ਪੰਜਾਬ ਭਾਜਪਾ ਕੋਰ ਕਮੇਟੀ ਵਿਚ ਅੱਜ ਉਠੇਗਾ ਇਕੱਲਿਆਂ ਚੋਣ ਲੜਨ ਦਾ ਮੁੱਦਾ
Published : Jul 24, 2020, 9:29 am IST
Updated : Jul 24, 2020, 9:29 am IST
SHARE ARTICLE
JP Nadda
JP Nadda

ਪਾਰਟੀ ਦੇ ਕੌਮੀ ਪ੍ਰਧਾਨ ਨੱਡਾ ਲੈਣਗੇ ਮੀਟਿੰਗ

ਚੰਡੀਗੜ੍ਹ, 23 ਜੁਲਾਈ (ਗੁਰਉਪਦੇਸ਼ ਭੁੱਲਰ): ਭਾਜਪਾ ਨੇ ਵੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਲਈ ਹੁਣੇ ਤੋਂ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਇਸੇ ਤਹਿਤ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ 24 ਜੁਲਾਈ ਨੂੰ ਸੱਦੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਣ ਵਾਲੀ ਇਹ ਮੀਟਿੰਗ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਲੈਣਗੇ। ਭਾਜਪਾ ਦੇ ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਇਸ ਵਾਰ ਇਕੱਲਿਆਂ ਅਪਣੇ ਬਲਬੂਤੇ ਚੋਣ ਲੜਨ ਦਾ ਮੁੱਦਾ ਕੁੱਝ ਸੀਨੀਅਰ ਨੇਤਾ ਉਠਾਉਣਗੇ।

JP Nadda JP Nadda

ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਦੇ ਸੁਝਾਅ ਮੁਤਾਬਕ ਇਸ ਵਾਰ ਬਦਲੀਆਂ ਸਥਿਤੀਆਂ ਦੇ ਮੱਦੇਨਜ਼ਰ ਅਕਾਲੀ-ਭਾਜਪਾ ਗਠਜੋੜ ਕਾਇਮ ਰਹਿਣ ਦੀ ਹਾਲਤ ਵਿਚ 59 ਸੀਟਾਂ ਅਕਾਲੀ ਦਲ ਤੋਂ ਲੈਣ ਦੀ ਗੱਲ ਵੀ ਕੌਮੀ ਪ੍ਰਧਾਨ ਅੱਗੇ ਰੱਖੀ ਜਾਵੇਗੀ। ਕੁੱਝ ਭਾਜਪਾ ਨੇਤਾ ਅਕਾਲੀ ਦਲ (ਬਾਦਲ) ਦੇ ਕਮਜ਼ੋਰ ਹੋਏ ਆਧਾਰ 'ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਵਖਰਾ ਦਲ ਬਣਾ ਲੈਣ ਦਾ ਤਰਕ ਦੇ ਕੇ ਬਾਦਲ ਦਲ ਤੋਂ ਵੱਖ ਹੋ ਕੇ ਵਿਧਾਨ ਸਭਾ ਚੋਣ ਵਿਚ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਮੁਤਾਬਕ ਲੜਨ ਦਾ ਸੁਝਾਅ ਦੇਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਭਾਜਪਾ ਦੇ ਸੂਬਾਈ ਅਹੁਦੇਦਾਰਾਂ ਤੋਂ ਵਿਧਾਨ ਸਭਾ ਚੋਣਾਂ ਬਾਰੇ ਸੁਝਾਅ ਲੈਣ ਲਈ ਸੂਬਾ ਇੰਚਾਰਜ ਤੇ
ਕੇਂਦਰੀ ਆਗੂ ਪ੍ਰਭਾਤ ਝਾਅ ਵੀ ਮੀਟਿੰਗ ਕਰ ਚੁੱਕੇ ਹਨ। ਇਸ ਮੀਟਿੰਗ ਦੌਰਾਨ ਵੀ ਇਕੱਲਿਆਂ ਵਿਧਾਨ ਸਭਾ ਚੋਣ ਲੜਨ ਦਾ ਮਾਮਲਾ ਉਠਿਆ ਸੀ। ਇਸ ਕਰ ਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਪ੍ਰਦੇਸ਼ ਲੀਡਰਸ਼ਿਪ ਦੀ ਕੋਰ ਕਮੇਟੀ ਦੀ ਕੌਮੀ ਪ੍ਰਧਾਨ ਨੱਢਾ ਵਲੋਂ ਕੀਤੀ ਜਾਣ ਵਾਲੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement