
ਦਾਖਾ ਪੁਲਿਸ ਵਲੋਂ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਬਾਅਦ ਨਸ਼ਾ ਤਸਕਰ ਪ੍ਰਤਾਪ ਸਿੰਘ ਉਰਫ ਸੋਨੂੰ ਨੂੰ ਦਾਖਾ ਪੁਲਿਸ ਵਿਸ਼ੇਸ਼ ਨਾਕੇ 'ਤੇ ਨਸ਼ੀਲੀਆ ਗੋਲੀਆਂ...
ਮੁੱਲਾਂਪੁਰ ਦਾਖਾ, ਦਾਖਾ ਪੁਲਿਸ ਵਲੋਂ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਬਾਅਦ ਨਸ਼ਾ ਤਸਕਰ ਪ੍ਰਤਾਪ ਸਿੰਘ ਉਰਫ ਸੋਨੂੰ ਨੂੰ ਦਾਖਾ ਪੁਲਿਸ ਵਿਸ਼ੇਸ਼ ਨਾਕੇ 'ਤੇ ਨਸ਼ੀਲੀਆ ਗੋਲੀਆਂ ਸਮੇਤ ਕਾਬ” ਕਰ ਲਿਆ ਥਾਣੇਦਾਰ ਗੁਰਦੀਪ ਸਿੰਘ ਵਲੋਂ ਦਾਣਾ ਮੰਡੀ ਰਕਬਾ ਨੇੜੇ ਨਾਕੇ ਦੌਰਾਨ ਚੈਕਿੰਗ ਸਮੇਂ ਇਕ ਸ਼ੱਕ ਦੇ ਅਧਾਰ ਤੇ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ
Drugs Capsules
ਪਰ ਉਹ ਪੁਲਿਸ ਪਾਰਟੀ ਨੂੰ ਦੇਖਕੇ ਫਰਾਰ ਹੋਣ ਲੱਗਾ ਜਦ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾ ਉਸ ਕੋਲੋ 210 ਨਸ਼ੀਲੇ ਕੈਪਸੂਲ ਬਰਾਬਦ ਹੋਏ।ਉਕਤ ਦੋਸ਼ੀ ਦੀ ਪਛਾਣ ਪ੍ਰਤਾਪ ਸਿੰਘ ਉਰਫ ਸੋਨੂ ਪੁੱਤਰ ਹੁਸਨ ਲਾਲ ਨੇੜੇ ਰੇਲਵੇ ਸਟੇਸ਼ਨ ਮੰਡੀ ਮੁੱਲਾਂਪੁਰ ਦੇ ਤੋਰ ਤੇ ਹੋਈ ,ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਹੈ।