ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਹਜਾਮਤ ਦੀਆਂ ਦੁਕਾਨਾਂ/ ਸੈਲੂਨਜ਼ ਲਈ ਐਡਵਾਇਜ਼ਰੀ ਜਾਰੀ
Published : May 24, 2020, 7:22 pm IST
Updated : May 24, 2020, 7:22 pm IST
SHARE ARTICLE
File Photo
File Photo

ਸਿਹਤ ਵਿਭਾਗ ਵੱਲੋਂ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਹਜਾਮਤ ਦੀਆਂ ਦੁਕਾਨਾਂ /ਹੇਅਰ-ਕੱਟ ਸੈਲੂਨਾਂ ਦੀ ਸਫ਼ਾਈ ਅਤੇ ਸਵੱਛਤਾ

ਚੰਡੀਗੜ੍ਹ 24 ਮਈ : ਸਿਹਤ ਵਿਭਾਗ ਵੱਲੋਂ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਹਜਾਮਤ ਦੀਆਂ ਦੁਕਾਨਾਂ /ਹੇਅਰ-ਕੱਟ ਸੈਲੂਨਾਂ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਜਾਮਤ ਦੀ ਦੁਕਾਨ / ਹੇਅਰ-ਕੱਟ ਸੈਲੂਨ ਦੇ ਮਾਲਕ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ ਮੈਂਬਰ ਜਿਸ ਵਿਚ ਕੋਵੀਡ -19 (ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ਼ ਆਦਿ) ਦੇ ਲੱਛਣ ਹੋਣ, ਨੂੰ ਕੰਮ `ਤੇ ਨਾ ਬੁਲਾਇਆ ਜਾਵੇ ਅਤੇ ਉਕਤ ਵਿਅਕਤੀ ਤੁਰੰਤ ਡਾਕਟਰੀ ਸਲਾਹ ਲੈ ਕੇ ਘਰ ਦੇ ਅੰਦਰ ਰਹੇ।ਇਸੇ ਤਰ੍ਹਾਂ ਅਜਿਹੇ ਲੱਛਣ ਪਾਏ ਜਾਣ ਵਾਲੇ ਕਿਸੇ ਵੀ ਗਾਹਕ ਦਾ ਕੰਮ ਨਾ ਕੀਤਾ ਜਾਵੇ।

File photoFile photo

ਜਿਸ ਕੇਸ ਵਿੱਚ ਕਿਸੇ ਨੂੰ (ਜਿਵੇਂ ਮਾਤਾ-ਪਿਤਾ/ਗਾਰਡੀਅਨਜ਼) ਨਾਲ ਲਿਆਉਣਾ ਜ਼ਰੂਰੀ ਨਾ ਹੋਵੇ ਦੁਕਾਨ `ਤੇ ਆਉਣ ਵਾਲੇ ਗਾਹਕ ਆਪਣੇ ਨਾਲ ਕਿਸੇ ਹੋਰ ਵਿਅਕਤੀ ਨੂੰ ਨਾਲ ਨਾ ਲੈ ਕੇ ਆਉਣ।  ਬੁਲਾਰੇ ਨੇ ਅੱਗੇ ਕਿਹਾ ਕਿ ਹਜਾਮਤ ਦੀ ਦੁਕਾਨਾਂ/ਹੇਅਰ-ਕੱਟ ਸੈਲੂਨ ਦੇ ਮਾਲਕ ਇਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੀ ਦੁਕਾਨ / ਸੈਲੂਨ ਵਿਚ ਬੇਲੋੜੀ ਭੀੜ ਨਾ ਹੋਵੇ।

Corona VirusFile Photo

ਇਸ ਤੋਂ ਇਲਾਵਾ ਸੇਵਾਵਾਂ ਲੈਣ ਸਮੇਂ ਗ੍ਰਾਹਕਾਂ ਵੱਲੋਂ ਸੰਭਵ ਹੱਦ ਤੱਕ ਮਾਸਕ ਦੀ ਵਰਤੋਂ ਕੀਤੀ ਜਾਵੇ। ਹਜਾਮਤ ਦੀ ਦੁਕਾਨ/ਹੇਅਰ-ਕੱਟ ਸੈਲੂਨ ਦੇ ਮਾਲਕ ਅਤੇ ਉੱਥੇ ਕੰਮ ਕਰਨ ਵਾਲੇ ਸਟਾਫ਼ ਵੱਲੋਂ ਲਾਜ਼ਮੀ ਤੌਰ` ਤੇ ਮਾਸਕ ਦੀ ਵਰਤੋਂ ਕੀਤੀ ਜਾਵੇ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕਾਂ ਅਤੇ ਸਟਾਫ ਦੇ ਆਪਸੀ ਵਿਹਾਰ ਦੌਰਾਨ ਕੋਵਿਡ -19 ਦੀ ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ (ਸਾਬਣ ਅਤੇ ਪਾਣੀ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਨਾਲ), ਇੱਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ `ਤੇ ਨਜ਼ਰ ਰੱਖਣਾ, ਜਨਤਕ ਥਾਵਾਂ `ਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ `ਤੇ ਪਾਲਣਾ ਕੀਤੀ ਜਾਵੇ।

Mask and Gloves Mask and Gloves

ਇਸ ਤੋਂ ਇਲਾਵਾ ਜਿੱਥੋਂ ਤੱਕ ਹੋ ਕੇ ਦੁਕਾਨ ਮਾਲਕਾਂ ਵੱਲੋਂ ਗਾਹਕਾਂ ਨੂੰ ਡਿਜੀਟਲ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਜੇ ਨਕਦੀ ਦਾ ਲੈਣ-ਦੇਣ ਕੀਤਾ ਜਾਂਦਾ ਹੈ  ਤਾਂ ਦੁਕਾਨਦਾਰ, ਸਟਾਫ਼ ਅਤੇ ਗ੍ਰਾਹਕ ਨਕਦੀ ਦੇ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥਾਂ ਨੂੰ ਤੁਰੰਤ ਸਾਫ਼ ਕਰਨਗੇ। ਦੁਕਾਨਾਂ ਦੀ ਢੁੱਕਵੀਂ ਸਾਫ਼-ਸਫ਼ਾਈ ਸਬੰਧੀ  ਸਰਵਿਸ ਰੂਮ, ਉਡੀਕ ਵਾਲੀਆਂ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਆਦਿ ਸਮੇਤ ਅੰਦਰੂਨੀ ਖੇਤਰਾਂ ਨੂੰ ਹਰ 2-3 ਘੰਟੇ ਅੰਦਰ ਢੁੱਕਵੀਂ ਤਰ੍ਹਾਂ ਸਾਫ਼ ਕਰਨ ਦੀ ਸਲਾਹ ਦਿੱਤੀ ਗਈ ਹੈ।

corona virusFile Photo

ਫਰਸ਼ਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਜਾਂ ਮਾਰਕੀਟ ਵਿੱਚ ਉਪਲੱਬਧ ਇਸਦੇ ਬਰਾਬਰ ਦੇ ਕਿਸੇ ਹੋਰ ਡਿਸਇਨਫੈਕਟੈਂਟ ਨਾਲ ਸਾਫ ਕੀਤਾ ਜਾਵੇ। ਫਰਨੀਚਰ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਸਤਿਹਾਂ ਅਤੇ ਅਤੇ ਚੀਜ਼ਾਂ ਨੂੰ ਨਿਯਮਤ ਤੌਰ `ਤੇ ਸਾਫ / ਡਿਸਇਨਫੈਕਟ ਕੀਤਾ ਜਾਵੇ। ਉਪਕਰਨਾਂ (ਕੈਂਚੀ,ਉਸਤਰਾ, ਕੰਘੀ, ਸਟਾਈਲਿੰਗ ਟੂਲਜ਼) ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਵੇ। ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੌਲੀਏ ਅਤੇ ਸਬੰਧਤ ਚੀਜ਼ਾਂ ਨੂੰ ਨਿਯਮਿਤ ਤੋਰ `ਤੇ ਸਾਫ਼ ਕੀਤਾ ਅਤੇ ਧੋਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement