ਟੀਕਾ ਨਿਰਮਾਤਾ 'ਮੌਡਰਨਾ' ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ  ਨਾਮਨਜ਼ੂਰਕੀਤਾਵਿਕਾਸਗਰਗ
Published : May 24, 2021, 12:21 am IST
Updated : May 24, 2021, 12:21 am IST
SHARE ARTICLE
image
image

ਟੀਕਾ ਨਿਰਮਾਤਾ 'ਮੌਡਰਨਾ' ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ  ਨਾ-ਮਨਜ਼ੂਰ ਕੀਤਾ : ਵਿਕਾਸ ਗਰਗ

ਕੰਪਨੀ ਨੇ ਕਿਹਾ, ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰਨਗੇ

ਚੰਡੀਗੜ੍ਹ, 23 ਮਈ (ਸੱਤੀ) : ਕੋਵਿਡ ਟੀਕਿਆਂ ਦੇ ਨਿਰਮਾਤਾ ਵਿਚੋਂ ਇਕ 'ਮੌਡਰਨਾ' ਨੇ ਪੰਜਾਬ ਸਰਕਾਰ ਨੂੰ  ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿਤਾ ਹੈ ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ ਨਾਕਿ ਕਿਸੇ ਸੂਬਾ ਸਰਕਾਰ ਜਾਂ ਨਿਜੀ ਧਿਰ ਨਾਲ |
ਇਹ ਪ੍ਰਗਟਾਵਾ ਕਰਦਿਆਂ ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਕਾਸ ਗਰਗ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਤ ਸਰੋਤਾਂ ਤੋਂ ਟੀਕਿਆਂ ਦੀ ਖ਼ਰੀਦ ਲਈ ਵਿਸ਼ਵਵਿਆਪੀ ਟੈਂਡਰ ਜਾਰੀ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ 'ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ  ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖ਼ਰੀਦ ਲਈ ਪਹੁੰਚ ਕੀਤੀ ਗਈ ਸੀ | ਇਹ ਪਹੁੰਚ ਸਪੂਤਨਿਕ ਵੀ, ਫ਼ਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਨਾਲ ਕੀਤੀ ਗਈ ਪਰ ਹਾਲੇ ਤਕ ਸਿਰਫ਼ ਮੌਡਰਨਾ ਵਲੋਂ ਹੀ ਜਵਾਬ ਆਇਆ ਹੈ |
ਸਟੇਟ ਨੋਡਲ ਅਧਿਕਾਰੀ ਗਰਗ ਨੇ ਕਿਹਾ ਕਿ ਹੁਣ ਤਕ ਸਿਰਫ਼ ਮੌਡਰਨਾ ਤੋਂ ਆਏ ਜਵਾਬ ਵਿਚ ਕੰਪਨੀ ਨੇ ਸੂਬਾ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿਤਾ ਹੈ | ਕੰਪਨੀ ਨੇ ਕਿਹਾ ਕਿ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ | ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਵਿਚ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਸੀ | 

ਸੂਬੇ ਵਿਚ ਟੀਕਿਆਂ ਦੀ ਘਾਟ ਨੂੰ  ਪੂਰਾ ਕਰਨ ਲਈ ਹੋਰ ਟੀਕੇ ਖਰੀਦਣ ਲਈ ਸਾਰੇ ਯਤਨ ਕੀਤੇ ਜਾਣਗੇ | ਭਾਰਤ ਸਰਕਾਰ ਵਲੋਂ ਹੁਣ ਤਕ ਟੀਕਿਆਂ ਦੀਆਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ |
ਸ੍ਰੀ ਗਰਗ ਨੇ ਦਸਿਆ ਕਿ ਭਾਰਤ ਸਰਕਾਰ ਵਲੋਂ ਤੀਜੇ ਪੜਾਅ (18-44 ਉਮਰ ਵਰਗ) ਲਈ ਕੀਤੀ ਅਲਾਟਮੈਂਟ ਅਨੁਸਾਰ ਸੂਬਾ ਸਰਕਾਰ ਸਿਰਫ 4.2 ਲੱਖ ਦੀ ਖੁਰਾਕ ਖਰੀਦ ਕਰਨ ਦੇ ਯੋਗ ਹੋਈ ਹੈ ਜਿਸ ਵਿਚ ਕਲ ਪ੍ਰਾਪਤ ਕੀਤੀਆਂ 66,000 ਖੁਰਾਕਾਂ ਵੀ ਸ਼ਾਮਲ ਹਨ | ਉਨ੍ਹਾਂ ਅੱਗੇ ਦਸਿਆ ਕਿ ਕੁੱਲ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤਕ ਸਿਰਫ਼ 64000 ਹੀ ਵਰਤੋਂ ਲਈ ਬਚੇ ਹਨ |
 

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement