Jalandhar News : ਗਾਹਕ ਨੇ ਖਰੀਦੇ ਨੂਡਲਜ਼, ਵਿਚੋਂ ਨਿਕਲੀ ਸੁੰਡੀ, ਮੌਕੇ 'ਤੇ ਹੀ ਪੈ ਗਿਆ ਰੌਲਾ
Published : May 24, 2024, 10:29 am IST
Updated : May 24, 2024, 10:31 am IST
SHARE ARTICLE
Sundi in noodles Jalandhar News in punjabi
Sundi in noodles Jalandhar News in punjabi

Jalandhar News : ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਕੀਤੀ ਮੰਗ

Sundi in noodles Jalandhar News in punjabi: ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਕ ਸਥਿਤ ਇਕ ਰੈਸਟੋਰੈਂਟ ਵਿਚ ਭਰਾ ਨਾਲ ਨੂਡਲਜ਼ ਖਾਣ ਆਏ ਇਕ ਵਿਅਕਤੀ ਨੇ ਹੰਗਾਮਾ ਕਰ ਦਿਤਾ। ਦੋਸ਼ ਲਾਇਆ ਕਿ ਰੈਸਟੋਰੈਂਟ ਵੱਲੋਂ ਪਰੋਸੇ ਜਾਣ ਵਾਲੇ ਭੋਜਨ ਵਿੱਚ ਕੀੜੇ ਪਾਏ ਗਏ ਸਨ। ਜਦੋਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਮਾਲਕ ਜਾਂ ਮੈਨੇਜਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੈਸਟੋਰੈਂਟ ਵਿੱਚ ਤਾਇਨਾਤ ਬਾਊਂਸਰ ਨੇ ਉਸ ਨੂੰ ਜ਼ਬਰਦਸਤੀ ਬਾਹਰ ਦਾ ਰਸਤਾ ਦਿਖਾ ਦਿੱਤਾ।

ਇਹ ਵੀ ਪੜ੍ਹੋ: Samrala News: ਸਮਰਾਲਾ ਵਿਚ ਵੱਡਾ ਹਾਦਸਾ, ਨਹਿਰ ਵਿਚ ਡਿੱਗੀ ਬੈਲੋਰੋ ਗੱਡੀ , 2 ਲੋਕਾਂ ਦੀ ਮੌ+ਤ 

ਸੌਰਭ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਸ੍ਰੀ ਗੁਰੂ ਰਵਿਦਾਸ ਚੌਕ ਸਥਿਤ ਯੰਮੀ ਬਾਈਟ ਰੈਸਟੋਰੈਂਟ ਵਿੱਚ ਖਾਣਾ ਖਾਣ ਆਇਆ ਸੀ। ਉਸ ਨੇ ਆਉਂਦਿਆਂ ਹੀ ਨੂਡਲਜ਼ ਦੀ ਪਲੇਟ ਆਰਡਰ ਕਰ ਦਿੱਤੀ। ਨੂਡਲਜ਼ ਖਾਂਦੇ ਸਮੇਂ ਪਲੇਟ ਦੇ ਪਾਸੇ ਇੱਕ ਸੁੰਡੀ ਦੇਖੀ। ਜਦੋਂ ਉਕਤ ਨੂਡਲਜ਼ ਸਟਾਫ ਨੂੰ ਦਿਖਾਈ ਗਈ ਤਾਂ ਉਨ੍ਹਾਂ ਪੈਸੇ ਵਾਪਸ ਕਰਨ ਜਾਂ ਤਾਜ਼ੇ ਨੂਡਲਜ਼ ਬਣਵਾਉਣ ਲਈ ਕਿਹਾ।

ਇਹ ਵੀ ਪੜ੍ਹੋ: Punjab Weather Update News: ਪੰਜਾਬ ’ਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਲੋਕਾਂ ਘਰਾਂ ਵਿਚ ਹੋਏ ਕੈਦ

ਪਰ ਪੀੜਤ ਨੇ ਕਿਹਾ ਕਿ ਉਹ ਇਸ ਸਬੰਧੀ ਰੈਸਟੋਰੈਂਟ ਮਾਲਕ ਜਾਂ ਮੈਨੇਜਰ ਨਾਲ ਗੱਲ ਕਰਨਗੇ। ਇਸ ਤੋਂ ਨਾਰਾਜ਼ ਹੋ ਕੇ ਮੁਲਾਜ਼ਮ ਨੇ ਤੁਰੰਤ ਬਾਊਂਸਰ ਨੂੰ ਬੁਲਾ ਕੇ ਚੌਧਰੀ ਨੂੰ ਬਾਹਰ ਕੱਢ ਦਿੱਤਾ। ਸੌਰਵ ਨੇ ਇਸ ਮਾਮਲੇ ਨੂੰ ਲੈ ਕੇ ਰੈਸਟੋਰੈਂਟ ਦੇ ਬਾਹਰ ਹੰਗਾਮਾ ਕੀਤਾ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ ਕੀਤੇ। ਸੌਰਵ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਫੂਡ ਸਪਲਾਈ ਵਿਭਾਗ ਨੂੰ ਕਰਨਗੇ, ਤਾਂ ਜੋ ਰੈਸਟੋਰੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sundi in noodles Jalandhar News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement