
ਚੰਡੀਗੜ੍ਹ ਦੀ ਬੁੜੈਲ ਜੇਲ ਨੇੜਿਉਂ ਮਿਲਿਆ ਵਿਸਫ਼ੋਟਕ
ਚੰਡੀਗੜ੍ਹ, 23 ਅਪ੍ਰੈਲ (ਝਾਮਪੁਰ): ਚੰਡੀਗੜ੍ਹ ਦੀ ਬੁੜੈਲ ਜੇਲ ਨੇੜਲੇ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜੇਲ ਦੀ ਬਾਹਰਲੀ ਕੰਧ ਨੇੜਿਉਂ ਖ਼ਤਰਨਾਕ ਵਿਸਫ਼ੋਟਕ ਮਿਲਣ ਦੀ ਜਾਣਕਾਰੀ ਮਿਲੀ | ਜਿਵੇਂ ਹੀ ਇਸ ਦੀ ਸੂਚਨਾ ਪਿੁਲਸ ਨੂੰ ਮਿਲੀ ਤਾਂ ਆਹਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਥੋੜੇ੍ਹ ਸਮੇਂ ਬਾਅਦ ਐਸ.ਟੀ.ਐਫ਼ ਚੀਫ਼ ਕੁਲਦੀਪ ਚਾਹਲ ਵੀ ਮੌਕੇ 'ਤੇ ਪਹੁੰਚ ਗਏ | ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਸੀਲ ਕਰ ਦਿਤਾ ਅਤੇ ਮੌਕੇ 'ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਜਿਨ੍ਹਾਂ ਸੁਰੱਖਿਅਤ ਢੰਗ ਨਾਲ ਵਿਸਫ਼ੋਟਕ ਨੂੰ ਇਥੋਂ ਦੂਰ ਕੀਤਾ | ਪੁਲਿਸ ਦੇ ਸੂਤਰਾਂ ਅਨੁਸਾਰ ਇਹ ਵਿਸਫ਼ੋਟਕ ਖ਼ਤਰਨਾਕ ਸੀ ਤੇ ਸ਼ਾਇਦ ਜੇਲ ਦੀ ਕੰਧ ਨੂੰ ਉਡਾਉਣ ਦੇ ਇਰਾਦੇ ਨਾਲ ਇਹ ਵਿਸਫ਼ੋਟਕ ਰਖਿਆ ਗਿਆ ਸੀ ਪਰ ਪੁਲਿਸ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ | ਖ਼ਬਰ ਲਿਖੇ ਜਾਣ ਤਕ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਮੌਜੂਦ ਸਨ | ਪੁਲਿਸ ਨੇ ਮਾਮਲਾ ਦਰਜ ਕੇ ਜਾਂਚ ਸ਼ੁਰੂ ਕਰ ਦਿਤੀ ਹੈ |