
ਚੋਟੀ 'ਤੇ ਪਹੁੰਚਣ ਲਈ ਲੱਗੇ ਸਨ 8 ਦਿਨ
ਸ੍ਰੀ ਅਨੰਦਪੁਰ ਸਾਹਿਬ: ਪਰਬਤ ਰੋਹੀ ਗੁਰਚਰਨ ਸਿੰਘ ਨੇ 58 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਵਿਖੇ ਕੇਸਰੀ ਝੰਡਾ ਲਹਿਰਾ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਦਾ ਗੁਰੂ ਨਗਰੀ ਪਹੁੰਚਣ ਵਿਖੇ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਸੇਵਾ ਮੁਕਤ ਹੈਂਡਬਾਲ ਕੋਚ ਵਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਉਹਨਾਂ ਦੇ ਗਰੁੱਪ ਵੱਲੋਂ 10 ਅਪ੍ਰੈਲ ਨੂੰ ਸਫਰ ਸ਼ੁਰੂ ਕੀਤਾ ਸੀ ਜੋ ਕਿ ਸਖਤ ਸੰਘਰਸ਼ ਦੌਰਾਨ 18 ਅਪ੍ਰੈਲ ਤੱਕ ਚਲਦਾ ਰਿਹਾ। ਜਿਸ ਤੋਂ ਬਾਅਦ ਉਹ ਮਾਊਂਟ ਐਵਰੈਸਟ ਬੇਸ ਕੈਂਪ ਨੇਪਾਲ ਵਿਖੇ 53640ਮੀਟਰ ਦੀ ਉਚਾਈ ਤੇ ਪਹੁੰਚੇ ਅਤੇ ਕੇਸਰੀ ਝੰਡਾ ਲਹਿਰਾਇਆ।
ਉਹਨਾਂ ਦੱਸਿਆ ਕਿ 65 ਕਿਲੋਮੀਟਰ ਦਾ ਇੱਕ ਪਾਸੇ ਦਾ ਸਫਰ ਬਹੁਤ ਹੀ ਕੁਦਰਤ ਨਾਲ ਭਰਪੂਰ ਸੀ ਜਿਸ ਦੌਰਾਨ ਤਾਪਮਾਨ ਅਤੇ ਆਕਸੀਜਨ ਦੀਆਂ ਮੁਸ਼ਕਲਾਂ ਵੀ ਪੇਸ਼ ਆਈਆਂ ਪ੍ਰੰਤੂ ਉਹ ਲਗਾਤਾਰ ਸਫਰ ਜਾਰੀ ਰੱਖਿਆ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਗੁਰਚਰਨ ਸਿੰਘ ਦਾ ਦੋਹਤਾ ਤੇਗਵੀਰ ਸਿੰਘ ਪੁੱਤਰ ਹਰ ਸੁਖਿੰਦਰ ਸਿੰਘ ਬਾਸੀ ਰੂਪ ਨਗਰ ਪਹਿਲਾਂ ਹੀ ਪਰਬਤ ਰੋਹੀ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕਾ ਹੈ। ਸਨਮਾਨ ਕਰਨ ਵਾਲਿਆਂ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸਨਰੀ ਕਾਲਜ, ਜਿਮ ਸਿਖਲਾਈ ਕਰਤਾ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।