ਭਾਜਪਾ-ਕਾਂਗਰਸ ਨੇ ਮਿਲ ਕੇ ਹਿਮਾਚਲ ਪ੍ਰਦੇਸ਼ ਨੂੰ  ਲੁਟਿਆ ਤੇ ਅੱਜ ਗਾਲ੍ਹਾਂ ਮੈਨੂੰ ਕੱਢ ਰਹੇ ਨੇ : ਅਰਵਿੰਦ ਕੇਜਰੀਵਾਲ
Published : Apr 24, 2022, 12:35 am IST
Updated : Apr 24, 2022, 12:35 am IST
SHARE ARTICLE
IMAGE
IMAGE

ਭਾਜਪਾ-ਕਾਂਗਰਸ ਨੇ ਮਿਲ ਕੇ ਹਿਮਾਚਲ ਪ੍ਰਦੇਸ਼ ਨੂੰ  ਲੁਟਿਆ ਤੇ ਅੱਜ ਗਾਲ੍ਹਾਂ ਮੈਨੂੰ ਕੱਢ ਰਹੇ ਨੇ : ਅਰਵਿੰਦ ਕੇਜਰੀਵਾਲ


ਨਵੀਂ ਦਿੱਲੀ, 23 ਅਪ੍ਰੈਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਇਕ ਵਿਸ਼ਾਲ ਰੈਲੀ ਨੂੰ  ਸੰਬੋਧਨ ਕਰਦੇ ਹੋਏ ਭਾਜਪਾ ਅਤੇ ਕਾਂਗਰਸ ਉੱਤੇ ਤਿੱਖੇ ਹਮਲੇ ਬੋਲੇ | ਉਨ੍ਹਾਂ ਕਿਹਾ ਕਿ ਭਾਜਪਾ-ਕਾਂਗਰਸ ਨੇ ਮਿਲ ਕੇ ਸੂਬੇ ਨੂੰ  ਲੁੱਟਿਆ ਤੇ ਹੁਣ ਮਿਲ ਕੇ ਮੈਨੂੰ ਗਾਲ੍ਹਾਂ ਕੱਢ ਰਹੇ ਹਨ |  'ਆਪ' ਆਗੂ ਨੇ ਕਿਹਾ ਕਿ ਅਸੀਂ ਹਿਮਾਚਲ ਨੂੰ  ਦੇਵਭੂਮੀ ਕਹਿੰਦੇ ਹਾਂ, ਇਹ ਦੇਵਤਿਆਂ ਦੀ ਧਰਤੀ ਹੈ, ਜਦੋਂ ਪ੍ਰਮਾਤਮਾ ਸੰਸਾਰ ਦੀ ਰਚਨਾ ਕਰ ਰਿਹਾ ਸੀ ਤਾਂ ਉਸ ਨੇ ਹਿਮਾਚਲ ਪ੍ਰਦੇਸ਼ ਨੂੰ  ਪੂਰੀ ਦੁਨੀਆਂ ਵਿਚ ਸੱਭ ਤੋਂ ਸੋਹਣਾ ਸਥਾਨ ਬਣਾਇਆ, ਪ੍ਰਮਾਤਮਾ ਨੇ ਦਿਲ ਖੋਲ੍ਹ ਦਿਤਾ ਪਰ ਕਾਂਗਰਸ ਅਤੇ ਭਾਜਪਾ ਵਾਲਿਆਂ ਨੇ ਹਿਮਾਚਲ ਪ੍ਰਦੇਸ਼ ਨੂੰ  ਲੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਕਾਂਗਰਸ ਨੇ 30 ਸਾਲ ਰਾਜ ਕੀਤਾ ਹੈ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ ਹੈ |
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੈ ਰਾਮ ਠਾਕੁਰ ਟਵੀਟ ਕਰ ਕੇ ਕਹਿੰਦੇ 
ਹਨ ਕਿ ਦਿੱਲੀ ਮਾਡਲ ਨਹੀਂ ਚੱਲੇਗਾ, ਦਿੱਲੀ ਮਾਡਲ ਦਾ ਮਤਲਬ ਇਮਾਨਦਾਰ ਸਰਕਾਰ ਹੈ, ਤਾਂ ਕੀ ਹਿਮਾਚਲ 'ਚ ਇਮਾਨਦਾਰ ਸਰਕਾਰ ਨਹੀਂ ਬਣ ਸਕਦੀ? ਮੈਂ ਪੁੱਛਿਆ ਕਿਉਂ ਅਤੇ ਉਨ੍ਹਾਂ ਕਿਹਾ ਕਿ ਹਿਮਾਚਲ ਦੇ ਰਾਜਨੀਤਕ ਅਤੇ ਸਮਾਜਕ ਹਾਲਾਤ ਵੱਖਰੇ ਹਨ, ਮੈਂ ਕਿਹਾ ਕਿ ਤੁਹਾਡੀ ਨੀਅਤ ਖ਼ਰਾਬ ਹੈ | ਕੇਜਰੀਵਾਲ ਨੇ ਕਿਹਾ ਕਿ ਮੈਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਮੈਂ ਕੱਟੜ ਦੇਸ਼ ਭਗਤ ਅਤੇ ਇਮਾਨਦਾਰ ਆਦਮੀ ਹਾਂ, ਅਸੀਂ ਅੰਨਾ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਹਾਂ | ਦਿੱਲੀ ਦੇ ਲੋਕਾਂ ਨੇ ਮੌਕਾ ਦਿਤਾ ਹੈ, ਤੁਹਾਡੇ ਰਿਸ਼ਤੇਦਾਰ ਦਿੱਲੀ 'ਚ ਹੋਣਗੇ, ਉਨ੍ਹਾਂ ਨੂੰ  ਪੁੱਛੋ ਕਿ ਸਕੂਲ ਕਿਵੇਂ ਦੇ ਹਨ | 
ਜੈ ਰਾਮ ਠਾਕੁਰ ਨੂੰ  ਲੰਮੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਜੈ ਰਾਮ ਠਾਕੁਰ ਨੂੰ  ਜਿਵੇਂ ਹੀ ਪਤਾ ਲੱਗਾ ਕਿ ਮੈਂ ਹਿਮਾਚਲ ਆ ਰਿਹਾ ਹਾਂ | ਨਕਲ ਕਰ ਕੇ 125 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕਰ ਦਿਤਾ | ਇਸ ਤੋਂ ਬਾਅਦ ਉਨ੍ਹਾਂ ਨੂੰ  ਮੋਦੀ ਜੀ ਦਾ ਫੋਨ ਆਇਆ ਕਿ ਖ਼ਬਰਦਾਰ ਜੇ ਦੁਬਾਰਾ ਮੁਫ਼ਤ ਬਿਜਲੀ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਰਫ਼ ਚੋਣਾਂ ਤਕ ਹੀ ਮੁਫ਼ਤ ਬਿਜਲੀ ਦੇਵਾਂਗੇ | 
ਅਰਵਿੰਦ ਕੇਜਰੀਵਾਲ ਨੇ ਵਿਅੰਗ ਕਸਦਿਆਂ ਕਿਹਾ ਕਿ ਇਕ ਇਮਤਿਹਾਨ ਚੱਲ ਰਿਹਾ ਸੀ, ਅੱਗੇ ਇਕ ਬੱਚਾ ਕੇਜਰੀਵਾਲ ਬੈਠਾ ਸੀ, ਪਿੱਛੇ ਜੈ ਰਾਮ ਠਾਕੁਰ | ਕੇਜਰੀਵਾਲ ਨੇ ਲਿਖਿਆ ਕਿ 300 ਯੂਨਿਟ ਬਿਜਲੀ ਮੁਫ਼ਤ, ਜੈ ਰਾਮ ਨੇ ਲਿਖਿਆ ਕਿ 125 ਯੂਨਿਟ ਮੁਫ਼ਤ | ਉਨ੍ਹਾਂ ਕਿਹਾ ਕਿ ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ |     (ਏਜੰਸੀ)    
 

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement