ਚੰਡੀਗੜ੍ਹ ਸਿਹਤ ਵਿਭਾਗ ਨੇ 9.50 ਲੱਖ ਲੋਕਾਂ ਦਾ ਘਰੋ-ਘਰੀ ਸਿਹਤ ਸਰਵੇਖਣ ਕੀਤਾ
Published : Apr 24, 2020, 10:31 am IST
Updated : Apr 24, 2020, 10:31 am IST
SHARE ARTICLE
ਚੰਡੀਗੜ੍ਹ ਸਿਹਤ ਵਿਭਾਗ ਨੇ 9.50 ਲੱਖ ਲੋਕਾਂ ਦਾ ਘਰੋ-ਘਰੀ ਸਿਹਤ ਸਰਵੇਖਣ ਕੀਤਾ
ਚੰਡੀਗੜ੍ਹ ਸਿਹਤ ਵਿਭਾਗ ਨੇ 9.50 ਲੱਖ ਲੋਕਾਂ ਦਾ ਘਰੋ-ਘਰੀ ਸਿਹਤ ਸਰਵੇਖਣ ਕੀਤਾ

12 ਲੱਖ ਦੀ ਆਬਾਦੀ 'ਚ ਕਈ ਦਮੇ ਦੇ ਰੋਗੀ ਮਿਲੇ

ਚੰਡੀਗੜ੍ਹ, 23 ਅਪ੍ਰੈਲ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਕ ਦੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਕਈ ਅਹਿਮ ਮਸਲੇ ਵਿਚਾਰੇ ਗਏ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਐਸ. ਦਿਵਾਨ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਸ਼ਹਿਰ 'ਚ ਘਰ-ਘਰ ਜਾ ਕੇ ਲੋਕਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ, ਜਿਥੇ ਹੁਣ ਤਕ 12 ਲੱਖ ਦੀ ਆਬਾਦੀ 'ਚ 9.50 ਲੱਖ ਲੋਕਾਂ ਦਾ ਮੈਡੀਕਲ ਜਾਂਚ ਕੀਤੀ ਜਾ ਚੁਕੀ ਹੈ, ਜਿਸ ਦੌਰਾਨ ਬਹੁਤ ਘੱਟ ਅਜਿਹੇ ਲੋਕ ਮਿਲੇ ਹਨ ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹੋਣ। ਲੋਕ ਛੋਟੇ ਮੋਟੇ ਹੋਰ ਰੋਗਾਂ ਦੇ ਪੀੜਤ ਹਨ।


ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਡੇਰੀ ਉਮਰ ਦੇ ਲੋਕਾਂ ਤੇ ਛੋਟੇ ਬੱਚਿਆਂ ਵਿਚ ਵੀ ਸਾਹ ਦੀ ਤਕਲੀਫ਼ (ਦਮੇ ਦੇ ਰੋਗੀ) ਵਾਲੇ ਰੋਗੀ ਪਾਏ ਗਏ ਹਨ। ਜਿਸ ਵਿਚ 43, 24, 46, 8, 25 ਅਤੇ 28 ਸੈਕਟਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਛੇਤੀ ਹੀ ਪੂਰੇ ਸ਼ਹਿਰ, ਪਿੰਡਾਂ ਤੇ ਹੋਰ ਸੈਕਟਰਾਂ 'ਚ ਜਾ ਕੇ ਪੂਰੀ ਆਬਾਦੀ ਨੂੰ ਕਵਰ ਕਰ ਲਵੇਗਾ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਡਾ. ਦਿਵਾਨ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਸਕਰੀਨਿੰਗ ਦੌਰਾਨ ਡੇਂਗੂ ਤੇ ਮਲੇਰੀਆ ਆਦਿ ਰੋਗੀਆਂ ਨੂੰ ਵੀ ਚੈੱਕ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement