ਬਠਿੰਡਾ ਦੇ ਧਵਲੇਸ਼ਵੀਰ ਸਿੰਘ ਨੂੰ ‘ਜ਼ਫ਼ਰਨਾਮਾ’ ਮੂੰਹ ਜ਼ੁਬਾਨੀ ਯਾਦ, ‘ਕੌਮ ਦਾ ਹੀਰਾ’ ਐਵਾਰਡ ਨਾਲ ਹੋਇਆ ਸਨਮਾਨਤ
Published : May 24, 2022, 7:42 am IST
Updated : May 24, 2022, 7:42 am IST
SHARE ARTICLE
 Dhawleshveer Singh
Dhawleshveer Singh

‘ਜ਼ਫ਼ਰਨਾਮਾ’ ਨੂੰ ਮੂੰਹ ਜ਼ੁਬਾਨੀ ਉਚਾਰਨ ਕਰਨ ਵਾਲਾ ਪਹਿਲਾ ਸਿੱਖ ਬੱਚਾ ਧਵਲੇਸ਼ਵੀਰ ਸਿੰਘ, ਦਿੱਲੀ ਤਕ ਤੋਂ ਮਿਲਿਆ ਮਾਣ-ਸਤਿਕਾਰ ਪਰ ਸ਼੍ਰੋਮਣੀ ਕਮੇਟੀ ਨੇ ਵਿਸਾਰਿਆ 

 

ਬਠਿੰਡਾ (ਸ਼ਿਵਰਾਜ ਸਿੰਘ ਰਾਜੂ) : ਬਠਿੰਡਾ ਦੇ ਧਵਲੇਸ਼ਵੀਰ ਸਿੰਘ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜ਼ਫ਼ਰਨਾਮਾ’ ਨਾਲ ਅਜਿਹੀ ਲਿਵ ਲੱਗੀ ਕੇ ਉਸ ਨੇ ਅਪਣੇ ਗੁਰੂ ਦੀ ਸਿਖਿਆ ਨਾਲ 20 ਦਿਨਾਂ ਵਿਚ 15 ਮਿੰਟ ਦੇ ‘ਜ਼ਫ਼ਰਨਾਮਾ’ ਨੂੰ ਮੂੰਹ ਜ਼ੁਬਾਨੀ ਉਚਾਰਨ ਕਰ ਲਿਆ। ‘ਜ਼ਫ਼ਰਨਾਮਾ’ ਨੂੰ ਮੂੰਹ ਜ਼ੁਬਾਨੀ ਉਚਾਰਨ ਕਰਨ ਨਾਲ 12 ਸਾਲ ਦਾ ਧਵਲੇਸ਼ਵੀਰ ਸਿੰਘ ਦੁਨੀਆਂ ਦਾ ਪਹਿਲਾ ਸਿੱਖ ਬੱਚਾ ਬਣ ਗਿਆ ਹੈ ਜਿਸ ਨੂੰ ‘ਜ਼ਫ਼ਰਨਾਮਾ’ ਮੂੰਹ ਜ਼ੁਬਾਨੀ ਉਚਾਰਨ ਕਰਨ ਦਾ ਮਾਣ ਹਾਸਲ ਹੈ। ਇਸ ਬੱਚੇ ਨੂੰ ਦਿੱਲੀ ਤੇ ਪੰਜਾਬ ਦੀਆਂ ਕਈ ਸੰਸਥਾਵਾਂ ਨੇ ਨਕਦ ਰਾਸ਼ੀ ਸਮੇਤ ਐਵਾਰਡਾਂ ਨਾਲ ਸਨਮਾਨਤ ਕੀਤਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚੇ ਨੂੰ ਕੋਈ ਮਾਣ ਸਤਿਕਾਰ ਨਹੀਂ ਦਿਤਾ ਜਿਸ ਕਾਰਨ ਉਸ ਦੇ ਮਾਪੇ ਨਿਰਾਸ਼ ਦਿਖਾਈ ਦਿਤੇ। 

 Dhawleshveer Singh Dhawleshveer Singh

ਧਵਲੇਸ਼ਵੀਰ ਸਿੰਘ ਨੇ ਦਸਿਆ ਕਿ ਮੈਨੂੰ ਦੋ ਸਾਲ ਹੋ ਗਏ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਦੇ ਨੂੰ ਤੇ ਭਾਰਤੀ ਸੰਗੀਤ ਦੀ ਸਿਖਿਆ ਵੀ ਲੈ ਰਿਹਾ ਹਾਂ। ਉਸ ਨੇ ਦਸਿਆ ਕਿ ਅਸੀਂ ਸਾਰਾ ਪ੍ਰਵਾਰ ਯਾਤਰਾ ਤੇ ਜਾ ਰਹੇ ਸੀ ਤੇ ਮੇਰੇ ਪਿਤਾ ਜੀ ਨੇ ਕਾਰ ਵਿਚ ਡਾ. ਸਤਿੰਦਰ ਸਰਤਾਜ ਦਾ ਗਾਇਆ  ‘ਜਫ਼ਰਨਾਮਾ’ ਲਾਇਆ ਤਾਂ ਮੈਂ ਅਪਣੇ ਪਿਤਾ ਜੀ ਨੂੰ ਸਵਾਲ-ਜੁਆਬ ਕਰਨ ਲੱਗਾ ਕਿ ਇਹ  ‘ਜਫ਼ਰਨਾਮਾ’ ਕਿਸ ਨੇ ਕਿਸ ਨੂੰ ਤੇ ਕਿਉਂ ਲਿਖਿਆ ਸੀ ਤੇ ਪਿਤਾ ਜੀ ਨੇ ਦਸਿਆ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਔਰੰਗ਼ਜ਼ੇਬ ਨੂੰ ‘ਜ਼ਫ਼ਰਨਾਮਾ’ ਲਿਖਿਆ ਸੀ ਤਾਂ ਮੇਰੀ ਇਸ ਪਾਸੇ ਲਿਵ ਲੱਗ ਗਈ ਤੇ ਮੈਂ ਅਪਣੇ ਗੁਰੂ ਨੂਰਦੀਪ ਸਿੰਘ ਨੂੰ ਦਸਿਆ ਕਿ ਮੈਂ ‘ਜ਼ਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨਾ ਚਾਹੁੰਦਾ ਹਾਂ ਤਾਂ ਉਨ੍ਹਾਂ ਨੇ ਮੇਰੀ ਸੰਗੀਤ ਨਾਲ ਮਦਦ ਕੀਤੀ ਤਾਂ ਮੈਂ 20 ਦਿਨ ਵਿਚ 15 ਮਿੰਟ ਦੇ ‘ਜ਼ਫ਼ਰਨਾਮਾ’ ਨੂੰ ਕੰਠ ਕਰ ਲਿਆ।  

 Dhawleshveer Singh Dhawleshveer Singh

ਧਵਲੇਸ਼ਵੀਰ ਸਿੰਘ ਦੇ ਗੁਰੂ ਨੂਰਦੀਪ ਸਿੰਘ ਨੇ ਕਿਹਾ ਕਿ ਧਵਲੇਸ਼ਵੀਰ ਸਿੰਘ ਨੇ ਛੋਟੀ ਉਮਰ ’ਚ ‘ਜ਼ਫ਼ਰਨਾਮਾ’ ਯਾਦ ਕੀਤਾ ਹੈ ਇਹ ਬੜੇ ਮਾਣ ਵਾਲੀ ਗੱਲ ਹੈ ਤੇ ਇਸ ਪਾਸੇ ਇਸ ਦੀ ਬਹੁਤ ਰੁਚੀ ਹੈ। ਧਵਲੇਸ਼ਵੀਰ ਸਿੰਘ ਦੇ ਪਿਤਾ ਐਡਵੋਕੇਟ ਰਣਬੀਰ ਸਿੰਘ ਬਰਾੜ ਨੇ ਦਸਿਆ ਕਿ ਸਾਨੂੰ ਅਪਣੇ ਬੱਚੇ ’ਤੇ ਮਾਣ ਹੈ ਕਿ ਧਵਲੇਸ਼ਵੀਰ ਸਿੰਘ ਦੁਨੀਆਂ ਦਾ ਪਹਿਲਾ ਸਿੱਖ ਬੱਚਾ ਬਣ ਗਿਆ ਹੈ ਜਿਸ ਨੂੰ ‘ਜ਼ਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਦਾ ਮਾਣ ਹਾਸਲ ਹੈ। ਉਨ੍ਹਾਂ ਦਸਿਆ ਕਿ ਧਵਲੇਸ਼ਵੀਰ ਸਿੰਘ ਨੂੰ ਸਿੱਖ ਫ਼ਾਉਡੇਸ਼ਨ ਦਿੱਲੀ ਨੇ ‘ਕੌਮ ਦਾ ਹੀਰਾ’ ਐਵਾਰਡ ਨਾਲ ਸਨਮਾਨਤ ਕੀਤਾ ਹੈ। 

ਦੁਨੀਆਂ ਦੀਆਂ ਪੰਜਾਬੀ ਸੱਥਾਂ ਨੇ 21000 ਰੁਪਏ ਤੇ ਸ਼ੁਕਰਾਨਾ ਪੱਤਰ ਨਾਲ ਸਨਮਾਨਤ ਕੀਤਾ ਹੈ, ਫ਼ਤਹਿ ਗਰੁਪ ਰਾਮਪੁਰਾ, ਗੁਰਦੁਆਰਾ ਦੀਨਾ ਕਾਂਗੜ ਸਾਹਿਬ ਤੇ ਇਲਾਕੇ ਦੇ ਗੁਰੂ ਘਰਾਂ ਦੇ ਸੇਵਾਦਾਰਾਂ ਵਲੋਂ ਸਨਮਾਨਤ ਕੀਤਾ ਗਿਆ ਹੈ ਪਰ ਵੱਡਾ ਅਫ਼ਸੋਸ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚੇ ਦਾ ਮਾਣ ਸਤਿਕਾਰ ਤਾਂ ਕੀ ਕਰਨਾ ਸੀ ਸਗੋਂ ਕਦੇ ਹੱਲਾਸ਼ੇਰੀ ਤਕ ਨਹੀਂ ਦਿਤੀ ਜਦੋਂ ਕਿ ਅਸੀਂ ਹਮੇਸ਼ਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਸਿੱਖ ਇਤਿਾਸ ਬਾਰੇ ਜਾਣਕਾਰੀ ਦੇਣ ਦੀਆਂ ਗੱਲਾਂ ਕਰਦੇ ਹਾਂ ਪਰ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement