ਸਾਲ 2019 'ਚ ਹੀ ਚਾਵਲਾ ਨੇ ਪੰਜਾਬ ਸਰਕਾਰ ਤੋਂ ਖ਼ੁਦਕੁਸ਼ੀ ਦੀ ਆਗਿਆ ਮੰਗੀ ਸੀ
Published : Jul 24, 2020, 8:02 am IST
Updated : Jul 24, 2020, 8:02 am IST
SHARE ARTICLE
Dealer GS Chawla
Dealer GS Chawla

ਪਟਰੌਲੀਅਮ ਡੀਲਰ ਐਸੋਸੀਏਸ਼ਨ ਨੇ ਕੀਤਾ ਪ੍ਰਗਟਾਵਾ

ਚੰਡਗੀੜ੍ਹ (ਗੁਰਉਪਦੇਸ਼ ਭੁੱਲਰ) : ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਪੰਜਾਬ ਵਲੋਂ ਮੋਹਾਲੀ ਦੇ ਪ੍ਰਸਿੱਧ ਪਟਰੌਲ ਪੰਪ ਡੀਲਰ ਜੀ.ਐਸ. ਚਾਵਲਾ ਦੀ ਖ਼ੁਦਕੁਸ਼ੀ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪਟਰੌਲ 'ਤੇ ਲਾਏ ਵਧੇਰੇ ਵੈਟ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਇਕਸਾਰ ਕਰਨ ਦੀ ਲੜਾਈ ਲੜਦਿਆਂ ਅਪਣੀ ਜਾਨ ਕੁਰਬਾਨ ਕਰ ਦਿਤੀ ਹੈ।

File Photo File Photo

ਐਸੋਸੀਏਸ਼ਨ ਵਲੋਂ ਅਸ਼ਵਿੰਦਰ ਸਿੰਘ ਮੋਂਗੀਆ ਨੇ ਕਿਹਾ ਕਿ ਜਦੋਂ ਚਾਵਲਾ ਅਪਣੇ ਸਾਰੇ ਯਤਨਾਂ ਤੇ ਸੰਘਰਸ਼ਾਂ ਦੇ ਬਾਵਜੂਦ ਸਰਕਾਰ ਤੋਂ ਵੈਟ ਇਕਸਾਰ ਕਰਨ ਦੀ ਮੰਗ ਪੂਰੀ ਨਾ ਕਰਵਾ ਸਕੇ ਤਾਂ ਉਨ੍ਹਾਂ ਜੁਲਾਈ 2019 'ਚ ਹੀ ਸਰਕਾਰ ਤੋਂ ਖ਼ੁਦਕੁਸ਼ੀ ਦੀ ਆਗਿਆ ਮੰਗੀ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਹਾਲੇ ਵੀ ਵੈਟ ਇਕਸਾਰ ਕਰਨ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਅਜਿਹਾ ਨਾ ਹੋਇਆ ਤਾਂ ਚੰਡੀਗੜ੍ਹ ਨਾਲ ਲਗਦੇ ਪੰਜਾਬ ਦੇ ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰੋਪੜ ਜ਼ਿਲ੍ਹੇ ਦੇ ਹੋਰ ਕਈ ਪਟਰੌਲ ਪੰਪ ਡੀਲਰ ਆਰਥਕ ਮੰਦੀ ਤੋਂ ਨਿਰਾਸ਼ ਹੋ ਕੇ ਚਾਵਲਾ ਵਾਲਾ ਕਦਮ ਚੁੱਕਣ ਲਈ ਤਿਆਰ ਬੈਠੇ ਹਨ।

Punjab Government Punjab Government

ਹਾਲੇ ਵੀ ਸਮਾਂ ਹੈ ਕਿ ਇਸ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਵੈਟ ਜ਼ਿਆਦਾ ਹੋਣ ਕਾਰਨ ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਪਟਰੌਲ ਪੰਪ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ਤੇ ਇਨ੍ਹਾਂ ਖੇਤਰਾਂ ਦਾ 70 ਫ਼ੀ ਸਦੀ ਤੋਂ ਵਧ ਪਟਰੌਲ ਕਾਰੋਬਾਰ ਸਸਤਾ ਹੋਣ ਕਾਰਨ ਚੰਡੀਗੜ੍ਹੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਵਲਾ 15 ਸਾਲ ਤੋਂ ਇਨ੍ਹਾਂ ਖੇਤਰਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਲੜਾਈ ਲੜ ਰਹੇ ਸਨ ਤੇ ਆਖ਼ਰ ਨਿਰਾਸ਼ ਹੋ ਕੇ ਇਸ ਕੋਰੋਨਾ ਮੰਦੀ ਦੇ ਮੌਸਮ ਵਿਚ ਮੌਤ ਨੂੰ ਗਲੇ ਲਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement