
Ravi Bhagat News: ਇਸ ਸਮੇਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ।
ਚੰਡੀਗੜ੍ਹ (ਭੁੱਲਰ): 2006 ਬੈਂਚ ਦੇ ਸੀਨੀਅਰ ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਇਸ ਸਮੇਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ।
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਹੁਕਮ ਮੁਤਾਬਕ ਉਹ ਸੇਵਾ ਮੁਕਤ ਹੋ ਚੁੱਕੇ ਵੀ.ਕੇ. ਸਿੰਘ ਦੀ ਥਾਂ ਲੈਣਗੇ। ਇਹ ਅਹੁਦਾ ਕਾਫ਼ੀ ਦਿਨਾਂ ਤੋਂ ਖ਼ਾਲੀ ਪਿਆ ਸੀ। ਰਵੀ ਭਗਤ ਕੋਲ ਪੀ.ਡਬਲਿਊ.ਡੀ. ਅਤੇ ਪੇਂਡੂ ਵਿਕਾਸ ਦੇ ਪੰਚਾਇਤ ਵਿਭਾਗ ਦਾ ਐਡੀਸ਼ਨਲ ਚਾਰਜ ਵੀ ਰਹੇਗਾ।