ਟਰੈਕਟਰ ਚਾਲਕ ਦੀ ਅਣਗਹਿਲੀ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ, ਚਾਰ ਗੰਭੀਰ ਜ਼ਖ਼ਮੀ
Published : Apr 24, 2022, 11:47 pm IST
Updated : Apr 24, 2022, 11:47 pm IST
SHARE ARTICLE
image
image

ਟਰੈਕਟਰ ਚਾਲਕ ਦੀ ਅਣਗਹਿਲੀ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ, ਚਾਰ ਗੰਭੀਰ ਜ਼ਖ਼ਮੀ

ਕੋਟਕਪੂਰਾ, 24 ਅਪ੍ਰੈਲ (ਗੁਰਿੰਦਰ ਸਿੰਘ) : ਸਥਾਨਕ ਮੋਗਾ ਸੜਕ ’ਤੇ ਸਥਿਤ ਟਰੱਕ ਯੂਨੀਅਨ ਵਿਖੇ ਅਪਣੇ ਭਰਾ ਨਾਲ ਅਬੋਹਰ ਤੋਂ ਟਰੱਕ ਖ਼ਰੀਦ ਕੇ ਲਿਆਉਣ ਦੀ ਵਿਉਂਤਬੰਦੀ ਕਰ ਕੇ ਅਜੇ ਨੌਜਵਾਨ ਕਮਲਜੀਤ ਸਿੰਘ ਦੁੱਗਲ ਨੇ ਮਹਿਜ਼ ਕੱੁਝ ਕੁ ਗਜ ਸਫ਼ਰ ਤੈਅ ਕੀਤਾ ਸੀ ਕਿ ਸੜਕ ਹਾਦਸੇ ਵਿਚ ਉਸ ਦੀ ਦੁਖਦਾਇਕ ਮੌਤ ਹੋ ਗਈ। 
ਪੁਲਿਸ ਨੂੰ ਦਿਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਸਿਮਰਜੀਤ ਸਿੰਘ ਨੇ ਦਸਿਆ ਕਿ ਉਹ ਦੋਨੋਂ ਭਰਾ ਟਰੱਕ ਅਪ੍ਰੇਟਰ ਹਨ ਤੇ ਅੱਜ ਦਿਨ ਦਿਹਾੜੇ ਕਰੀਬ 12:30 ਵਜੇ ਉਸ ਦਾ ਭਰਾ ਕਮਲਜੀਤ ਸਿੰਘ ਅਪਣੀ ਸਵਿਫ਼ਟ ਕਾਰ ’ਤੇ ਸਵਾਰ ਹੋ ਕੇ ਅਪਣੇ ਦੋਸਤਾਂ ਸੁਰਜੀਤ ਸਿੰਘ, ਤਿਲਕ ਰਾਜ, ਕੁਲਦੀਪ ਕੁਮਾਰ ਅਤੇ ਰਜਿੰਦਰ ਸਿੰਘ ਨਾਲ ਅਬੋਹਰ ਤੋਂ ਟਰੱਕ ਖ਼ਰੀਦਣ ਲਈ ਰਵਾਨਾ ਹੋਇਆ ਹੀ ਸੀ ਕਿ ਕੱੁਝ ਕੁ ਗਜ਼ ਦੀ ਦੂਰੀ ’ਤੇ ਨਵੀਂ ਦਾਣਾ ਮੰਡੀ ਦੇ ਗੇਟ ਨੰਬਰ 2 ਮੂਹਰੇ ਟਰੈਕਟਰ ਚਾਲਕ ਦੀ ਅਣਗਹਿਲੀ ਕਾਰਨ ਉਕਤ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਰ ਕੇ ਕਮਲਜੀਤ ਦੀ ਮੌਕੇ ’ਤੇ ਹੀ ਮੌਤ ਜਦਕਿ ਉਸ ਦੇ ਬਾਕੀ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਅਪਣਾ ਮੋਟਰਸਾਈਕਲ ਰੋਕ ਕੇ ਤੁਰਤ ਸਵਾਰੀ ਦਾ ਪ੍ਰਬੰਧ ਕਰ ਕੇ ਉਕਤਾਨ ਨੂੰ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਕਮਲਜੀਤ ਨੂੰ ਮ੍ਰਿਤਕ ਕਰਾਰ ਦੇ ਦਿਤਾ ਜਦਕਿ ਉਸ ਦੇ ਬਾਕੀ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਕਾਰ ਦਾ ਵੀ ਬਹੁਤ ਨੁਕਸਾਨ ਹੋ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਦੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਹੀ ਉਕਤ ਹਾਦਸਾ ਵਾਪਰਿਆ। ਤਫ਼ਤੀਸ਼ੀ ਹੌਲਦਾਰ ਗੁਰਜੀਤ ਸਿੰਘ ਮੁਤਾਬਕ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਲਾਸ਼ ਸਥਾਨਕ ਹਸਪਤਾਲ ਵਿਚ ਸਥਿਤ ਮੋਰਚਰੀ ਵਿਚ ਰੱਖੀ ਗਈ ਹੈ ਤੇ ਕਲ ਪੋਸਟਮਾਰਟਮ ਉਪਰੰਤ ਉਸ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement