ਜਰਨਲਿਸਟ ਪ੍ਰੈਸ ਕਲੱਬ (ਰਜਿ.) ਫਗਵਾੜਾ ਯੂਨਿਟ ਵਲੋਂ ਨਸ਼ਾਖੋਰੀ ਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ
Published : Jun 24, 2023, 9:42 pm IST
Updated : Jun 24, 2023, 9:42 pm IST
SHARE ARTICLE
File Photo
File Photo

ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ-ਬਲਵਿੰਦਰ ਰਾਏ

ਫਗਵਾੜਾ (ਕੁਲਦੀਪ ਸਿੰਘ ਨੂਰ) - ਐਤਵਾਰ ਨੂੰ ਪੂਰੀ ਦੁਨੀਆਂ 'ਚ ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 2023 ਮਨਾਇਆ ਗਿਆl ਇਸ ਦੌਰਾਨ ਜਰਨਲਿਸਟ ਪ੍ਰੈਸ ਕਲੱਬ (ਰਜਿ.) ਪੰਜਾਬ ਫਗਵਾੜਾ ਯੂਨਿਟ ਵਲੋਂ ਥਾਣਾ ਸਤਨਾਮਪੁਰਾ ਫਗਵਾੜਾ ਦੇ ਸਹਿਯੋਗ ਨਾਲ ਥਾਣਾ ਸਤਨਾਮਪੁਰਾ ਮੁੱਖੀ ਰਮਨਦੀਪ ਸਿੰਘ ਦੀ ਯੋਗ ਅਗਵਾਈ ਅਤੇ ਪ੍ਰਧਾਨ ਡਾ. ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਬਲਵੀਰ ਬੈਂਸ ਦੀ ਸੁਚੱਜੀ ਦੇਖ-ਰੇਖ ਹੇਠ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਡਰੱਗ ਦਿਵਸ ਮਨਾਇਆ ਗਿਆl

ਇਸ ਮੌਕੇ ਥਾਣਾ ਸਤਨਾਮਪੁਰਾ ਅਡੀਸ਼ਨਲ ਐਸ.ਐਚ.ੳ.ਬਲਵਿੰਦਰ ਰਾਏ ਵੱਲੋਂ ਨਸ਼ਿਆਂ ਅਤੇ ਨਸ਼ਾ ਤਸਕਰੀ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਰਾਹਗੀਰਾਂ ਨੂੰ ਰੋਕ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤ ਕੀਤਾ ਗਿਆl ਬਲਵਿੰਦਰ ਰਾਏ ਨੇ ਕਿਹਾ ਕਿ ਪੁਲੀਸ ਵੱਲੋਂ ਪਹਿਲਾਂ ਵੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਹੋਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ,ਤਾਂ ਜੋ ਅਜਿਹੇ ਕਾਰੋਬਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿੱਚ ਡਰ ਪੈਦਾ ਹੋਵੇ ਅਤੇ ਉਹ ਨੌਜਵਾਨ ਪੀੜ੍ਹੀ ਨੂੰ ਬਰਬਾਦ ਨਾ ਕਰਨl

ਡਾ.ਰਮਨ ਨੇ ਅਪਣੇ ਸੰਬੋਧਨ 'ਚ ਬੋਲਦਿਆਂ ਆਖਿਆ ਕਿ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਹੈ  ਉਨ੍ਹਾਂ ਕਿਹਾ ਕਿ 1987 ਵਿੱਚ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 26 ਜੂਨ ਨੂੰ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਤਾਂ ਜੋ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਅੱਜ ਦਾ ਨੌਜਵਾਨ ਬਹੁਤ ਪ੍ਰੈਕਟੀਕਲ ਹੈ ਉਹ ਆਪਣੇ ਉੱਤੇ ਨਵੇਂ-ਨਵੇਂ ਤਜਰਬੇ ਕਰਦਾ ਰਹਿੰਦਾ ਹੈl

ਕੁਝ ਨੌਜਵਾਨ ਆਪਣੀ ਜ਼ਿੰਦਗੀ ਨੂੰ ਸੁੰਦਰ ਬਣਾਉਣ ਲਈ ਨਵੇਂ-ਨਵੇਂ ਤਜਰਬੇ ਕਰਦੇ ਹਨ ਪਰ ਕੁਝ ਨੌਜਵਾਨ ਗੁੰਮਰਾਹ ਹੋ ਕੇ ਆਪਣੇ 'ਤੇ ਤਰ੍ਹਾਂ-ਤਰ੍ਹਾਂ ਦੇ ਨਸ਼ੇ ਦੇ ਤਜ਼ਰਬੇ ਕਰ ਲੈਂਦੇ ਹਨ। ਜੋ ਸਿੱਧੇ ਤੌਰ 'ਤੇ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ,ਸਗੋਂ ਪੂਰੇ ਪਰਿਵਾਰ ਨੂੰ ਵੀ ਤਬਾਹ ਕਰ ਦਿੰਦੇ ਹਨ ਅਜਿਹੇ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈl

ਇਸ  ਮੌਕੇ ਬਲਵੀਰ ਬੈਂਸ,ਸੁਸ਼ੀਲ ਸ਼ਰਮਾ,ਬੀ.ਕੇ ਰੱਤੂ,ਕੁਲਦੀਪ ਸਿੰਘ ਨੂਰ,ਅਸ਼ੋਕ ਸ਼ਰਮਾ,ਜੀਵਨ ਕੁਮਾਰ ਸੰਘਾ,ਅਸ਼ੀਸ਼ ਗਾਂਧੀ,ਅਸ਼ੋਕ ਗੋਬਿੰਦਪੁਰੀ,ਸਤਪ੍ਰਕਾਸ਼ ਸਿੰਘ ਸੱਗੂ,ਐਡਵੋਕੇਟ ਧੰਨਦੀਪ ਕੋਰ, ਮੋਨੀਕਾ ਬੇਦੀ,ਅਡੀਸ਼ਨਲ ਐੱਸ.ਐੱਚ.ਓ.ਬਲਵਿੰਦਰ ਰਾਏ,ਏ.ਐੱਸ.ਆਈ.ਮਨਜੀਤ ਸਿੰਘ ਬਾਬਾ,ਮੁਨਸ਼ੀ ਬਲਕਾਰ ਸਿੰਘ, ਏ.ਐੱਸ.ਆਈ.ਗੁਰਮੀਤ ਸਿੰਘ,ਏ.ਐੱਸ.ਆਈ.ਜਸਵਿੰਦਰ ਸਿੰਘ, ਹੌਲਦਾਰ ਪਰਮਜੀਤ ਸਿੰਘ,ਚਰਨਜੀਤ ਸਿੰਘ ਕਰਮਚਾਰੀ, ਕਾਂਸਟੇਬਲ ਗੁਰਪ੍ਰੀਤ ਸਿੰਘ,ਕਰਮਚਾਰੀ ਨਵਦੀਪ ਸਿੰਘ, ਕਰਮਚਾਰੀ ਅਰੁਣ ਦੁੱਗਲ, ਆਦਿ ਮੌਜੂਦ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement