
ਝੋਨੇ ਦੇ ਸੀਜ਼ਨ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕਿਸਾਨਾਂ ਨੂੰ ਲੁੱਟ ਰਹੀ ਹੈ ਭਾਜਪਾ ਸਰਕਾਰ
ਕੁੱਪ ਕਲਾਂ, 24 ਜੂਨ (ਡਾ ਕੁਲਵਿੰਦਰ ਗਿੱਲ): ਜਿੱਥੇ ਕੋਵਿਡ 19 ਦੇ ਚਲਦੇ ਸਰਕਾਰ ਵਲੋਂ ਲਾਏ ਗਏ ਲਾਕਡਾਊਨ ਦੇ ਕਾਰਨ ਪਿਛਲੇ ਤਿੰਨ ਮਹੀਨੇ ਲਗਾਤਾਰ ਕਾਰੋਬਾਰ ਬੰਦ ਰਹੇ ਅਤੇ ਲੋਕਾਂ ਅੰਦਰੋ ਅੰਦਰੀ ਖੋਖਲੇ ਹੋ ਗਏ ਹਨ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸਾਬਕਾ ਯੂਥ ਪ੍ਰਧਾਨ ਜਗਮੇਲ ਸਿੰਘ ਜਿੱਤਵਾਲ ਕਲਾਂ ਨੇ ਕੀਤਾ ਕਿਹਾ ਕਿ ਲਾਕਡਾਊਨ ਕਾਰਨ ਆਰਥਕ ਪੱਖੋਂ ਕਮਜ਼ੋਰ ਹੋ ਚੁੱਕੀ ਜਨਤਾ ਨੂੰ ਹੁਣ ਜਦੋਂ ਸਰਕਾਰ ਤੋਂ ਰਾਹਤ ਦੀ ਉਮੀਦ ਸੀ ਤਾਂ ਸਰਕਾਰ ਲਗਾਤਾਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਲੋਕਾਂ ਦੀ ਹੋਰ ਲੁੱਟ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦੌਰਾਨ ਡੀਜ਼ਲ ਦੀ ਮੁੱਖ ਜ਼ਰੂਰਤ ਪੈਂਦੀ ਹੈ ਉਨ੍ਹਾਂ ਵਲੋਂ ਕਿਹਾ ਗਿਆ ਕਿ ਅੱਜ ਮਸ਼ੀਨਰੀ ਯੁੱਧ ਹੈ ਅਤੇ ਹਰ ਕਾਰੋਬਾਰ ਪੈਟਰੋਲੀਅਮ ਪਦਾਰਥਾਂ ਤੇ ਨਿਰਭਰ ਕਰਦਾ ਹੈ ਇਸ ਤੋਂ ਇਲਾਵਾ ਝੋਨੇ ਦੀ ਲਗਵਾਈ ਦੌਰਾਨ ਪਾਣੀ ਲਾਉਣ ਲਈ ਜੇਕਰ ਬਿਜਲੀ ਦੇ ਇਲਾਵਾ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੌਰਾਨ ਵੀ ਡੀਜ਼ਲ ਦੀ ਕਾਫ਼ੀ ਖਪਤ ਹੁੰਦੀ ਹੈ ਜਿਸ ਨਾਲ ਕਿਸਾਨਾਂ ਦੀ ਜੇਬ ਉਤੇ ਵੱਡਾ ਡਾਕਾ ਪਵੇਗਾ। ਉਨ੍ਹਾਂ ਆਖਿਆ ਕਿ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਸੌ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਸਨ ਪਰ ਫਿਰ ਵੀ ਸਰਕਾਰ ਵਲੋਂ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਨੂੰ ਸੀਮਤ ਰੱਖਿਆ ਗਿਆ ਪਰ ਉਸ ਸਮੇਂ ਭਾਜਪਾ ਦੇ ਵੱਡੇ ਆਗੂ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਪੈਂਤੀ ਰੁਪਏ ਕਰਨ ਦੀ ਮੰਗ ਕਰਦੇ ਰਹੇ ਪਰ ਹੁਣ ਜਦੋਂ ਅਸਲ ਵਿਚ ਕੱਚੇ ਤੇਲ ਦੀਆਂ ਕੀਮਤਾਂ ਪਾਣੀ ਤੋਂ ਵੀ ਘੱਟ ਗਈਆਂ ਹਨ।
ਬਾਵਜੂਦ ਇਸ ਦੇ ਸਰਕਾਰ ਨੇ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਅੰਨ੍ਹੇਵਾਹ ਵਾਧਾ ਕੀਤਾ ਜਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਅਨੁਸਾਰ ਘੱਟ ਵੱਧ ਕਰਨ ਦਾ ਫੈਸਲਾ ਕੀਤਾ ਤਾਂ ਹੁਣ ਜਦ ਕੌਮਤਾਂਤਰੀ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ ਤਾਂ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਲੋਕਾਂ ਦੀ ਲੁੱਟ ਕਿਉਂ ਕਰ ਰਹੀ ਹੈ।