
ਕੌਮਾਂਤਰੀ ਪ੍ਰਸਿਧ ਕਿ੍ਰਕਟਰ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਬਕਾ ਕਾਂਗਰਸੀ ਕੈਬਨਿਟ
ਅੰਮਿ੍ਰਤਸਰ 23 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਕੌਮਾਂਤਰੀ ਪ੍ਰਸਿਧ ਕਿ੍ਰਕਟਰ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਵਲੋਂ ਬਿਹਾਰ ਪੁਲਿਸ ਦੇ ਸੰਮਨ ਨਾ ਲੈਣ ਤੇ ਅੱਜ ਉਨ੍ਹਾਂ ਸਿੱਧੂ ਦੀ ਕੋਠੀ ਦੇ ਗੇਟ ਬਾਹਰ ਕੰਧ ’ਤੇ ਇਸ਼ਤਿਹਾਰ ਚਿਪਕਾ ਦਿਤਾ ਕਿ ਉਹ ਪਿਛਲੇ 6 ਦਿਨ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਕਹਿਰ ਦੀ ਗਰਮੀ ’ਚ ਬੈਠੇ ਹਨ। ਉਨ੍ਹਾਂ ਨੂੰ ਮਿਲੇ ਸੰਮਨ ਜੋ ਨਵਜੋਤ ਸਿੰਘ ਸਿੱਧੂ ਨੂੰ ਦੇਣ ਆਏ ਸੀ, ਸਿੱਧੂ ਅਤੇ ਉਨ੍ਹਾਂ ਦੇ ਦਫ਼ਤਰੀ ਅਮਲੇ ਨੇ ਲੈਣ ਤੋਂ ਇਨਕਾਰ ਕਰ ਦਿਤਾ। ਇਸ ਮਸਲੇ ’ਚ ਸਿੱਧੂ ਦਾ ਵਕੀਲ ਵੀ ਕੋਈ ਨਹੀਂ ਆਇਆ ਕਿਉਂਕਿ ਇਹ ਇਕ ਕਾਨੂੰਨੀ ਮਾਮਲਾ ਹੈ।
File Photo
ਨਵਜੋਤ ਸਿੰਘ ਸਿੱਧੂ 3 ਵਾਰ ਲੋਕ ਸਭਾ ਮੈਂਬਰ ਤੇ ਇਕ ਵਾਰ ਰਾਜ ਸਭਾ ਮੈਂਬਰ ਬਣ ਚੁਕੇ ਹਨ ਤੇ ਉਹ ਸਿਆਸਤ, ਸਮਾਜਕ, ਧਾਰਮਕ, ਆਰਥਕ ਅਤੇ ਕਾਨੂੰਨ ਤੋਂ ਜਾਣੂ ਹਨ। ਉਹ ਬੇਹੱਦ ਇਮਾਨਦਾਰ ਨੇਤਾ ਹਨ ਪਰ ਇਹ ਸੰਮਨ ਪ੍ਰਾਪਤ ਨਾ ਕਰਨੇ ਬੁਝਾਰਤ ਬਣਿਆ ਹੈ। ਸਿੱਧੂ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਵਲੋਂ ਕੋਈ ਹੁੰਗਾਰਾ ਨਾ ਮਿਲਣ ਕਰ ਕੇ ਬਿਹਾਰ ਦੀ ਪੁਲਿਸ ਟੀਮ ਦੇ ਵੱਡੇ ਅਧਿਕਾਰੀ ਅੱਜ ਸਿੱਧੂ ਦੀ ਕੋਠੀ ਬਾਹਰ ਅਦਾਲਤੀ ਪੋਸਟਰ ਲਾ ਕੇ ਅਪਣੇ ਸੂਬੇ ਬਿਹਾਰ ਦੇ ਜ਼ਿਲਾ ਕਟਿਹਾਰ ਲਈ ਰਵਾਨਾ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਹ ਅਪਣੀ ਡਿਊਟੀ ਨਿਭਾ ਕੇ ਜਾ ਰਹੇ ਹਨ
ਤੇ ਇਸ ਸਬੰਧੀ ਰੀਪੋਰਟ ਉੱਚ ਅਧਿਕਾਰੀਆਂ ਅਤੇ ਅਦਾਲਤ ਨੂੰ ਕਰ ਕੇ ਕੀਤੀ ਜਾਵੇਗੀ ਤਾਂ ਜੋ Îਉਹ ਅਗਲੀ ਕਾਨੂੰਨੀ ਕਾਰਵਾਈ ਕਰ ਸਕਣ। ਜ਼ਿਕਰਯੋਗ ਹੈ ਕਿ ਲੋਕ ਸਭਾ ਦੀਆਂ 2019 ’ਚ ਹੋਈਆਂ ਚੋਣਾਂ ਦੌਰਾਨ ਬਿਹਾਰ ਦੇ ਕਟਿਹਾਰ ਕਸਬੇ ’ਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਸਮੇਂ ਇਕ ਫ਼ਿਰਕੇ ਵਿਰੁਧ ਬੋਲੇ ਸਨ ਜੋ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋ ਜਾਰੀ ਕੀਤੇ ਗਏ ਚੋਣ ਜ਼ਾਬਤੇ ਦੀ ਉਲੰਘਣਾ ਪਾਇਆ ਗਿਆ ਅਤੇ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ।