
Ferozepur News : ਨੌਜਵਾਨ ਦੀ ਸੂਚਨਾ ਮਿਲਦੇ ਹੀ ਮਾਪਿਆਂ ਨੇ ਸੁੱਖ ਦਾ ਸਾਹ ਲਿਆ।
Ferozepur News in Punjabi : ਬੀਤੇ ਦੇਰ ਸ਼ਾਮ ਤੋਂ ਫ਼ਿਰੋਜ਼ਪੁਰ ਸ਼ਹਿਰ ਦੇ ਪੰਜ ਨੌਜਵਾਨ ਜੋ ਲਾਪਤਾ ਸਨ। ਅੱਜ ਬਾਅਦ ਦੁਪਹਿਰ ਉਕਤ ਸਾਰੇ ਨੌਜਵਾਨ ਮਿਲਣ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਨੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤੇ। ਪਹਿਲਾਂ ਇਹ ਖ਼ਬਰ ਸੀ ਕਿ ਫ਼ਿਰੋਜ਼ਪੁਰ ਦੇ ਪੰਜ ਨੌਜਵਾਨ ਰਹੱਸਮਈ ਹਾਲਾਤ ਵਿਚ ਲਾਪਤਾ ਹੋ ਗਏ ਹਨ ਅਤੇ ਜਿੰਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਪਤਾ ਹੋਏ ਨੌਜਵਾਨਾਂ ਵਿੱਚੋਂ ਚਾਰ ਸ਼ਹਿਰ ਦੇ ਇੱਕ ਨਾਮੀ ਸਕੂਲ ਨਾਲ ਸਬੰਧਤ ਸਨ। ਨੌਜਵਾਨ ਦੇ ਲਾਪਤਾ ਹੋਣ ਕਾਰਨ ਬੀਤੀ ਰਾਤ ਤੋਂ ਹੀ ਫ਼ਿਰੋਜ਼ਪੁਰ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਨੌਜਵਾਨ ਦੀ ਸੂਚਨਾ ਮਿਲਦੇ ਹੀ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਇੱਥੇ ਵਰਨਣਯੋਗ ਇਹ ਹੈ ਕਿ ਨੌਜਵਾਨਾਂ ਦੇ ਲਾਪਤਾ ਹੋਣ ’ਤੇ ਪੁਲਿਸ ਦੇ ਅਧਿਕਾਰੀ ਸ਼ੁਰੂ ਤੋਂ ਹੀ ਇਹ ਦਾਅਵਾ ਕਰਦੇ ਆ ਰਹੇ ਸਨ ਕਿ ਇਹ ਨੌਜਵਾਨ ਇਕੱਠੇ ਗਏ ਹਨ, ਜੋ ਜਲਦ ਵਾਪਸ ਆ ਜਾਣਗੇ।
(For more news apart from Missing youth from Ferozepur handed over to parents by police News in Punjabi, stay tuned to Rozana Spokesman)