ਸੂਬਿਆਂ ਨੂੰ ਬੰਦ ਹੋਵੇਗੀ ਜੀਐਸਟੀ ਦੀ ਭਰਪਾਈ, ਵਿੱਤੀ ਸੰਤੁਲਨ ਲਈ ਲਭਣੇ ਪੈਣਗੇ ਨਵੇਂ ਤਰੀਕੇ
Published : May 24, 2022, 12:11 am IST
Updated : May 24, 2022, 12:11 am IST
SHARE ARTICLE
image
image

ਸੂਬਿਆਂ ਨੂੰ ਬੰਦ ਹੋਵੇਗੀ ਜੀਐਸਟੀ ਦੀ ਭਰਪਾਈ, ਵਿੱਤੀ ਸੰਤੁਲਨ ਲਈ ਲਭਣੇ ਪੈਣਗੇ ਨਵੇਂ ਤਰੀਕੇ

ਨਵੀਂ ਦਿੱਲੀ, 23 ਮਈ :  ਇਕ ਜੁਲਾਈ 2017 ਨੂੰ ਦੇਸ਼ ’ਚ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐਸ. ਟੀ.) ਦੇ 5 ਸਾਲ 1 ਜੁਲਾਈ ਨੂੰ ਪੂਰੇ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਘੱਟ ਟੈਕਸ ਹੋਣ ਦੀ ਹਾਲਤ ’ਚ ਦਿਤੀ ਜਾਣ ਵਾਲੀ ਭਰਪਾਈ ਵੀ ਖਤਮ ਹੋ ਜਾਵੇਗੀ। ਅਜਿਹੀ ਹਾਲਤ ’ਚ ਸੂਬਿਆਂ ਸਾਹਮਣੇ ਹੁਣ ਜੀ. ਐਸ. ਟੀ. ਦੀ ਭਰਪਾਈ ਖਤਮ ਹੋਣ ਤੋਂ ਬਾਅਦ ਪੈਦਾ ਹੋਣ ਵਾਲੀ ਹਾਲਤ ਨਾਲ ਨਜਿੱਠਣ ਲਈ ਕਈ ਚੁਣੌਤੀਆਂ ਖੜ੍ਹੀਆਂ ਹੋ ਜਾਣਗੀਆਂ । ਕੇਂਦਰ ਸਰਕਾਰ ਵਲੋਂ ਇਹ ਭਰਪਾਈ ਖਤਮ ਕੀਤੇ ਜਾਣ ਦਾ ਸਿੱਧਾ ਅਸਰ ਸੂਬਿਆਂ ਦੀ ਵਿੱਤੀ ਹਾਲਤ ’ਤੇ ਆਵੇਗਾ। ਲਿਹਾਜ਼ਾ ਸੂਬਿਆਂ ਨੂੰ ਵਿੱਤੀ ਸੰਤੁਲਨ ਬਣਾਉਣ ਲਈ ਨਵੇਂ ਤਰੀਕੇ ਲੱਭਣੇ ਪੈਣਗੇ। ਸੂਬਾ ਸਰਕਾਰਾਂ ਨੂੰ ਜੀ. ਐਸ. ਟੀ . ਟੈਕਸ ਦੇ ਦਾਇਰੇ ’ਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਾਉਣ ਵੱਲ ਕੰਮ ਕਰਨਾ ਪਵੇਗਾ । ਇਸ ਤੋਂ ਇਲਾਵਾ ਜੀ. ਐਸ. ਟੀ. ਦੀਆਂ ਦਰਾਂ ’ਚ ਵੀ ਕੁਝ ਬਦਲਾਅ ਕਰ ਕੇ ਸੂਬਿਆਂ ਦਾ ਮਾਮਲਾ ਵਧਾਉਣ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ ਸੂਬਾ ਸਰਕਾਰਾਂ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਭਰਪਾਈ ਦੀ ਰਕਮ ਦੇ ਸਮੇਂ ਨੂੰ ਮਾਰਚ 2026 ਤਕ ਵਧਾਉਣ ਦੀ ਮੰਗ ਕਰ ਰਹੀ ਹਨ ਪਰ ਉਨ੍ਹਾਂ ਦੀ ਇਹ ਮੰਗ ਜਾਇਜ਼ ਨਹੀਂ ਹੈ ਕਿਉਂਕਿ ਜੀ. ਐਸ. ਟੀ. ਕੌਂਸਲ ਕੋਲ ਬਹੁਤ ਘੱਟ ਬਦਲ ਬਚੇ ਹਨ। ਇਸ ਤੋਂ ਇਲਾਵਾ ਸੈੱਸ ਦੇ ਦਾਇਰੇ ਨੂੰ ਵੀ ਵਧਾਇਆ ਜਾ ਸਕਦਾ ਹੈ ਤੇ ਇਸ ਦੀਆਂ ਦਰਾਂ ’ਚ ਵੀ ਬਦਲਾਅ ਕਰਨਾ ਸੰਭਵ ਨਹੀਂ ਹੈ।
ਹਾਲ ਹੀ ’ਚ ਕਈ ਸੂਬਿਆਂ ਚ ਜੀ. ਐਸ. ਟੀ. ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੀ ਹਾਲਤ ਤੋਂ ਬਚਣ ਲਈ ਸਰਕਾਰ ਨੂੰ ਟੈਕਸ ਦੀ ਪ੍ਰਬੰਧਕੀ ਵਿਵਸਥਾ ਨੂੰ ਸੁਧਾਰਨ ਤੇ ਇਸ ’ਚ ਮੌਜੂਦ ਖਾਮੀਆਂ ਨੂੰ ਤੁਰੰਤ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇਗੀ। ਜੀ. ਐਸ. ਟੀ. ਦੀ ਰਿਟਰਨ ਫਾਇਲ ਕਰਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਦੀ ਜ਼ਰੂਰਤ ਹੈ।     (ਏਜੰਸੀ)

 ਤਾਂ ਕਿ ਵਪਾਰੀ ਸਮੇਂ ’ਤੇ ਟੈਕਸ ਜਮ੍ਹਾ ਕਰਵਾ ਸਕਣ ਤੇ ਇਸ ਤੋਂ ਵਿਵਸਥਾ ’ਚ ਉਲਝਣਾਂ ਕਾਰਨ ਟੈਕਸ ਜਮ੍ਹਾ ਕਰਵਾਉਣ ’ਚ ਹੋਣ ਵਾਲੀ ਦੇਰੀ ’ਤੇ ਬ੍ਰੇਕ ਲੱਗੇਗੀ। ਇਸ ਦੇ ਨਾਲ ਹੀ ਧੋਖਾਦੇਹੀ ਦੇ ਮਾਮਲੇ ਵੀ ਘੱਟ ਹੋਣਗੇ।     (ਏਜੰਸੀ)


 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement