
Batala News : ਪੁਲਿਸ ਨੇ ਪਹਿਚਾਣ ਕਰਵਾਉਣ ਲਈ ਲਾਸ਼ ਨੂੰ ਕਬਜੇ ਵਿਚ ਲਿਆ
Batala News : ਬਟਾਲਾ ’ਚ ਗੁਰਦਾਸਪੁਰ ਰੋਡ ’ਤੇ ਸਿਨੇਮਾ ਦੀ ਖ਼ਾਲੀ ਪਈ ਜਗ੍ਹਾ ’ਚੋਂ ਅਣਪਛਾਤੇ ਨੌਜਵਾਨ ਉਮਰ ਤੀਹ ਸਾਲ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਈ ਗਈ ਹੈ। ਪਿਛਲੇ ਕੁਝ ਮਹੀਨਿਆਂ ’ਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਨੇ ਪਹਿਚਾਣ ਕਰਵਾਉਣ ਲਈ ਲਾਸ਼ ਨੂੰ ਕਬਜੇ ਲੈ ਲਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਪਹਿਲਾ ਵੀ ਇਸੇ ਜਗ੍ਹਾ ’ਤੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।
(For more news apart from Youth died of drug overdose in Batala News in Punjabi, stay tuned to Rozana Spokesman)