ਮੰਡੀਆਂ ਵਿਚ ਵਿਕਰੀ ਲਈ ਆਉਂਦੀ ਕਣਕ ਰੋਜ਼ਾਨਾ 4 ਲੱਖ ਟਨ ਰਹਿ ਗਈ
Published : Apr 24, 2022, 12:31 am IST
Updated : Apr 24, 2022, 12:31 am IST
SHARE ARTICLE
IMAGE
IMAGE

ਮੰਡੀਆਂ ਵਿਚ ਵਿਕਰੀ ਲਈ ਆਉਂਦੀ ਕਣਕ ਰੋਜ਼ਾਨਾ 4 ਲੱਖ ਟਨ ਰਹਿ ਗਈ

ਸਰਕਾਰੀ ਏਜੰਸੀਆਂ ਨੇ 85.5 ਲੱਖ ਟਨ ਖ਼ਰੀਦੀ

ਚੰਡੀਗੜ੍ਹ, 23 ਅਪ੍ਰੈਲ (ਜੀ ਸੀ ਭਾਰਦਵਾਜ): ਪੰਜਾਬ ਵਿਚ ਤਿੰਨ ਚੌਥਾਈ ਬਹੁਮਤ ਵਾਲੀ 'ਆਪ' ਪਾਰਟੀ ਦੀ ਸਰਕਾਰ ਨੂੰ  ਇਸ ਸੀਜ਼ਨ ਦੀ ਕਣਕ ਦੀ ਖ਼ਰੀਦ ਵਿਚ ਕਾਫ਼ੀ ਧੱਕਾ ਲੱਗਾ ਹੈ ਕਿਉਂਕਿ ਬੰਪਰ ਫ਼ਸਲ ਦੇ ਅੰਦਾਜ਼ੇ ਗ਼ਲਤ ਨਿਕਲਣ ਨਾਲ 22 ਪ੍ਰਤੀਸ਼ਤ ਝਾੜ ਘੱਟ ਗਿਆ, ਪ੍ਰਾਈਵੇਟ ਵਪਾਰੀਆਂ  ਨੇ ਐਮ ਐਸ 2015 ਰੁਪਏ ਕੁਇੰਟਲ ਤੋਂ 100-150 ਰੁਪਏ ਵਾਧੂ ਦੇ ਕੇ ਹੁਣ ਤਕ ਅੱਠ ਲੱਖ ਟਨ ਦੀ ਖ਼ਰੀਦ ਕੀਤੀ, ਉਤੋਂ ਸਰਕਾਰੀ ਖ਼ਰੀਦ ਘੱਟ ਹੋਣ  ਨਾਲ ਤਿੰਨ-ਤਿੰਨ ਪ੍ਰਤੀਸ਼ਤ ਮੰਡੀ ਫ਼ੀਸ ਦੇ ਕੇ ਦਿਹਾਤੀ ਵਿਕਾਸ ਫ਼ੰਡ ਵਿਚ ਕੁਲ ਮਿਲਾ ਕੇ 650 ਕਰੋੜ ਦਾ ਮਾਲੀਆ ਘਾਟਾ ਹੋਣ ਦਾ ਡਰ ਹੈ |
ਖੇਤੀਬਾੜੀ ਤੇ ਅਨਾਜ ਸਪਲਾਈ ਮਹਿਕਮਿਆਂ ਤੇ ਸੀਨੀਅਰ ਅਧਿਕਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਕੇਂਦਰ ਤੋਂ ਆਏ 12 ਮੈਂਬਰੀ ਮਾਹਰਾਂ ਦੇ ਗਰੁਪ ਨੇ ਹਫ਼ਤਾ ਭਰ ਪੰਜਾਬ ਦੇ ਜ਼ਿਲਿ੍ਹਆਂ ਵਿਚ ਜ਼ਮੀਨ ਨਾਲ ਜੁੜੇ ਕਿਸਾਨਾਂ ਤੇ ਹੋਰ ਲੋਕਾਂ ਦੇ ਮਾਚੂ ਤੇ ਕਚਮਰੜ ਦਾਣਿਆਂ ਸਬੰਧੀ ਜਾਇਜ਼ਾ ਲਿਆ ਤੇ ਕੇਂਦਰ ਨੂੰ  ਰਿਪੋਰਟ ਪਿਛਲੇ ਹਫ਼ਤੇ ਦੇ ਦਿਤੀ ਪਰ ਕਿਸੇ ਰਿਆਇਤ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ | ਮੌਸਮ ਲੋੜ ਤੋਂ ਵੱਧ ਜਲਦੀ ਗਰਮ ਹੋਣ ਕਰ ਕੇ ਫ਼ਸਲ 'ਚ ਝਾੜ ਘੱਟ ਨਿਕਲਣ ਦੀ ਭਰਪਾਈ ਪੰਜਾਬ ਸਰਕਾਰ ਨੇ ਅਜੇ ਤਕ  ਕੋਈ ਬੋਨਸ ਜਾਂ ਹੋਰ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੈ | ਪੰਜਾਬ ਸਰਕਾਰ ਦੇ ਅਨਾਜ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਸਕੱਤਰ ਸ. ਗੁਰਕੀਰਤ ਕਿਰਪਾਲ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਲਗਾਤਾਰ ਕੇਂਦਰੀ ਅਧਿਕਾਰੀਆਂ ਨਾਲ ਰੋਜ਼ਾਨਾ ਸੰਪਰਕ ਵਿਚ ਹਨ ਅਤੇ ਰਿਆਇਤੀ ਮੁਆਵਜ਼ਾ ਤੇ ਬੋਨਸ ਦੀ ਮਦਦ ਲਈ ਅਜੇ ਲਗਾਤਾਰ ਆਸ ਬੱਝੀ ਹੋਈ ਹੈ |
ਇਨ੍ਹਾਂ ਅਧਿਕਾਰੀਆਂ ਨੇ ਦਸਿਆ ਕਿ  ਮੰਡੀਆਂ ਵਿਚ ਵਿਕਣ ਵਾਸਤੇ ਰੋਜ਼ਾਨਾ ਕਣਕ ਦੀ ਆਮਦ 8.5 ਲੱਖ ਟਨ ਤੋਂ ਘੱਟ ਕੇ ਪਿਛਲੇ 4 ਦਿਨਾਂ ਤੋਂ ਅੱਧੀ ਯਾਨੀ 4 ਲੱਖ ਟਨ ਰਹਿ ਗਈ ਹੈ ਅਤੇ ਕੁਲ ਖ਼ਰੀਦ ਅੱਜ ਸ਼ਾਮ ਤੱਕ 85.5 ਲੱਖ ਟਨ ਹੋ ਚੁੱਕੀ ਹੈ | 

ਪਨਗਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਸਮੇਤ ਐਫ਼ਸੀਆਈ ਰਾਹੀਂ ਕਿਸਾਨਾਂ ਨੂੰ  ਅਦਾਇਗੀ   11271 ਕਰੋੜਾਂ ਦੀ ਹੋ ਚੁੱਕੀ ਹੈ ਜਦੋਂ ਕਿ ਸਨਿਚਰਵਾਰ ਬੈਂਕ ਬੰਦ ਹੋਣ ਕਾਰਨ 1000 ਕਰੋੜ ਤੋਂ ਵੱਧ ਦੀ ਅਦਾਇਗੀ ਹੋਰ ਸੋਮਵਾਰ ਨੂੰ  ਖਾਤਿਆਂ ਵਿਚ ਪਾ ਦਿਤੀ ਜਾਵੇਗੀ ਸਰਕਾਰੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਅਨਾਜ ਸਪਲਾਈ  ਮਹਿਕਮੇ ਨੇ 132 ਲੱਖ ਟਨ ਕਣਕ ਖ਼ਰੀਦ ਦੇ ਟੀਚੇ ਵਾਸਤੇ ਬਾਰਦਾਨੇ ਦਾ ਪ੍ਰਬੰਧ ਕੀਤਾ ਸੀ ਪਰ ਮੌਜੂਦਾ ਫ਼ਸਲ ਦਾ ਘੱਟ ਝਾੜ ਦੇਖਦਿਆਂ ਸਰਕਾਰੀ ਖ਼ਰੀਦ ਕੇਵਲ 100 ਲੱਖ ਟਨ ਤਕ ਹੀ ਹੋ ਸਕੇਗੀ | ਕਣਕ ਦੀ ਖ਼ਰੀਦ ਪਹਿਲਾਂ 20 ਮਈ ਤਕ ਕਰਨ ਦੀ ਉਮੀਦ ਸੀ ਪਰ ਲਗਦਾ ਹੈ ਕਿ ਖ਼ਰੀਦ 10 ਮਈ ਤਕ ਹੀ ਹੋ ਸਕੇਗੀ |

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement