Barnala News : ਬਰਨਾਲਾ ’ਚ ਅੱਗ ਲੱਗਣ ਕਾਰਨ 15 ਝੌਪੜੀਆਂ ਸੜ ਕੇ ਹੋਈਆਂ ਸੁਆਹ

By : BALJINDERK

Published : Apr 24, 2025, 2:34 pm IST
Updated : Apr 24, 2025, 2:34 pm IST
SHARE ARTICLE
ਬਰਨਾਲਾ ’ਚ ਅੱਗ ਲੱਗਣ ਕਾਰਨ 15 ਝੌਪੜੀਆਂ ਸੜ ਕੇ ਹੋਈਆਂ ਸੁਆਹ
ਬਰਨਾਲਾ ’ਚ ਅੱਗ ਲੱਗਣ ਕਾਰਨ 15 ਝੌਪੜੀਆਂ ਸੜ ਕੇ ਹੋਈਆਂ ਸੁਆਹ

Barnala News : ਝੁੱਗੀ ਝੌਪੜੀ ਵਾਲੀਆਂ ਮਹਿਲਾਵਾਂ ਦਾ ਰੋ -ਰੋ ਕੇ ਬੁਰਾ ਹਾਲ, ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ

Barnala News in Punjabi : ਬਰਨਾਲਾ ਦੇ ਅਨਾਜ ਮੰਡੀ ਰੋਡ ਸਥਿਤ 15 ਦੇ ਕਰੀਬ ਝੁੱਗੀ ਝੋਪੜੀਆਂ ਨੂੰ ਅੱਗ ਲੱਗਣ ਕਰ ਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਅੱਗ ਕਿਸ ਕਾਰਨ ਲੱਗੇ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ, ਪ੍ਰੰਤੂ ਝੁੱਗੀ ਝੋਪੜੀਆਂ ਦਾ ਸਾਰਾ ਸਮਾਨ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਚੁੱਕਿਆ ਹੈ, ਜਿਸ ਕਰ ਕੇ ਝੁੱਗੀ ਝੌਪੜੀ ਵਾਲਿਆਂ ਦਾ ਰੋ -ਰੋ ਕੇ ਬੁਰਾ ਹਾਲ ਹੈ। 

1

ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਨਾਲ ਜੋੜੀ ਕੱਲੀ -ਕੱਲੀ ਚੀਜ਼ ਅੱਗ ਨੇ ਰਾਖ ਕਰ ਕੇ ਰੱਖ ਦਿੱਤੀ ਅਤੇ ਉਨਾਂ ਨੂੰ ਬੇਘਰ ਕਰ ਦਿੱਤਾ ਹੈ।

1

ਉਨ੍ਹਾਂ ਕਿਹਾ ਕਿ ਉਹਨਾਂ ਦੇ ਕਮਾਈ ਦੇ ਸਾਧਨ ਵਾਹਨ ਵੀ ਅੱਗ ਦੀ ਚਪੇਟ ’ਚ ਆ ਜਾਣ ਕਾਰਨ ਸੜ ਚੁੱਕੇ ਹਨ। ਘਟਨਾ ਦਾ ਪਤਾ ਚਲਦੇ ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਝੁੱਗੀ ਝੋਪੜੀ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇ।

(For more news apart from 15 huts reduced to ashes in Barnala fire News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement