
ਘਰੇਲੂ ਕੰਮ ਕਰਨ ਲਈ ਮਜਬੂਰ ਕਰਨ ਤਹਿਤ ਗਰਮ ਪਾਣੀ ਅਤੇ ਚਿਮਟਿਆਂ ਨਾਲ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ।
ਪਿੰਡ ਕਾਲਾ ਟਿੱਬਾ ਵਾਸੀ ਇਕ ਔਰਤ ਤੋਂ ਗੋਦ ਲਈ ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਘਰੇਲੂ ਕੰਮ ਕਰਨ ਲਈ ਮਜਬੂਰ ਕਰਨ ਤਹਿਤ ਗਰਮ ਪਾਣੀ ਅਤੇ ਚਿਮਟਿਆਂ ਨਾਲ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਪੀੜਤ ਬੱਚੀ ਕਿਸੇ ਢੰਗ ਨਾਲ ਅਪਣੀ ਅਸਲ ਮਾਂ ਕੋਲ ਪੁੱਜੀ ਜੋ ਕਿ ਅਪਣੀ ਬੱਚੀ ਨੂੰ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਥਾਣਾ ਸਿਟੀ 1 ਪੁੱਜੀ ਜਿਸ ਤਹਿਤ ਪੁਲਿਸ ਨੇ ਬੱਚੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਕੇ ਜਾਂਚ ਆਰੰਭ ਦਿਤੀ।
ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਾਲਾ ਟਿੱਬਾ ਵਾਸੀ ਰਾਣੀ ਪਤਨੀ ਤੇਜਾ ਸਿੰਘ ਨੇ ਦਸਿਆ ਕਿ ਉਸ ਦੀਆਂ 4 ਧੀਆਂ ਹਨ ਅਤੇ ਉਸ ਦੇ ਪਤੀ ਪਿਛਲੇ 7 ਸਾਲਾਂ ਤੋਂ ਜੇਲ ਵਿਚ ਬੰਦ ਹੈ ਜਿਸ ਕਾਰਨ 4 ਧੀਆਂ ਨੂੰਪੜ੍ਹਾਉਣਾ ਤਾਂ ਦੂਰ ਪਾਲਣ ਪੋਸ਼ਣ ਕਰਨਾ ਵੀ ਮੁਸ਼ਕਲ ਸਾਬਤ ਹੋ ਰਿਹਾ ਸੀ ਜਿਸ ਕਾਰਨ ਇਕ ਹਫ਼ਤੇ ਪਹਿਲਾਂ ਉਸ ਨੇ ਅਪਣੀ ਕਰੀਬ 8 ਸਾਲਾ ਬੱਚੀ ਅਪਣੇ ਰਿਸ਼ਤੇਦਾਰ ਦੀ ਜਾਣਕਾਰ ਅਬੋਹਰ ਦੇ ਗੁਰੂ ਕਿਰਪਾ ਕਾਲੋਨੀ ਵਾਸੀ ਬੱਬਲੀ ਨੂੰ ਔਲਾਦ ਨਾ ਹੋਣ ਕਾਰਨ ਗੋਦ ਸੌਂਪ ਦਿਤੀ
Girl beaten very badly by step mother
ਜਿਸ ਤਹਿਤ ਬੱਬਲੀ ਨੇ ਉਸ ਦੀ ਬੱਚੀ ਨੂੰ ਕੰਮ ਕਰਾਉਣ ਲਈ ਮਾਰਨਾ ਕੁੱਟਣਾ ਸ਼ੁਰੂ ਕਰ ਦਿਤਾ ਜਿਸ ਦੇ ਕੁੱਝ ਦਿਨ ਬਾਅਦ ਬੱਚੀ ਗੁਆਂਢੀਆਂ ਦੀ ਮਦਦ ਨਾਲ ਉਸ ਦੇ ਚੁੰਗਲ ਤੋਂ ਛੁਟ ਕੇ ਮੇਰੇ ਕੋਲ ਆਈ ਤਾਂ ਉਹ ਅਪਣੀ ਬੱਚੀ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ ਜਿਸ 'ਤੇ ਉਹ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਪੁਲਿਸ ਕੋਲ ਪੁੱਜੀ। ਪੁਲਿਸ ਨੇ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਔਰਤ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਘਰ ਨਾ ਮਿਲੀ।
ਸੂਚਨਾ ਮਿਲਦੇ ਹੀ ਜਨ ਜੋਤੀ ਕਲਿਆਣ ਸੰਮਤੀ ਦੀ ਟੀਮ ਥਾਣੇ ਪਹੁੰਚੀ ਅਤੇ ਜਾਂਚ ਕਰਦੇ ਹੋਏ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਦਿਤਾ। ਟੀਮ ਨੇ ਦਸਿਆ ਕਿ ਉਹ ਪੂਰੀ ਰੀਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਸੌਂਪਣਗੇ ਤਾਂ ਜੋ ਦੋਸ਼ੀ ਔਰਤ ਵਿਰੁਧ ਬਣਦੀ ਕਾਰਵਾਈ ਕੀਤੀ ਜਾ ਸਕੇ। ਥਾਣਾ ਮੁਖੀ ਪਰਮਜੀਤ ਤੇ ਸਬ ਇੰਸਪੈਕਟਰ ਸੁਨੀਤਾ ਰਾਣੀ ਨੇ ਬੱਚੀ ਦੇ ਬਿਆਨ ਕਲਮਬੱਧ ਕਰ ਕੇ ਜਾਂਚ ਆਰੰਭ ਦਿਤੀ ਹੈ।