ਮਤਰੇਏ ਮਾਮੇ ਨੇ ਕੀਤਾ ਭਾਣਜੇ ਦਾ ਕਤਲ, ਲਾਸ਼ ਰਾਜਸਥਾਨ ਫ਼ੀਡਰ ਨਹਿਰ ਵਿਚ ਸੁੱਟੀ
Published : Apr 24, 2022, 11:46 pm IST
Updated : Apr 24, 2022, 11:46 pm IST
SHARE ARTICLE
image
image

ਮਤਰੇਏ ਮਾਮੇ ਨੇ ਕੀਤਾ ਭਾਣਜੇ ਦਾ ਕਤਲ, ਲਾਸ਼ ਰਾਜਸਥਾਨ ਫ਼ੀਡਰ ਨਹਿਰ ਵਿਚ ਸੁੱਟੀ

24 ਫ਼ਰਵਰੀ ਤੋਂ ਲਾਪਤਾ ਸੀ 13 ਸਾਲਾ ਸੁਮਿਤ

ਮਲੋਟ, 24 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ): ਮਲੋਟ ਸ਼ਹਿਰ ਦੇ ਦਵਿੰਦਰਾ ਰੋਡ ਦੇ ਲਾਪਤਾ ਹੋਏ 13 ਸਾਲ ਸੁਮਿਤ ਕੁਮਾਰ ਨਾਮ ਦੇ ਬੱਚੇ ਦੀ ਪੁਲਿਸ ਨੇ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਭਾਵੇਂ ਕਿ ਅਜੇ ਤਕ ਪੁਲਿਸ ਨੂੰ ਸੁਮਿਤ ਦੀ ਲਾਸ਼ ਨਹੀ ਮਿਲੀ ਪਰ ਸੁਮਿਤ ਨੂੰ ਉਸ ਦੇ ਮਤਰੇਏ ਮਾਮੇ ਨੇ ਹੀ ਪੈਸੇ ਦੇ ਲਾਲਚ ਵਿਚ ਕਤਲ ਕਰ ਕੇ ਰਾਜਸਥਾਨ ਫ਼ੀਡਰ ਨਹਿਰ ਵਿਚ ਸੁੱਟ ਕੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਇਹ ਜਾਣਕਾਰੀ ਉਪ ਕਪਤਾਨ ਮਲੋਟ ਜਸਪਾਲ ਸਿੰਘ ਢਿਲੋਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ। ਉਪ ਪੁਲਿਸ ਕਪਤਾਨ ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦਸਿਆ ਕਿ ਮਲੋਟ ਦੇ ਦਵਿੰਦਰਾ ਰੋਡ ਦੇ ਰਹਿਣ ਵਾਲੇ 13 ਸਾਲਾ ਸੁਮਿਤ ਕੁਮਾਰ 24 ਫ਼ਰਵਰੀ 2022 ਨੂੰ ਅਚਾਨਕ ਘਰੋਂ ਚਲੇ ਜਾਣ ਦੀ ਸ਼ਿਕਾਇਤ ਪ੍ਰਵਾਰ ਵਾਲਿਆਂ ਨੇ 26 ਫ਼ਰਵਰੀ 2022 ਨੂੰ ਥਾਣਾ ਸਿਟੀ ਮਲੋਟ ਵਿਚ ਦਰਜ ਕਰਵਾਈ ਸੀ। ਪੁਲਿਸ ਅਤੇ ਪ੍ਰਵਾਰ ਵਲੋਂ ਕਾਫੀ ਤਲਾਸ਼ ਉਪਰੰਤ  ਸੁਭਾਸ਼ ਚੰਦਰ ਪੁੱਤਰ ਬ੍ਰਿਜ ਲਾਲ ਵਾਸੀ ਗਲੀ ਨੰਬਰ 10 ਗੁਰੂ ਨਾਨਕ ਨਗਰੀ ਮਲੋਟ ਦੀ ਸ਼ਿਕਾਇਤ ’ਤੇ ਪੁਲਿਸ ਨੇ 5 ਮਾਰਚ 2022 ਐਫ਼ ਆਈ ਆਰ ਦਰਜ ਕੀਤੀ ਸੀ । ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਸੁਮੀਤ ਦੇ ਮਤਰੇਏ ਮਾਮੇ ਅਮਨਦੀਪ ਉਰਫ਼ ਸੂਰਜ ਨੂੰ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਤਾਂ ਉਸ ਨੇ ਸੁਮਿਤ ਦਾ ਕਤਲ ਦਾ ਗੁਨਾਹ ਕਬੂਲ ਲਿਆ। ਉਪ ਕਪਤਾਨ ਮਲੋਟ ਜਸਪਾਲ ਸਿੰਘ ਨੇ ਦਸਿਆ ਕਿ ਸੁਮੀਤ ਦੀ ਮਾਤਾ ਪਿਤਾ ਦਾ ਆਪਸ ਵਿਚ ਤਲਾਕ ਹੋਇਆ ਹੈ। ਸੁਮੀਤ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਸੁਮਿਤ ਅਪਣੇ ਪਿਤਾ ਪਾਸ ਮਤਰੇਈ ਮਾਂ ਕੋਲ ਰਹਿ ਰਿਹਾ ਸੀ। ਦੋਸ਼ੀ ਅਮਨਦੀਪ ਰਾਮ ਉਰਫ਼ ਸੂਰਜ ਵੀ ਇਥੇ ਹੀ ਰਹਿ ਰਿਹਾ ਸੀ ਉਸ ਨੇ ਪੁਲਿਸ ਕੋਲ ਮੰਨਿਆ ਉਸ ਨੇ ਲਾਲਚ ਵਿਚ ਆ ਕੇ ਸੁਮਿਤ ਨੂੰ ਨਹਿਰ ਲਿਜਾ ਕੇ ਸਿਰ ਵਿਚ ਇਟ ਮਾਰ ਕੇ ਰਾਜਸਥਾਨ ਫ਼ੀਡਰ ਨਹਿਰ ਵਿਚ ਸੁਟ ਦਿੱਤਾ ਸੀ ਜਿਸ ਦਾ ਮਕਸਦ ਸੀ ਕਿ ਸੁਮਿਤ ਦੇ ਪਿਤਾ ਤੋਂ ਅਗ਼ਵਾ ਦਾ ਡਰਾਮਾ ਰਚ ਕੇ ਫ਼ਿਰੌਤੀ ਦੀ ਮੰਗ ਕਰ ਕੇ ਪੈਸੇ ਵਸੂਲ ਕਰ ਲਏਗਾ। ਪੁਲਿਸ ਨੇ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਤੇ ਲੈ ਕੇ ਹੋਰ ਪੁਛਗਿੱਛ ਕਰ ਕੇੇ ਲਾਸ਼ ਬਰਾਮਦ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement