
ਜਬਲਪੁਰ ਦੇ ਹਸਪਤਾਲ 'ਚ ਆਕਸੀਜਨ ਖ਼ਤਮ ਹੋਣ ਕਾਰਨ 5 ਕੋਵਿਡ ਮਰੀਜ਼ਾਂ ਦੀ ਮੌਤ
ਜਬਲਪੁਰ, 23 ਅਪ੍ਰੈਲ : ਮੱਧ ਪ੍ਰਦੇਸ਼ 'ਚ ਜਬਲਪੁਰ ਦੇ ਗੈਲੇਕਸੀ ਹਸਪਤਾਲ 'ਚ ਕਥਿਤ ਤੌਰ 'ਤੇ ਆਕਸੀਜਨ ਦੇ ਖ਼ਤਮ ਹੋਣ ਦੇ ਕਾਰਨ ਕੋਰੋਨਾ ਦੇ 5 ਮਰੀਜ਼ਾਂ ਦੀ ਮੌਤ ਹੋ ਗਈ ਗਈ | ਪੁਲਿਸ ਜਾਂਚ ਕਰ ਰਹੀ ਹੈ | ਲਾਰਡਗੰਜ ਦੇ ਐਸਐਚਓ ਦੀਪਕ ਮਿਸ਼ਰਾ ਨੇ ਸ਼ੁਕਰਵਾਰ ਨੂੰ ਦਸਿਆ ਕਿ ਇਹ ਘਟਨਾ ਗੈਲੇਕਸੀ ਹਸਪਤਾਲ 'ਚ ਵੀਰਵਾਰ-ਸ਼ੁਕਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ | ਉਨ੍ਹਾਂ ਦਸਿਆ ਕਿ ਕੋਵਿਡ ਵਾਰਡ 'ਚ ਦਾਖ਼ਲ 5 ਮਰੀਜ਼ਾਂ ਦੀ ਮੌਤ ਹੋ ਗਈ ਹੈ | ਉਨ੍ਹਾਂ ਦਸਿਆ ਕਿ ਹਾਦਸੇ ਦੇ ਬਾਅਦ ਪ੍ਰਵਾਰਕ ਮੈਂਬਰਾਂ ਦੀ ਸ਼ਿਕਾਇਤ ਹੈ ਕਿ ਸਮੇਂ 'ਤੇ ਆਕਸੀਜਨ ਨਾ ਮਿਲਣ ਨਾਲ ਮੌਤਾਂ ਹੋਈਆਂ ਹਨ | ਸ਼ਿਕਾਇਤਾਂ ਦਰਜ ਕਰ ਲਈਆਂ ਗਈਆਂ ਹਨ |
ਮਿਸ਼ਰਾ ਨੇ ਦਸਿਆ ਕਿ ਇਸ ਦੇ ਬਾਅਦ ਪੁਲਿਸ ਦੇ ਜਵਾਨ ਇਕ ਨਿਜੀ ਹਸਪਤਾਲ ਗਏ ਅਤੇ ਉਥੋਂ ਆਕਸੀਜਨ ਸਿਲੰਡਰ ਲਿਆਏ | ਉਨ੍ਹਾਂ ਦਸਿਆ ਕਿ ਇਕ ਵਾਹਨ ਦਾ ਬੰਦੋਬਸਤ ਕੀਤਾ ਗਿਆ ਅਤੇ ਉਸ ਵਿਚ 10 ਸਿਲੰਡਰ ਇਸ ਹਸਪਤਾਲ ਵਿਚ ਪਹੁੰਚਾਏ ਗਏ | (ਏਜੰਸੀ)