ਦੇਸ਼ ਦਾ ਪਹਿਲਾ ਜਨ ਔਸ਼ਧੀ ਕੇਂਦਰ ਹੋਇਆ ਬੰਦ

By : JUJHAR

Published : Mar 24, 2025, 11:50 am IST
Updated : Mar 24, 2025, 2:23 pm IST
SHARE ARTICLE
The country's first Jan Aushadhi Center has been closed.
The country's first Jan Aushadhi Center has been closed.

ਸਿਹਤ ਵਿਭਾਗ ਵਲੋਂ ਡਿਸਪੈਂਸਰੀ ਵਿਚ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ : ਐਸਐਮਓ ਡਾ. ਸਵਰਨਜੀਤ ਧਵਨ

ਦੇਸ਼ ਦਾ ਪਹਿਲਾ ਜਨ ਔਸ਼ਧੀ ਕੇਂਦਰ ਹੁਣ ਕਦੇ ਨਹੀਂ ਖੁੱਲ੍ਹੇਗਾ। ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਿਵਲ ਹਸਪਤਾਲ ਵਿਚ ਸਰਕਾਰੀ ਦਵਾਈਆਂ ਮੁਫ਼ਤ ਮਿਲਦੀਆਂ ਹਨ, ਤਾਂ ਹੁਣ ਜਨ ਔਸ਼ਧੀ ਕੇਂਦਰ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ, ਅਸਲ ਸਥਿਤੀ ਇਹ ਹੈ ਕਿ ਵਿਭਾਗ ਨੇ ਜਨ ਔਸ਼ਧੀ ਕੇਂਦਰ ਖੋਲ੍ਹਣ ਲਈ ਕੋਈ ਸਕਾਰਾਤਮਕ ਯਤਨ ਨਹੀਂ ਕੀਤੇ।

ਦਰਅਸਲ, ਦੇਸ਼ ਦਾ ਪਹਿਲਾ ਜਨ ਔਸ਼ਧੀ ਕੇਂਦਰ 2008 ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਸਥਾਪਤ ਕੀਤਾ ਗਿਆ ਸੀ ਜਿਸ ਦਾ ਉਦੇਸ਼ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵਾਜਬ ਕੀਮਤਾਂ ’ਤੇ ਜੈਨਰਿਕ ਦਵਾਈਆਂ ਪ੍ਰਦਾਨ ਕਰਨਾ ਸੀ। ਮਰੀਜ਼ਾਂ ਨੂੰ ਜੈਨੇਰਿਕ ਦਵਾਈਆਂ 50 ਤੋਂ 60 ਫ਼ੀ ਸਦੀ ਦੀ ਛੋਟ ’ਤੇ ਦਿਤੀਆਂ ਗਈਆਂ। ਜੁਲਾਈ 2021 ਵਿਚ, ਜਨ ਔਸ਼ਧੀ ਕੇਂਦਰ ਵਿਚ ਕੰਮ ਕਰਨ ਵਾਲੇ ਸਟਾਫ਼ ਨੇ ਇੱਥੇ ਬ੍ਰਾਂਡੇਡ ਦਵਾਈਆਂ ਵੇਚਣੀਆਂ ਸ਼ੁਰੂ ਕਰ ਦਿਤੀਆਂ।

ਮਰੀਜ਼ਾਂ ਨੂੰ ਜੈਨਰਿਕ ਅਤੇ ਬ੍ਰਾਂਡੇਡ ਦਵਾਈਆਂ ਵਿਚ ਫ਼ਰਕ ਨਹੀਂ ਪਤਾ, ਇਸ ਲਈ ਉਨ੍ਹਾਂ ਨੂੰ ਮਹਿੰਗੀਆਂ ਬ੍ਰਾਂਡੇਡ ਦਵਾਈਆਂ ਖ਼ਰੀਦਣ ਲਈ ਮਜਬੂਰ ਹੋਣਾ ਪੈਂਦਾ ਹੈ। ਉਸ ਸਮੇਂ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਬਣੇ ਟਾਇਲਟ ਵਿਚੋਂ ਵੱਡੀ ਮਾਤਰਾ ਵਿਚ ਬ੍ਰਾਂਡੇਡ ਦਵਾਈਆਂ ਬਰਾਮਦ ਹੋਈਆਂ ਸਨ। ਇਕ ਸਰਕਾਰੀ ਹਸਪਤਾਲ ਵਿਚ ਇਕ ਨਿੱਜੀ ਫਾਰਮਾਸਿਊਟੀਕਲ ਕੰਪਨੀ ਦੀਆਂ ਦਵਾਈਆਂ ਵੇਚਣ ਦੇ ਦੋਸ਼ ਵਿਚ,

photophoto

ਪ੍ਰਸ਼ਾਸਨ ਨੇ ਕੇਂਦਰ ਵਿਚ ਕੰਮ ਕਰਨ ਵਾਲੇ ਤਿੰਨ ਫਾਰਮਾਸਿਸਟਾਂ ਨੂੰ ਨੌਕਰੀ ਤੋਂ ਕੱਢ ਦਿਤਾ ਅਤੇ ਕੇਂਦਰ ਨੂੰ ਤਾਲਾ ਲਗਾ ਦਿਤਾ। ਸਿਵਲ ਹਸਪਤਾਲ ਵਿਚ ਜਨ ਔਸ਼ਧੀ ਕੇਂਦਰ ਕਈ ਸਾਲਾਂ ਤੋਂ ਬੰਦ ਸੀ ਫਾਰਮਾਸਿਸਟ ਰਾਘਵ ਸ਼ਿਕਾਰਪੁਰੀਆ ਨੇ ਬ੍ਰਾਂਡੇਡ ਦਵਾਈਆਂ ਵੇਚਣੀਆਂ ਸ਼ੁਰੂ ਕਰ ਦਿਤੀਆਂ, ਇਸ ਲਈ ਜਨ ਔਸ਼ਧੀ ਕੇਂਦਰ ਬੰਦ ਹੋ ਗਿਆ। ਜਨ ਔਸ਼ਧੀ ਕੇਂਦਰਾਂ ’ਤੇ 282 ਕਿਸਮਾਂ ਦੀਆਂ ਜੈਨਰਿਕ ਦਵਾਈਆਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਬ੍ਰਾਂਡੇਡ ਦਵਾਈ ਦੀ ਪੱਟੀ ਜੋ 100 ਰੁਪਏ ਵਿਚ ਮਿਲਦੀ ਸੀ, ਜਨ ਔਸ਼ਧੀ ਕੇਂਦਰ ’ਤੇ ਸਿਰਫ਼ 25 ਤੋਂ 30 ਰੁਪਏ ਵਿੱਚ ਉਪਲਬਧ ਸੀ। ਵਿਡੰਬਨਾ ਇਹ ਹੈ ਕਿ ਜੈਨਰਿਕ ਦਵਾਈਆਂ ਦੇ ਬਿੱਲ ਵੀ ਮਰੀਜ਼ਾਂ ਨੂੰ ਨਹੀਂ ਦਿਤੇ ਗਏ। ਐਸਐਮਓ ਡਾ. ਸਵਰਨਜੀਤ ਧਵਨ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਲੋਂ ਡਿਸਪੈਂਸਰੀ ਵਿਚ ਦਵਾਈਆਂ ਉਪਲਬਧ ਕਰਵਾਈਆਂ ਗਈਆਂ ਹਨ।

ਸਾਡੇ ਕੋਲ 95 ਫ਼ੀ ਸਦੀ ਦਵਾਈਆਂ ਹਨ। ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮੁਫ਼ਤ ਦਿਤੀਆਂ ਜਾ ਰਹੀਆਂ ਹਨ। ਅਸੀਂ ਜਨ ਔਸ਼ਧੀ ਕੇਂਦਰ ਨੂੰ ਆਊਟਸੋਰਸਿੰਗ ਰਾਹੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਸਰਕਾਰ ਵਲੋਂ ਹੁਕਮ ਦਿਤੇ ਗਏ ਹਨ ਕਿ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਸਿਰਫ਼ ਸਰਕਾਰੀ ਡਿਸਪੈਂਸਰੀਆਂ ਤੋਂ ਹੀ ਉਪਲਬਧ ਕਰਵਾਈਆਂ ਜਾਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement