ਸਿੱਖ ਜਥੇ 'ਚੋਂ ਲਾਪਤਾ ਹੋਇਆ ਅਮਰਜੀਤ ਵਾਹਗਾ ਰਾਹੀਂ ਪਰਤਿਆ ਅਪਣੇ ਵਤਨ  
Published : Apr 24, 2018, 9:52 pm IST
Updated : Apr 24, 2018, 9:52 pm IST
SHARE ARTICLE
Amarjit returned to his hometown through Wagah
Amarjit returned to his hometown through Wagah

ਅਟਾਰੀ ਵਾਹਗਾ ਬਾਰਡਰ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਰੇਂਜਰਸ ਵਲੋਂ ਅਮਰਜੀਤ ਨੂੰ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।

ਅੰਮ੍ਰਿਤਸਰ : ਭਾਰਤ ਤੋਂ ਪਾਕਿਸਤਾਨ ਧਾਰਮਕ ਅਸਥਾਨਾਂ ਦੇ ਦਰਸ਼ਨਾਂ ਲਈ ਗਏ ਜਥੇ ਵਿਚੋਂ ਪਹਿਲਾਂ ਗੜ੍ਹਸ਼ੰਕਰ ਦੀ ਕਿਰਨ ਬਾਲਾ ਦੇ ਗਾਇਬ ਹੋਣ ਦੀ ਖ਼ਬਰ ਨਾਲ ਭਾਰਤ ਪਾਕਿ ਦੀ ਸਿਆਸਤ ‘ਚ ਭੁਚਾਲ ਉਠਿਆ ‘ਤੇ ਮਗਰੋਂ ਅਮਰਜੀਤ ਸਿੰਘ ਦੇ ਪਾਕਿਸਤਾਨ ਵਿਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ।

Amarjit returned to his hometown through WagahAmarjit returned to his hometown through Wagah

ਕਿਰਨ ਬਾਲਾ ਦੇ ਸਹੁਰੇ ਪਰਿਵਾਰ ਵਲੋਂ ਜਦੋਂ ਕਿਰਨ ਬਾਲਾ ਦੇ ਲਾਪਤਾ ਹੋਣ ਮੁੱਦਾ ਚੁਕਿਆ ਤਾਂ ਪਤਾ ਚਲਿਆ ਕਿ ਕਿਰਨ ਬਾਲਾ ਨੇ ਪਾਕਿਸਤਾਨ ਵਿਚ ਅਪਣਾ ਧਰਮ ਬਦਲ ਕੇ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਇਸ ਸਬੰਧੀ ਕਿਰਨ ਬਾਲਾ ਨੇ ਸੋਸ਼ਲ ਮੀਡੀਆ ‘ਤੇ ਅਪਣੇ ਪਤੀ ਨਾਲ ਵੀਡੀਓ ਸਾਂਝੀ ਵੀ ਕੀਤੀ। ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਅਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਹੈ ਅਤੇ ਉਹ ਅਪਣੀ ਮਰਜ਼ੀ ਨਾਲ ਹੀ ਇਥੇ ਰਹਿ ਰਹੀ ਹਾਂ ਤੇ ਰਹਿਣਾ ਚਾਹੁੰਦੀ ਹਾਂ। 

Amarjit returned to his hometown through WagahAmarjit returned to his hometown through Wagah

ਇਸ ਮਗਰੋਂ ਮਾਮਲਾ ਉਸ ਵੇਲੇ ਹੋਰ ਭਖ ਗਿਆ ਜਦੋਂ ਜਥੇ ਨਾਲ ਗਏ ਅਮਰਜੀਤ ਸਿੰਘ ਦੇ ਵੀ ਪਾਕਿਸਤਾਨ ਵਿਚ ਲਾਪਤਾ ਹੋਣ ਦੀ ਖ਼ਬਰ ਆਈ। ਜਦੋਂ ਉਸਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਤਾਂ ਪਤਾ ਚਲਿਆ ਕਿ ਸਿੱਖ ਜਥੇ ‘ਚੋਂ ਗ਼ਾਇਬ ਹੋਏ ਅਮਰਜੀਤ ਸਿੰਘ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੇਂਸੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਅਮਰਜੀਤ ਤੋਂ ਇਸ ਸਬੰਧੀ ਪੁਛ ਗਿੱਛ ਕੀਤੀ ਗਈ ਤਾਂ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਹੀ ਸ਼ੇਖ਼ੂਪੁਰਾ ਵਿਚ ਅਪਣੇ ਦੋਸਤ ਕੋਲ ਚਲਿਆ ਗਿਆ ਸੀ ਅਤੇ ਓਥੇ ਹੀ ਰੁਕ ਗਿਆ ਸੀ। 

Amarjit returned to his hometown through WagahAmarjit returned to his hometown through Wagah

ਪਾਕਿਸਤਾਨ ਵਿਚ ਵਿਸਾਖੀ ਮਨਾਉਣ ਗਿਆ ਸਿੱਖ ਜਥੇ ‘ਚੋਂ ਲਾਪਤਾ ਹੋਇਆ ਅਮਰਜੀਤ ਸਿੰਘ ਆਖ਼ਿਰਕਾਰ ਅਪਣੇ ਵਤਨ ਪਰਤ ਹੀ ਆਇਆ। ਅਮਰਜੀਤ ਸਿੰਘ ਨੂੰ ਦੁਪਹਿਰੇ 3.45 ‘ਤੇ ਪਾਕਿਸਤਾਨੀ ਰੇਂਜਰਾ ਦੁਆਰਾ ਬੀ.ਐਸ.ਐਫ. ਦੇ ਹਵਾਲੇ ਕਰ ਦਿਤਾ ਗਿਆ ਸੀ। ਉਸ ਨੂੰ ਲੈਣ ਲਈ ਉਸ ਦੇ ਪਰਵਾਰਕ ਮੈਂਬਰ ਸਵੇਰੇ 9 ਵਜੇ ਤੋਂ ਅਟਾਰੀ ਪਹੁੰਚੇ ਹੋਏ ਸਨ। ਅਟਾਰੀ ਵਾਹਗਾ ਬਾਰਡਰ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਰੇਂਜਰਸ ਵਲੋਂ ਅਮਰਜੀਤ ਨੂੰ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement