Faridabad News : ਫਰੀਦਾਬਾਦ 'ਚ ਪਰਿਵਾਰ ਦੇ 5 ਜੀਆਂ ਨੇ ਕੱਟੀ ਹੱਥਾਂ ਦੀਆਂ ਨਸਾਂ, ਇੱਕ ਦੀ ਮੌਤ

By : BALJINDERK

Published : May 24, 2024, 2:50 pm IST
Updated : May 24, 2024, 2:50 pm IST
SHARE ARTICLE
ਪਰਿਵਾਰ ਦੇ 5 ਮੈਂਬਰਾਂ ਨੇ ਕੱਟੀ ਨਸ
ਪਰਿਵਾਰ ਦੇ 5 ਮੈਂਬਰਾਂ ਨੇ ਕੱਟੀ ਨਸ

Faridabad News : ਦੇਸੀ ਘਿਓ ਦਾ ਕਾਰੋਬਾਰੀ ਤੋਂ ਕਰਜ਼ਾ ਵਸੂਲਣ ਲਈ ਕੁਝ ਲੋਕ ਘਰ ਆਏ, ਰਾਤ ਨੂੰ ਗਾਰਡ ਨੂੰ ਕੀਤਾ ਅਗਵਾ

Faridabad News : ਹਰਿਆਣਾ ਦੇ ਫਰੀਦਾਬਾਦ ਸੈਕਟਰ 37 'ਚ ਰਾਤ ਸਮੇਂ ਇਕ ਵਪਾਰੀ ਅਤੇ ਉਸ ਦੇ ਪਰਿਵਾਰ ਦੇ 5 ਹੋਰ ਮੈਂਬਰਾਂ ਨੇ ਖੁਦਕੁਸ਼ੀ ਕਰਨ ਲਈ ਆਪਣੇ ਹੱਥਾਂ ਦੀਆਂ ਨਸਾਂ ਕੱਟ ਦਿੱਤੀਆਂ। ਇਸ ਕਾਰਨ ਬਹੁਤ ਖੂਨ ਵਹਿਣ ਕਾਰਨ ਰਾਤ ਨੂੰ ਹੀ ਦੋ ਔਰਤਾਂ ਸਮੇਤ ਸਾਰੇ 6 ਲੋਕਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਘਰ ਦੇ ਮੁਖੀਆਂ  ਕਾਰੋਬਾਰੀ ਸ਼ਿਆਮ ਗੋਇਲ (70) ਦੀ ਮੌਤ ਹੋ ਗਈ। ਬਾਕੀ ਪੰਜ ਦਾ ਅਜੇ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜੋ:Salman Khan : ਸਲਮਾਨ ਖਾਨ ਨੇ ਬੰਬੇ ਹਾਈਕੋਰਟ 'ਚ ਕੀਤੀ ਅਪੀਲ

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਸੈਕਟਰ 37 ’ਚ ਡੀਏਵੀ ਸਕੂਲ ਦੇ ਸਾਹਮਣੇ ਰਹਿਣ ਵਾਲੇ ਸ਼ਿਆਮ ਸੁੰਦਰ ਦਾ ਚਾਂਦਨੀ ਚੌਕ ’ਚ ਦੇਸੀ ਘਿਓ ਦਾ ਕਾਰੋਬਾਰ ਹੈ। ਕਰਜ਼ਾ ਵਸੂਲਣ ਲਈ ਅੱਧੀ ਰਾਤ ਨੂੰ ਕੁਝ ਲੋਕ ਉਸ ਦੇ ਘਰ ਪੁੱਜੇ। ਇਸ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਵਪਾਰੀ ਦੇ ਗਾਰਡ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਦਿੱਤੀਆਂ। ਇਸ ਵਿੱਚ ਪਰਿਵਾਰ ਦੇ ਮੁਖੀ 70 ਸਾਲਾ ਸ਼ਿਆਮ ਗੋਇਲ ਦੀ ਮੌਤ ਹੋ ਗਈ। ਗਾਰਡ ਨੂੰ ਬਾਅਦ ’ਚ ਦਿੱਲੀ ਵਿੱਚ ਛੱਡ ਦਿੱਤਾ ਗਿਆ।

ਇਹ ਵੀ ਪੜੋ:Rahul Gandhi : ਪੰਜਾਬ ’ਚ ਭਲਕੇ ਆਉਣਗੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ

ਪਰਿਵਾਰ ਦੇ ਪੰਜ ਹੋਰ ਮੈਂਬਰ ਸਾਧਨਾ ਗੋਇਲ (67), ਅਨਿਰੁਧ ਗੋਇਲ (45), ਨਿਧੀ ਗੋਇਲ (42), ਧਨੰਜੈ ਗੋਇਲ (19), ਹਿਮਾਂਕ ਗੋਇਲ (15) ਸੈਕਟਰ 21 ਸਥਿਤ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲੀਸ ਨੇ ਸ਼ਿਆਮ ਸੁੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬੀਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।

(For more news apart from 5  family members cut tendons of their hands, one died in Faridabad News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement