ਕੇਂਦਰ ਨੇ ਦਿੱਲੀ ਸਰਕਾਰ ਦੀ 'ਘਰ-ਘਰ ਰਾਸ਼ਨ' ਯੋਜਨਾ ਖ਼ਾਰਜ ਕੀਤੀ : ਸਿਸੋਦੀਆ
Published : Jun 24, 2021, 6:41 am IST
Updated : Jun 24, 2021, 6:41 am IST
SHARE ARTICLE
image
image

ਕੇਂਦਰ ਨੇ ਦਿੱਲੀ ਸਰਕਾਰ ਦੀ 'ਘਰ-ਘਰ ਰਾਸ਼ਨ' ਯੋਜਨਾ ਖ਼ਾਰਜ ਕੀਤੀ : ਸਿਸੋਦੀਆ


ਪ੍ਰਧਾਨ ਮੰਤਰੀ ਹਰ ਵੇਲੇ ਲੜਨ ਦੇ ਮੂਡ ਵਿਚ ਕਿਉਂ ਰਹਿੰਦੇ ਹਨ?


ਨਵੀਂ ਦਿੱਲੀ, 23 ਜੂਨ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁਧਵਾਰ ਨੂੰ  ਕਿਹਾ ਕਿ ਕੇਂਦਰ ਨੇ ਦਿੱਲੀ ਸਰਕਾਰ ਦੀ ਪ੍ਰਸਤਾਵਤ ਘਰ-ਘਰ ਰਾਸ਼ਨ ਵੰਡ ਯੋਜਨਾ ਨੂੰ  ਖ਼ਾਰਜ ਕਰ ਦਿਤਾ ਹੈ ਅਤੇ ਇਸ ਖ਼ਾਰਜ ਕਰਨ ਲਈ ਹਾਸੋਹੀਣੇ ਬਹਾਨੇ ਬਣਾਏ ਹਨ | ਸਿਸੋਦੀਆ ਨੇ ਹਾਲਾਂਕਿ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ  ਯੋਜਨਾ ਸਬੰਧੀ ਕਦੇ ਕੋਈ ਪ੍ਰਸਤਾਵ ਨਹੀਂ ਭੇਜਿਆ | 
ਸਿਸੋਦੀਆ ਨੇ ਪੱਤਰਕਾਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੂਬਿਆਂ ਨਾਲ ਲੜਾਈ-ਝਗੜਾ ਕਰਨ ਦਾ ਦੋਸ਼ ਲਾਇਆ | ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ  ਮੰਗਲਵਾਰ ਨੂੰ  ਕੇਂਦਰ ਤੋਂ ਇਕ ਚਿੱਠੀ ਮਿਲੀ, ਜਿਸ 'ਚ ਕਿਹਾ ਗਿਆ ਹੈ ਕਿ ਗ਼ਰੀਬ ਲੋਕਾਂ ਲਈ 'ਘਰ-ਘਰ ਰਾਸ਼ਨ' ਵੰਡ ਯੋਜਨਾ ਦੇ ਪ੍ਰਸਤਾਵ ਨੂੰ  ਖ਼ਾਰਜ ਕਰ ਦਿਤਾ ਗਿਆ ਹੈ | 
ਸਿਸੋਦੀਆ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਵੰਡ ਦੀ ਜ਼ਿੰਮੇਵਾਰੀ ਸੂਬੇ ਦੀ ਹੈ | ਜੇਕਰ ਲੋਕਾਂ ਦੇ ਘਰਾਂ 'ਚ ਪੀਜ਼ਾ, ਕਪੜੇ ਅਤੇ ਹੋਰ ਚੀਜ਼ਾਂ ਪਹੁੰਚਾਈਆਂ ਜਾ ਸਕਦੀਆਂ ਹਨ ਤਾਂ ਰਾਸ਼ਨ ਉਨ੍ਹਾਂ ਦੇ ਘਰ ਤਕ ਕਿਉਂ ਨਹੀਂ ਪਹੁੰਚਾਇਆ ਜਾ ਸਕਦਾ? ਮੈਂ ਪ੍ਰਧਾਨ ਮੰਤਰੀ ਨੂੰ  ਪੁਛਣਾ ਚਾਹੁੰਦਾ ਹਾਂ ਕਿ ਕਿਉਂ ਹਰ ਵੇਲੇ ਲੜਨ ਦੀ ਮੂਡ ਵਿਚ ਰਹਿੰਦੇ ਹਨ? ਦੇਸ਼ ਨੇ ਪਿਛਲੇ 75 ਸਾਲਾਂ ਵਿਚ ਝਗੜਾਲੂ ਪ੍ਰਧਾਨ ਮੰਤਰੀ ਨਹੀਂ ਵੇਖਿਆ | ਦਿੱਲੀ ਸਰਕਾਰ ਨੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਸੀ | ਮੁੱਖ ਮੰਤਰੀ ਦਫ਼ਤਰ ਮੁਤਾਬਕ ਉਪ ਰਾਜਪਾਲ ਨੇ ਯੋਜਨਾ ਨਾਲ ਸਬੰਧਤ ਫ਼ਾਈਲ ਨੂੰ  ਇਹ ਕਹਿੰਦੇ ਹੋਏ ਵਾਪਸ ਕਰ ਦਿਤਾ ਕਿ ਇਸ ਨੂੰ  ਲਾਗੂ ਨਹੀਂ ਕੀਤਾ ਜਾ ਸਕਦਾ | ਉਧਰ ਦਿੱਲੀ ਸਰਕਾਰ ਮੁਤਾਬਕ ਜੇਕਰ ਯੋਜਨਾ ਨੂੰ  ਲਾਗੂ ਕੀਤਾ ਜਾਂਦਾ ਹੈ ਤਾਂ ਸ਼ਹਿਰ ਦੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ  ਫ਼ਾਇਦਾ ਹੋਵੇਗਾ |            (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement