Abohar News : ਅਬੋਹਰ 'ਚ ਬਜ਼ੁਰਗ ਦੀ ਕੁੱਟਮਾਰ ਕਾਰਨ ਹੋਈ ਮੌਤ

By : BALJINDERK

Published : May 24, 2024, 6:20 pm IST
Updated : May 24, 2024, 6:20 pm IST
SHARE ARTICLE
ਮ੍ਰਿਤਕ ਵਿਅਕਤੀ
ਮ੍ਰਿਤਕ ਵਿਅਕਤੀ

Abohar News : ਠੇਕੇ ’ਤੇ ਸ਼ਰਾਬ ਪੀਂਦੇ ਦੋ ਵਿਅਕਤੀਆਂ ਵਿਚਾਲੇ ਹੋਇਆ ਸੀ ਝਗੜਾ

 Abohar News :  ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ ’ਚ ਬੀਤੀ ਰਾਤ ਠੇਕੇ ’ਤੇ ਸ਼ਰਾਬ ਪੀ ਰਹੇ ਦੋ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਭਿੜ ਗਏ। ਇਸ ਦੌਰਾਨ ਇਕ ਵਿਅਕਤੀ ਨੇ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਧਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਹਮਲਾਵਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜੋ:Budaun court :ਅਦਾਲਤ ਨੇ ਗਰਭਵਤੀ ਪਤਨੀ ਦਾ ਪੇਟ ਪਾੜਨ ਦੇ ਦੋਸ਼ੀ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ 

ਪ੍ਰਾਪਤ ਜਾਣਕਾਰੀ ਅਨੁਸਾਰ ਜਾਗਰ ਸਿੰਘ ਪੁੱਤਰ ਜਗਜੀਤ ਸਿੰਘ ਉਮਰ ਕਰੀਬ 65 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ ਕੱਲ੍ਹ ਜਗਜੀਤ ਸਿੰਘ ਉਸੇ ਪਿੰਡ ਦੇ ਸੁਭਾਸ਼ ਨਾਂ ਦੇ ਵਿਅਕਤੀ ਨਾਲ ਠੇਕੇ ’ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਜਿੱਥੇ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਸੁਭਾਸ਼ ਨੇ ਜਗਜੀਤ ਨੂੰ ਕੁੱਟਿਆ ਅਤੇ ਧੱਕਾ ਦਿੱਤਾ। ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਬੇਹੋਸ਼ ਹੋ ਗਿਆ ਅਤੇ ਸੁਭਾਸ਼ ਉਥੋਂ ਭੱਜ ਗਿਆ।

ਇਹ ਵੀ ਪੜੋ:Firozpur News : ਫ਼ਿਰੋਜ਼ਪੁਰ ’ਚ ਸਲਫ਼ਾਸ ਖਾਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ

ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਜਗਜੀਤ ਸਿੰਘ ਸੜਕ 'ਤੇ ਬੇਹੋਸ਼ ਪਿਆ ਹੈ, ਜਿਸ 'ਤੇ ਉਸ ਦਾ ਲੜਕਾ ਸੰਦੀਪ ਮੌਕੇ 'ਤੇ ਪਹੁੰਚ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ। ਪਰ ਪਰਿਵਾਰਕ ਮੈਂਬਰਾਂ ਨੇ ਉਸਦੇ ਇਲਾਜ ਲਈ ਅਸਮਰੱਥਾ ਪ੍ਰਗਟ ਕਰਦਿਆਂ ਉਸ ਨੂੰ ਇਲਾਜ ਲਈ ਉੱਥੇ ਹੀ ਰੱਖਿਆ।
ਮਜ਼ਦੂਰ ਜਗਜੀਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੀ ਰਾਤ ਕਰੀਬ 12 ਵਜੇ ਮੌਤ ਹੋ ਗਈ। ਇਧਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਸੰਦੀਪ ਗਗਨਦੀਪ ਸਿੰਘ ਦੇ ਬਿਆਨਾਂ ’ਤੇ ਸੁਭਾਸ਼ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ।

(For more news apart from Elderly died due to beating in Abohar News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement