ਵਿੱਤ ਮੰਤਰੀ ਨੇ ਕਿਸਾਨਾਂ ਦੇ ਵਾਰੰਟ ਕੱਢਣ ਵਾਲੇ ਅਫ਼ਸਰਾਂ ਦੀ ਸੂਚੀ ਤਲਬ ਕੀਤੀ
Published : Apr 24, 2022, 12:39 am IST
Updated : Apr 24, 2022, 12:39 am IST
SHARE ARTICLE
IMAGE
IMAGE

ਵਿੱਤ ਮੰਤਰੀ ਨੇ ਕਿਸਾਨਾਂ ਦੇ ਵਾਰੰਟ ਕੱਢਣ ਵਾਲੇ ਅਫ਼ਸਰਾਂ ਦੀ ਸੂਚੀ ਤਲਬ ਕੀਤੀ

ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਸਾਨਾਂ ਕੋਲੋਂ ਕਰਜ਼ਾ ਵਸੂਲੀ ਲਈ ਵਾਰੰਟ ਜਾਰੀ ਕਰਨ ਵਾਲੇ ਅਫ਼ਸਰਾਂ ਦੀ ਸੂਚੀ ਤਲਬ ਕਰ ਲਈ ਹੈ | ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਅਫ਼ਸਰਾਂ 'ਤੇ ਨਜਲਾ ਝੜਨਾ ਯਕੀਨੀ ਹੈ | ਫਿਲਹਾਲ ਵਿੱਤ ਮੰਤਰੀ ਵਲੋਂ ਉਨ੍ਹਾਂ ਕਿਸਾਨਾਂ ਦੀ ਗਿ੍ਫ਼ਤਾਰੀ ਨਾ ਕਰਨ ਲਈ ਕਹਿ ਦਿਤਾ ਹੈ, ਜਿਨ੍ਹਾਂ ਨੂੰ  ਵਾਰੰਟ ਜਾਰੀ ਹੋਏ ਹਨ | 
ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਪਿਛਲੇ ਦਿਨਾਂ ਤੋਂ ਇਹ ਮੁੱਦਾ ਖਾਸਾ ਚੁੱਕਿਆ ਹੋਇਆ ਹੈ ਪਰ ਸੱਚਾਈ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਲੈਂਡ ਮਾਰਗੇਜ਼ ਸਹਿਕਾਰੀ ਬੈਂਕ ਵਲੋਂ ਫ਼ਿਰੋਜ਼ਪੁਰ ਦੇ ਕਿਸਾਨਾਂ ਨੂੰ  ਸੰਮਨ ਜਾਰੀ ਕੀਤੇ ਗਏ ਸੀ ਤੇ ਉਸ ਵੇਲੇ ਦੀ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕਹਿੰਦੀ ਰਹੀ, ਲਿਹਾਜ਼ਾ ਸੰਮਨ ਦਾ ਮੁੱਦਾ ਨਹੀਂ ਉਠਿਆ ਪਰ ਹੁਣ ਵਿਰੋਧੀਆਂ ਦੇ ਇਸ਼ਾਰੇ 'ਤੇ ਕੁੱਝ ਅਫ਼ਸਰਾਂ ਨੇ ਉਹੀ ਸੰਮਨ ਨਵੇਂ ਤਰੀਕੇ ਨਾਲ ਵਾਰੰਟ ਵਜੋਂ ਜਾਰੀ ਕਰ ਦਿਤੇ | 
ਕੰਗ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਨੇ ਇਨ੍ਹਾਂ ਕਿਸਾਨਾਂ ਦੀ ਗਿ੍ਫ਼ਤਾਰੀ ਨਾ ਕਰਨ ਲਈ ਕਹਿ ਦਿਤਾ ਹੈ ਤੇ ਨਾਲ ਹੀ ਉਨ੍ਹਾਂ ਅਫ਼ਸਰਾਂ ਦੀ ਸੂਚੀ ਮੰਗਵਾ ਲਈ ਹੈ, ਜਿਨ੍ਹਾਂ ਨੇ ਕਿਸਾਨਾਂ ਨੂੰ  ਸੰਮਨ ਰਿਨੀਊ ਕਰ ਕੇ ਭੇਜੇ ਸੀ | ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਅਜੇ ਤਕ ਕੋਈ ਨੀਤੀ ਨਹੀਂ ਬਣੀ ਤੇ ਭਗਵੰਤ ਮਾਨ ਸਰਕਾਰ ਅਜਿਹੀ ਨੀਤੀ ਬਣਾਏਗੀ, ਜਿਸ ਨਾਲ ਕਿਸਾਨਾਂ ਨੂੰ  ਕਰਜ਼ਾ ਲੈਣ ਦੀ ਲੋੜ ਹੀ ਨਹੀਂ ਪਵੇਗੀ | ਕੰਗ ਨੇ ਕਿਹਾ ਕਿ ਅੱਜ ਸਰਕਾਰ ਵਲੋਂ ਟਰਾਂਸਪੋਰਟਰਾਂ ਨੰੂ ਟੈਕਸ ਦੇ ਜੁਰਮਾਨੇ ਅਤੇ ਵਿਆਜ਼ ਵਿਚ ਛੋਟ ਦੇਣ ਦੇ ਫ਼ੈਸਲੇ ਦਾ ਪਾਰਟੀ ਸੁਆਗਤ ਕਰਦੀ ਹੈ | ਇਸ ਫ਼ੈਸਲੇ ਨਾਲ ਕੋਰੋਨਾ ਕਾਲ ਦੌਰਾਨ 2019 ਤੋਂ ਲੈ ਕੇ 24 ਜੁਲਾਈ 2022 ਤਕ ਦਾ ਸਿਰਫ਼ ਟੈਕਸ ਹੀ ਅਦਾ ਕਰਨਾ ਹੋਵੇਗਾ ਤੇ ਪਿਛਲੇ ਬਕਾਏ 'ਤੇ ਕੋਈ ਵਿਆਜ਼ ਨਹੀਂ ਦੇਣਾ ਪਵੇਗਾ ਤੇ ਨਾ ਹੀ ਕੋਈ ਜੁਰਮਾਨਾ ਲੱਗੇਗਾ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਟਰਾਂਸਪੋਰਟਰਾਂ ਨੂੰ  ਕੋਰੋਨਾ ਕਾਲ ਦੌਰਾਨ ਵਿੱਤੀ ਝਟਕੇ ਤੋਂ ਨਿਕਲਣ ਵਿਚ ਮਦਦ ਵੀ ਮਿਲੇਗੀ | 
ਜ਼ਿਕਰਯੋਗ ਹੈ ਕਿ ਟਰਾਂਸਪੋਰਟਰਾਂ ਨੂੰ  ਵਿਆਜ਼ ਅਤੇ ਜੁਰਮਾਨੇ ਤੋਂ ਰਾਹਤ ਦੇ ਐਲਾਨ ਦੇ ਨਾਲ ਜੁਲਾਈ ਤਕ ਆਉਣ ਵਾਲੇ ਟੈਕਸ ਦੇ ਨਾਲ ਭਗਵੰਤ ਮਾਨ ਸਰਕਾਰ ਦੇ ਖ਼ਜ਼ਾਨੇ ਵਿਚ ਪੈਸਾ ਵੀ ਆ ਸਕੇਗਾ | ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਕੰਗ ਦੇ ਨਾਲ ਡਾਕਟਰ ਸੰਨੀ ਸਿੰਘ ਆਹਲੂਵਾਲੀਆ ਵੀ ਮੌਜੂਦ ਸੀ |
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement