ਬਠਿੰਡਾ ਥਰਮਲ ਦੇ 'ਕੂਲਿੰਗ ਟਾਵਰਾਂ' ਤੇ 'ਝੀਲਾਂ' ਨੂੰ ਨਹੀਂ ਢਾਹੇਗੀ ਸਰਕਾਰ!
Published : Jun 24, 2020, 8:38 am IST
Updated : Jun 24, 2020, 8:38 am IST
SHARE ARTICLE
File Photo
File Photo

ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਗਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਅਧੀਨ 1764 ਏਕੜ ਜ਼ਮੀਨ ਨੂੰ

ਬਠਿੰਡਾ, 23 ਜੂਨ (ਸੁਖਜਿੰਦਰ ਮਾਨ) : ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਗਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਅਧੀਨ 1764 ਏਕੜ ਜ਼ਮੀਨ ਨੂੰ ਵੇਚਣ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਨੂੰ ਧਰਵਾਸਾ ਦੇਣ ਲਈ ਹੁਣ ਇਸ ਦੇ ਕੂਲਿੰਗ ਟਾਵਰ ਤੇ ਝੀਲਾਂ ਨੂੰ ਨਾ ਢਾਹੁਣ ਦੀ ਯੋਜਨਾ ਹੈ। ਝੀਲਾਂ ਬਾਰੇ ਤਾਂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖ਼ੁਦ ਹੀ ਸਪੱਸ਼ਟ ਕਰ ਦਿਤਾ ਹੈ

ਜਦਕਿ ਕੂਲਿੰਗ ਟਾਵਰਾਂ ਨੂੰ ਨਾ ਢਾਹੁਣ ਬਾਰੇ ਪਾਵਰਕਾਮ ਦੇ ਅਧਿਕਾਰੀ ਦਬੀ ਜ਼ੁਬਾਨ ਵਿਚ ਪੁਸ਼ਟੀ ਕਰ ਰਹੇ ਹਨ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਦੀ ਦਿੱਖ ਨੂੰ ਚਾਰ ਚੰਨ ਲਗਾਉਣ ਵਾਲੀਆਂ ਇਸ ਥਰਮਲ ਦੀਆਂ ਉਕਤ ਦੋ ਨਿਸ਼ਾਨੀਆਂ ਨੂੰ ਵਿਰਾਸਤੀ ਦਿੱਖ ਵਜੋਂ ਵਿਕਸਤ ਕੀਤਾ ਜਾਵੇਗਾ। ਹਾਲਾਂਕਿ ਇਹ ਯੋਜਨਾ ਮੁਢਲੇ ਪੜਾਅ 'ਤੇ ਹੀ ਹੈ ਪ੍ਰੰਤੂ ਪਾਵਰਕਾਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋਹਾਂ ਵਿਰਾਸਤੀ ਦਿੱਖਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਭਰੋਸਾ ਦਿਤਾ ਗਿਆ ਹੈ।

File PhotoFile Photo

ਬਠਿੰਡਾ ਥਰਮਲ ਪਲਾਂਟ ਦਾ ਵਾਧੂ ਅਹੁਦਾ ਸੰਭਾਲਣ ਵਾਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਧਾਂਤਕ ਤੌਰ 'ਤੇ ਕੂਲਿੰਗ ਟਾਵਰਾਂ ਤੇ ਝੀਲਾਂ ਦੀ ਹੋਂਦ ਬਰਕਰਾਰ ਰੱਖਣ ਦਾ ਫ਼ੈਸਲਾ ਹੋ ਚੁੱਕਿਆ ਹੈ। ਗੌਰਤਲਬ ਹੈ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਮੁੜ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਵੱਡਾ ਫ਼ੈਸਲਾ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਹੀ ਲਿਆ ਗਿਆ ਸੀ। ਜਿਸ ਕਾਰਨ ਬਠਿੰਡਾ ਦੇ ਲੋਕਾਂ ਨੇ ਇਸ ਦਾ ਕਾਫ਼ੀ ਰੋਸ਼ ਪ੍ਰਗਟਾਇਆ ਸੀ।

ਇਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਅੱਧੀ ਸਦੀ ਪਹਿਲਾਂ 19 ਨਵੰਬਰ 1969 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਸਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਵਲੋਂ ਇਸਦਾ ਨੀਂਹ ਪੱਥਰ ਰਖਿਆ ਗਿਆ ਸੀ ਤੇ ਥਰਮਲ ਵਾਸਤੇ ਪਿੰਡ ਸਿਵੀਆ, ਜੋਗਾਨੰਦ, ਕੋਠੇ ਕਾਮੇਕੇ, ਕੋਠੇ ਸੁੱਚਾ ਸਿੰਘ ਆਦਿ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ।

ਇਸ ਦੇ ਚਾਰਾਂ ਯੂਨਿਟਾਂ ਵਿਚੋਂ ਆਖ਼ਰੀ ਨੇ ਸਾਲ 1979 ਵਿਚ ਬਿਜਲੀ ਉਤਪਾਦਨ ਸ਼ੁਰੂ ਕਰ ਦਿਤੀ ਸੀ। ਵੱਡੀ ਗੱਲ ਇਹ ਵੀ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਰੀਬ 715 ਕਰੋੜ ਰੁਪਏ ਖ਼ਰਚ ਕਰ ਕੇ ਇਸ ਦੇ ਚਾਰੋਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਜਿਸ ਦੇ ਨਾਲ ਇਸ ਪਲਾਂਟ ਦੀ 2030 ਤਕ ਮਿਆਦ ਵਧ ਗਈ ਸੀ। ਇਸ ਤੋਂ ਇਲਾਵਾ ਪਾਵਰਕਾਮ ਨੇ ਥਰਮਲ ਵਾਲੀ ਜਗ੍ਹਾ 'ਤੇ ਸੋਲਰ ਪ੍ਰੋਜੈਕਟ ਦੀ ਤਜਵੀਜ਼ ਵੀ ਬਣਾਈ ਸੀ। ਪ੍ਰੰਤੂ ਇਹ ਯੋਜਨਾ ਸਿਰੇ ਨਹੀਂ ਚੜੀ ਸਕੀ, ਜਿਸਤੋਂ ਬਾਅਦ ਹੁਣ ਸਰਕਾਰ ਨੇ ਇਸ ਦੀ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਦੇ ਫ਼ੈਸਲੇ 'ਤੇ ਮੋਹਰ ਲਗਾ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement