
ਸਾਬਕਾ ਮੁੱਖ ਮੰਤਰੀ ਨੇ ਕੱਢਿਆ ਸੀ ਇਸ ਬੱਕਰੀ ਦੀ ਦੁੱਧ
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬੱਕਰੀ ਖਰੀਦਣ ਵਾਲੇ ਵਿਅਕਤੀ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਡੇਢ ਲੱਖ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਦੋਸ਼ 'ਤੇ ਦਿੱਤਾ ਹੈ। ਮੁਹਾਲੀ ਅਦਾਲਤ ਨੇ ਚਮਕੌਰ ਸਾਹਿਬ ਦੀ ਪੁਲਿਸ ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੰਦਿਆਂ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਚੰਨੀ ਦੇ 2 ਸੀਟਾਂ ਤੋਂ ਚੋਣ ਹਾਰਨ ਤੋਂ ਬਾਅਦ ਜਦੋਂ ਬੱਕਰੀ ਸੁਰਖੀਆਂ 'ਚ ਆਈ ਤਾਂ ਇਸ ਦੋਸ਼ੀ ਨੇ ਇਸ ਨੂੰ 21 ਹਜ਼ਾਰ ਰੁਪਏ 'ਚ ਖਰੀਦਿਆ ਸੀ।
Charanjit Singh Channi
ਬਲਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਪਰਮਜੀਤ ਸਿੰਘ ਨੇ ਕਿਸੇ ਕੰਮ ਲਈ ਉਸ ਤੋਂ ਡੇਢ ਲੱਖ ਰੁਪਏ ਉਧਾਰ ਲਏ ਸਨ। ਬਾਅਦ ਵਿਚ ਉਸ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਬਲਜਿੰਦਰ ਨੇ ਮੁਹਾਲੀ ਅਦਾਲਤ ਵਿੱਚ ਕੇਸ ਦਾਇਰ ਕੀਤਾ। ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਪਰਮਜੀਤ ਨੇ ਅਦਾਲਤ ਵਿੱਚ ਹੀ 90 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਉਸ ਨੇ ਬਾਕੀ ਪੈਸੇ ਨਹੀਂ ਦਿੱਤੇ। ਅਦਾਲਤ ਨੇ ਉਸ ਨੂੰ ਪੇਸ਼ ਹੋਣ ਲਈ ਕਈ ਸੰਮਨ ਜਾਰੀ ਕੀਤੇ ਪਰ ਪਰਮਜੀਤ ਸਿੰਘ ਪੇਸ਼ ਨਹੀਂ ਹੋਇਆ।
Charanjit Singh Channi
ਦਰਅਸਲ ਚੰਨੀ ਭਦੌੜ, ਜੋ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਿੰਗ ਤੋਂ ਬਾਅਦ ਦੌਰੇ 'ਤੇ ਗਏ ਸਨ। ਚੰਨੀ ਨੇ ਚਮਕੌਰ ਸਾਹਿਬ ਦੇ ਨਾਲ ਭਦੌੜ ਤੋਂ ਵੀ ਚੋਣ ਲੜੀ ਸੀ। ਰਸਤੇ ਵਿੱਚ ਉਸ ਨੇ ਇੱਕ ਬੱਕਰੀ ਦੀ ਧਾਰ ਕੱਢੀ ਸੀ। ਜਿਸ ਦੀ ਕਾਫੀ ਚਰਚਾ ਹੋਈ ਸੀ। ਬਾਅਦ ਵਿੱਚ ਸਿਹਤ ਵਿਭਾਗ ਵਿੱਚ ਐਂਬੂਲੈਂਸ ਚਾਲਕ ਪਰਮਜੀਤ ਸਿੰਘ ਨੇ ਉਸ ਬੱਕਰੀ ਨੂੰ 21 ਹਜ਼ਾਰ ਵਿੱਚ ਖਰੀਦਿਆ ਸੀ।
ਉਨ੍ਹਾਂ ਕਿਹਾ ਕਿ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਬੱਕਰੀ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ। ਇਸੇ ਲਈ ਉਸਨੇ ਇਸਨੂੰ ਖਰੀਦਿਆ। ਹਾਲਾਂਕਿ ਅਗਲੇ ਹੀ ਦਿਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਜਾਅਲੀ ਸਾਈਨ ਰਾਹੀਂ ਕਿਸੇ ਨੂੰ ਨੌਕਰੀ ਦੇਣ ਦਾ ਵੀ ਦੋਸ਼ ਹੈ। ਜਿਸ 'ਚ ਉਸ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।