
ਏਅਰਪੋਰਟ ਲਾਇਟ ਪੁਆਇੰਟ ਦੇ ਕੋਲ ਐਤਵਾਰ ਰਾਤੀ ਇਕ ਪੀਸੀਆਰ ਗੱਡੀ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੋਈ ਮੌਤ ਦੇ ...
ਚੰਡੀਗੜ੍ਹ, ਏਅਰਪੋਰਟ ਲਾਇਟ ਪੁਆਇੰਟ ਦੇ ਕੋਲ ਐਤਵਾਰ ਰਾਤੀ ਇਕ ਪੀਸੀਆਰ ਗੱਡੀ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੋਈ ਮੌਤ ਦੇ ਮਾਮਲੇ ਵਿਚ ਸੋਮਵਾਰ ਗੁੱਸੇ ਵਿਚ ਆਏ ਪਰਵਾਰ ਅਤੇ ਸਥਾਨਕ ਲੋਕਾਂ ਨੇ ਸੈਕਟਰ 31 ਥਾਣੇ ਦਾ ਘਿਰਾਉ ਕੀਤਾ ਅਤੇ ਪੁਲਿਸ ਦੇ ਵਿਰੁਧ ਜੰਮ ਕੇ ਨਾਰੇਬਾਜੀ ਕੀਤੀ।
ਪਰਵਾਰ ਵਾਲੇ ਪੀਸੀਆਰ ਕਰਮਚਾਰੀਆਂ ਦੇ ਵਿਰੁਧ ਮਾਮਲਾ ਦਰਜ ਕਰਕੇ ਉਨ੍ਹਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਸੂਚਨਾ ਮਿਲਦੇ ਹੀ ਮੌਕੇ ਤੇ ਡੀਐਸਪੀ ਹਰਜੀਤ ਕੌਰ ਨੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਭਰੋਸਾ ਦਿਤਾ ਕਿ ਪੁਲਿਸ ਸਹੀ ਜਾਂਚ ਕਰਕੇ ਮੁਲਜ਼ਮਾਂ ਵਿਰੁਧ ਕਾਰਵਾਈ ਕਰੇਗੀ।
ਹਾਲਾਂਕਿ ਪੁਲਿਸ ਨੇ ਫਿਲਹਾਲ ਪੀਸੀਆਰ ਕਰਮਚਾਰੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੋਟਰਸਾਈਕਲ ਤੇ ਬੈਠੇ ਦੂੱਜੇ ਨੌਜਵਾਨ ਕਪਿਲ ਤੋਂ ਪੁੱਛਗਿਛ ਦੇ ਬਾਅਦ ਜੇਕਰ ਪੀਸੀਆਰ ਕਰਮਚਾਰੀ ਦੀ ਗਲਤੀ ਪਾਈ ਗਈ ਤਾਂ ਉਸਦੇ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਪਰਵਾਰ ਦਾ ਕਹਿਣਾ ਕਿ ਮ੍ਰਿਤਕ ਅਸ਼ੋਕ ਘਰ ਦਾ ਇਕਲੌਤਾ ਚਿਰਾਗ ਸੀ ਅਤੇ ਪੁਲਿਸ ਦੀ ਗਲਤੀ ਨਾਲ ਉਸਦੀ ਜਾਨ ਚੱਲੀ ਗਈ।
ਜਿਕਰਯੋਗ ਹੈ ਕਿ ਐਤਵਾਰ ਰਾਤੀ ਕਰੀਬ 10 ਵਜੇ ਏਅਰਪੋਰਟ ਲਾਈਟ ਪੁਆਂਇਟ ਤੇ ਪੀਸੀਆਰ ਵਾਹਨ ਨਾਲ ਹੋਈ ਟੱਕਰ ਵਿਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੂੱਜੇ ਜਖ਼ਮੀ ਨੌਜਵਾਨ ਕਪਿਲ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕ ਦੀ ਪਛਾਣ 25 ਸਾਲਾ ਅਸ਼ੋਕ ਕੁਮਾਰ ਨਿਵਾਸੀ ਰਾਮ ਦਰਬਾਰ ਫੇਸ - 2 ਦੇ ਰੂਪ ਵਿਚ ਹੋਈ ਸੀ। ਘਟਨਾ ਨੂੰ ਲੈ ਕੇ ਪੁਲਿਸ ਜਿਥੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਹਾਦਸੇ ਦਾ ਜ਼ਿੰਮੇਦਾਰ ਦੱਸ ਰਹੀ ਹੈ , ਉਥੇ ਹੀ ਪਰਵਾਰ ਦਾ ਕਹਿਣਾ ਹੈ ਕਿ ਪੀਸੀਆਰ ਦੀ ਗੱਡੀ ਨੇ ਹੀ ਮੋਟਰਸਾਈਕਲ ਨੂੰ ਟੱਕਰ ਮਾਰੀ।
ਇਹ ਸੀ ਪੂਰਾ ਮਾਮਲਾ
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪੀਸੀਆਰ ਗੱਡੀ ਹੋਮਗਾਰਡ ਵਾਲੰਟਿਅਰ ਨਰੇਸ਼ ਕੁਮਾਰ ਚਲਾ ਰਿਹਾ ਸੀ। ਪੀਸੀਆਰ ਇੰਚਾਰਜ਼ ਨੇ ਸੈਕਟਰ - 31 ਥਾਣਾ ਪੁਲਿਸ ਨੂੰ ਦਿਤੇ ਬਿਆਨ ਵਿਚ ਦੱਸਿਆ ਕਿ ਉਹ ਨਾਇਟ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਉਹ ਏਅਰਪੋਰਟ ਲਾਇਟ ਪਵਾਇੰਟ ਤੋਂ ਹਲੋਮਾਜਰਾ ਲਾਇਟ ਪਵਾਇੰਟ ਦੀ ਵੱਲ ਜਾ ਰਹੇ ਸਨ।
ਇਸ ਦੌਰਾਨ ਇਕ ਮੋਟਰਸਾਈਕਲ ਉਨ੍ਹਾਂ ਦੀ ਪੀਸੀਆਰ ਦੀ ਖੱਬੇ ਪਾਸੇ ਤੋਂ ਪਿੱਛੇ ਦੇ ਦਰਵਾਜੇ ਨਾਲ ਆਕੇ ਟੱਕਰਾ ਗਈ। ਦਰਵਾਜੇ ਨਾਲ ਟਕਰਾਉਣ ਦੇ ਬਾਅਦ ਮੋਟਰਸਾਈਕਲ ਸਿੱਧੇ ਖੰਬੇ ਨਾਲ ਜਾ ਟੱਕਰਾਈ। ਦੂਜੇ ਪਾਸੇ ਪਰਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਲਾਇਟ ਜੰਪ ਕਰਨ ਦੇ ਬਾਅਦ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ।