
ਕੋਵਿਡ-19 ਟੀਕਾਕਰਨ ਮੁਹਿੰਮ ਲਈ ਕੇਂਦਰ ਕਰੇ ਫ਼ੰਡਿੰਗ: ਅਮਰਿੰਦਰ ਸਿੰਘ
ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਰਾਜਾਂ ਅਤੇ ਕੇਂਦਰ ਨੂੰ ਦਿਤੇ ਟੀਕਿਆਂ ਦੀ ਕੀਮਤ ਵਿਚ ਸਮਾਨਤਾ ਦੀ ਕੀਤੀ ਮੰਗ
ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦੀ ਨੀਤੀ ਨੂੰ ਰਾਜਾਂ ਲਈ 'ਅਣਉਚਿਤ' ਕਰਾਰ ਦਿਤਾ ਅਤੇ ਮੰਗ ਕੀਤੀ ਕਿ ਕੇਂਦਰ ਇਸ ਲਈ ਫ਼ੰਡਿਗ ਕਰੇ | ਇਥੇ ਜਾਰੀ ਕੀਤੇ ਗਏ ਬਿਆਨ ਅਨੁਸਾਰ, ਕੋਵਿਡ -19 ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਆਨਲਾਈਨ ਮੀਟਿੰਗ ਵਿਚ ਮੁੱਖ ਮੰਤਰੀ ਨੇ ਰਾਜਾਂ ਅਤੇ ਕੇਂਦਰ ਨੂੰ ਦਿਤੇ ਟੀਕਿਆਂ ਦੀ ਕੀਮਤ ਵਿਚ ਬਰਾਬਰਤਾ ਦੀ ਮੰਗ ਕੀਤੀ |
18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੀਕਾਕਰਨ ਦੀ ਐਲਾਨੀ ਗਈ ਨਵੀਂ ਨੀਤੀ ਨੂੰ ਰਾਜਾਂ ਪ੍ਰਤੀ TਅਣਉਚਿਤU ਦਸਦਿਆਂ ਕਿਹਾ ਕਿ ਨਿਰਮਾਤਾ ਵਲੋਂ ਐਲਾਨੇ ਮੁੱਲ ਦੇ ਅਧਾਰ 'ਤੇ ਪੰਜਾਬ ਵਿਚ ਟੀਕਾਕਰਨ ਮੁਹਿੰਮ 'ਤੇ 1000 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਉਣਾ ਹੈ | ਬਿਆਨ ਅਨੁਸਾਰ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟੀਕਾਕਰਨ ਲਈ ਕੇਂਦਰੀ ਫ਼ੰਡਾਂ ਦੀ ਮੰਗ ਕੀਤੀ ਅਤੇ ਨਾਲ ਹੀ ਰਾਜ ਆਫ਼ਤ ਫ਼ੰਡ (ਐਸ.ਡੀ.ਆਰ.ਐਫ.) ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ | ਉਨ੍ਹਾਂ ਕਿਹਾ ਕਿ ਸਪਲਾਈ ਦੀ ਲੜੀ ਨੂੰ ਬਣਾਈimage ਰੱਖਣ ਲਈ ਟੀਕੇ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ |
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਵੀਰਵਾਰ ਨੂੰ ਪੰਜਾਬ ਨੂੰ ਟੀਕੇ ਦੀ ਨਵੀਂ ਖੇਪ ਮਿਲੀ ਹੈ ਅਤੇ ਇਹ ਸਿਰਫ਼ ਤਿੰਨ ਦਿਨਾਂ ਲਈ ਕਾਫ਼ੀ ਹੈ ਜਦੋਂਕਿ ਮੰਗ ਵੱਧ ਰਹੀ ਹੈ |
ਮੁੱਖ ਮੰਤਰੀ ਨੇ 1 ਮਈ ਤੋਂ ਬਾਅਦ ਕੇਂਦਰ ਵਲੋਂ ਮੁਹਈਆ ਕਰਵਾਈ ਜਾਣ ਵਾਲੀਆਂ ਟੀਕੇ ਦੀਆਂ ਖ਼ੁਰਾਕਾਂ ਪ੍ਰਤੀ 'ਅਸਪਸ਼ਟਤਾ' 'ਤੇ ਵੀ ਚਿੰਤਾ ਜ਼ਾਹਰ ਕੀਤੀ | ਉਨ੍ਹਾਂ ਸਵਾਲ ਕੀਤਾ ਕਿ ਟੀਕਾ ਉਤਪਾਦਕ ਇਸ ਦੀ ਸਪਲਾਈ ਨੂੰ ਵੱਖ ਵੱਖ ਰਾਜਾਂ ਅਤੇ ਨਿਜੀ ਖ਼ਰੀਦਦਾਰਾਂ ਨੂੰ ਕਿਵੇਂ ਨਿਯਮਤ ਕਰਨਗੇ | (ਏਜੰਸੀ)