ਭਾਰਤ ਵਲੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਸਰਹੱਦੀ ਗੇਟ ਨਹੀਂ ਖੋਲ੍ਹੇ ਜਾਣਗੇ
Published : Apr 24, 2025, 5:32 pm IST
Updated : Apr 24, 2025, 5:32 pm IST
SHARE ARTICLE
India will not open border gates at Attari border during flag hoisting ceremony
India will not open border gates at Attari border during flag hoisting ceremony

ਅਤਿਵਾਦੀ ਹਮਲੇ ਤੋਂ ਬਾਅਦ ਅਟਾਰੀ ਬਾਰਡਰ ਬੰਦ

ਅਟਾਰੀ/ਅੰਮ੍ਰਿਤਸਰ: ਭਾਰਤੀ ਕਸ਼ਮੀਰ ਦੇ ਇਲਾਕੇ ਪਹਿਲ ਗਾਮ ਵਿਖੇ ਭਾਰਤੀ ਸੈਲਾਨੀਆਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਉਨਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਵਾਂਢੀ ਮੁਲਕ ਪਾਕਿਸਤਾਨ ਨਾਲ ਸਮੂਹ ਤਾਲੁਕਾਤ ਬੰਦ ਕਰਨ ਉਪਰੰਤ ਭਾਰਤ ਦੀ ਅਟਾਰੀ ਸਰਹੱਦ ਤੇ ਵੀ ਮੋਦੀ ਸਰਕਾਰ ਦੇ ਐਕਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਟਾਰੀ ਸਰਹੱਦ ਵਿਖੇ 1947 ਦੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਹੁੰਦੀ ਰੋਜਾਨਾ ਝੰਡੇ ਦੀ ਰਸਮ ਨੂੰ ਵੀ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਖੁਸ਼ੀ ਖੁਸ਼ੀ ਕਰਨ ਤੇ ਵੀ ਮਨਾਹੀ ਲਗਾਉਂਦਿਆਂ ਭਾਰਤੀ ਦੇਸ਼ ਦੇ ਪਾਕਿਸਤਾਨ ਨਾਲ ਸਾਂਝੇ ਗੇਟਾਂ ਨੂੰ ਭਾਰਤ ਵਾਲੇ ਪਾਸਿਓਂ ਬਿਲਕੁਲ ਬੰਦ ਕਰਕੇ ਭਾਰਤੀ ਸੈਡ ਅੰਦਰ ਝੰਡੇ ਦੀ ਰਸਮ ਪੂਰੀ ਕਰਨ ਦਾ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਨਾ ਲਿਆ ਗਿਆ ਹੈ।

ਝੰਡੇ ਦੀ ਰਸਮ ਮੌਕੇ ਭਾਰਤੀ ਸਾਈਡ ਤੇ ਪਹਿਲਗਾਮ ਵਿਖੇ ਮਾਰੇ ਗਏ ਬੇਦੋਸ਼ ਭਾਰਤੀਆਂ ਨੂੰ ਸ਼ਰਧਾਂਜਲੀਆਂ ਭੇਡ ਕਰਦਿਆਂ ਸਲਾਨੀਆ ਦੇ ਮਨਾਂ ਵਿੱਚ ਜਿੱਥੇ ਜੋਸ਼ ਨਹੀਂ ਵੇਖਣ ਨੂੰ ਮਿਲਿਆ ਉਥੇ ਹੀ ਬੀਐਸਐਫ ਵੱਲੋਂ ਵੀ ਭਾਰਤੀ ਨਾਗਰਿਕਾਂ ਨੂੰ ਆਪਣੀ ਤਰਫੋਂ ਸ਼ਰਧਾਂਜਲੀਆਂ ਭੇਟ ਕਰਦਿਆਂ ਕੋਈ ਵੀ ਉੱਚੇ ਆਵਾਜ਼ ਵਾਲੇ ਨਾਅਰੇ ਨਾ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਇੱਥੇ ਹੀ ਬੱਸ ਨਹੀਂ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਬੀਐਸਐਫ ਦੇ ਜਵਾਨ ਜੋ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨਾਲ ਇੱਕ ਸਮੇਂ ਬਰਾਬਰ ਦੀ ਪਰੇਡ ਕਰਦੇ ਸਨ ਉਸ ਦੌਰਾਨ ਦੋਵੇਂ ਦੇਸ਼ਾਂ ਦੇ ਸਰਹੱਦੀ ਗੇਟ ਖੋਲ ਕੇ ਬੀਐਸਐਫ ਦੇ ਇੱਕ ਉੱਚ ਅਧਿਕਾਰੀ ਪਾਕਿਸਤਾਨ ਰੇਜਰ ਦੇ ਇੱਕ ਉੱਚ ਅਧਿਕਾਰੀ ਨਾਲ ਝੰਡੇ ਦੀ ਰਸਮ ਮੌਕੇ ਹੱਥ ਮਿਲਾਉਂਦਾ ਤੇ ਖੁਸ਼ੀ ਸਾਂਝੀ ਕਰਦਾ ਸੀ ਉਸ ਨੂੰ ਵੀ ਅੱਜ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਰੋਕ ਦਿੱਤਾ ਗਿਆ ਹੈ ਜਿਸ ਕਰਕੇ ਅੱਜ ਪਾਕਿਸਤਾਨ ਰੇਂਜਰ ਦੇ ਨਾਲ ਕਿਸੇ ਕਿਸਮ ਦੀ ਭਾਰਤ ਵੱਲੋਂ ਖੁਸ਼ੀ ਸਾਂਝੀ ਝੰਡੇ ਦੀ ਰਸਮ ਮੌਕੇ ਨਹੀਂ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement