ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਦੋਸ਼ੀਆਂ ਦੀ ਮਹਿੰਦਰਾ ਐਕਸਯੂਵੀ 300 ਨੂੰ ਜ਼ਬਤ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨਾਂ ਦੀਆਂ ਤਿੰਨ ਹੋਰ ਗੱਡੀਆਂ ਜਿਨਾਂ ਵਿੱਚ ਬੀਐਮਡਬਲਿਊ, ਮਹਿੰਦਰਾ ਥਾਰ ਆਟੋਮੈਟਿਕ ਅਤੇ ਹੁੰਡਈ ਆਈ10 ਸਾਮਲ ਹਨ, ਵੀ ਜਬਤ ਕੀਤੀਆਂ ਹਨ।

ਡੀਜੀਪੀ ਨੇ ਦੱਸਿਆ ਕਿ ਏਐਨਟੀਐਫ ਵੱਲੋਂ ਇਸ ਨੈੱਟਵਰਕ ਦੀਆਂ ਸੈਕੜੇ ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਐਨਡੀਪੀਐਸ ਐਕਟ ਦੀ ਧਾਰਾ 68ਐਫ ਤਹਿਤ ਇਹਨਾਂ ਨੂੰ ਜਬਤ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਹੁਣ ਤੱਕ ਸਾਹਮਣੇ ਆਇਆ ਇਹ ਨੈੱਟਵਰਕ ਅੰਮਿ੍ਰਤਸਰ ਤੋਂ ਤਰਨਤਾਰਨ ਤੋਂ ਫਗਵਾੜਾ ਤੋਂ ਪੰਚਕੂਲਾ ਤੱਕ ਫੈਲਿਆ ਹੋਇਆ ਹੈ।

ਉਨਾਂ ਅੱਗੇ ਕਿਹਾ, “ਪੁਲਿਸ ਟੀਮਾਂ ਨੇ ਇਸ ਮਾਮਲੇ ਵਿੱਚ ਸੱਤ ਹੋਰ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ ਅਤੇ ਉਨਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।”

ਇਸ ਦੌਰਾਨ, ‘ਯੁੱਧ ਨਸ਼ਿਆਂ ਵਿਰੁੱਧ‘ ਦੇ 24ਵੇਂ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ 1 ਮਾਰਚ, 2025 ਤੋਂ ਸੂਬੇ ਭਰ ਵਿੱਚ 3868 ਨਸਾ ਤਸਕਰਾਂ ਨੂੰ ਗਿ੍ਫਤਾਰ ਕਰਕੇ 2177 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਸ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਗਏ ਨਸਾ ਤਸਕਰਾਂ ਦੇ ਕਬਜੇ ਵਿੱਚੋਂ 135.5 ਕਿਲੋਗ੍ਰਾਮ ਹੈਰੋਇਨ, 82.9 ਕਿਲੋਗ੍ਰਾਮ ਅਫੀਮ, 1419 ਕਿਲੋਗ੍ਰਾਮ ਭੁੱਕੀ, 34.24 ਕਿਲੋਗ੍ਰਾਮ ਗਾਂਜਾ, 7.58 ਲੱਖ ਨਸੀਲੀਆਂ ਗੋਲੀਆਂ/ਕੈਪਸੂਲ/ਟੀਕੇ, 1 ਕਿਲੋ ਆਈਸੀਈ ਅਤੇ 5.42 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement