
Samrala News : ਏਐਸਆਈ ਦੀ ਕਾਰ ਹੋਰ ਕਾਰ ਨਾਲ ਟਕਰਾਉਣ ’ਤੇ ਹੋਇਆ ਗੁੱਸੇ
Samrala News : ਸਮਰਾਲਾ ਥਾਣਾ ਵਿਖੇ ਤਾਇਨਾਤ ਏਐਸਆਈ ਸੁਰਾਜਦੀਨ ਨੇ ਬੀਤੀ ਰਾਤ ਕਟਾਣੀ ਚੌਂਕ ’ਚ ਗੋਲ਼ੀ ਚਲਾ ਦਿੱਤੀ। ਏਐਸਆਈ ਸੁਰਾਜਦੀਨ ਡਿਊਟੀ ਅਫ਼ਸਰ ਸੀ। ਪ੍ਰੰਤੂ, ਉਹ ਸ਼ਰਾਬ ਦੇ ਨਸ਼ੇ ’ਚ ਆਪਣੇ ਜ਼ਿਲ੍ਹੇ ਤੋਂ ਬਾਹਰ ਲੁਧਿਆਣਾ ਕਮਿਸ਼ਨਰੇਟ ਇਲਾਕੇ ’ਚ ਚਲਾ ਗਿਆ। ਉਥੇ ਕਟਾਣੀ ਚੌਂਕ ’ਚ ਏਐਸਆਈ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ ਤਾਂ ਗੁੱਸੇ ’ਚ ਆ ਕੇ ਏਐਸਆਈ ਨੇ ਗੋਲ਼ੀ ਚਲਾ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਸੁਰਾਜਦੀਨ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਏਐਸਆਈ ਸੁਰਾਜਦੀਨ ਪਹਿਲਾਂ ਵੀ ਵਿਵਾਦਾਂ ਚ ਘਿਰਿਆ ਰਿਹਾ ਹੈ। ਉਸਨੇ ਕੁੱਝ ਸਮਾਂ ਪਹਿਲਾਂ ਖੰਨਾ ਵਿਖੇ ਐਸਐਚਓ ਨੂੰ ਗਾਲ੍ਹਾਂ ਤੱਕ ਕੱਢ ਦਿੱਤੀਆਂ ਸੀ ਜਿਸ ਉਪਰੰਤ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
(For more news apart from ASI fired shot influence of alcohol in Samrala News in Punjabi, stay tuned to Rozana Spokesman)