ਕੈਪਟਨ ਦੀ ਮੌਜੂਦਗੀ ਵਿਚ ਨਵਜੋਤ ਸਿੱਧੂ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੇ ਅਹੁਦੇ ਸੰਭਾਲੇ
Published : Jul 24, 2021, 12:41 am IST
Updated : Jul 24, 2021, 12:41 am IST
SHARE ARTICLE
image
image

ਕੈਪਟਨ ਦੀ ਮੌਜੂਦਗੀ ਵਿਚ ਨਵਜੋਤ ਸਿੱਧੂ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੇ ਅਹੁਦੇ ਸੰਭਾਲੇ

ਆਉਂਦੀਆਂ ਚੋਣਾਂ ਵਿਚ ਬਾਦਲ ਤੇ ਮਜੀਠੇ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 23 ਜੁਲਾਈ (ਗੁਰਉਪਦੇਸ਼ ਭੁੱਲਰ): ਅੱਜ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਲਈ ਪੰਜਾਬ ਕਾਂਗਰਸ ਭਵਨ ਵਿਚ ਵਿਸ਼ਾਲ ਸਮਾਰੋਹ ਵਿਚ ਕਾਂਗਰਸੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ।
ਕਈ ਮਹੀਨਿਆਂ ਤੋਂ ਚਲ ਰਹੇ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਵਿਚੋਂ ਨਿਕਲ ਕੇ ਸੂਬਾ ਕਾਂਗਰਸ ਇਕ ਮੰਚ ਉਪਰ ਇਕਜੁਟ ਦਿਖੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਨਵਜੋਤ ਸਿੱਧੂ ਨੇ ਪ੍ਰਧਾਨ ਅਤੇ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਨੇ ਕਾਰਜਕਾਰੀ ਪ੍ਰਧਾਨਾਂ ਵਜੋਂ ਅਹੁਦੇ ਸੰਭਾਲੇ। ਇਸ ਮੌਕੇ ਪੰਜਾਬ ਮੰਤਰੀ ਮੰਡਲ ਦੇ ਸਮੂਹ ਮੈਂਬਰ, ਵਿਧਾਇਕ, ਸੰਸਦ ਮੈਂਬਰ ਅਤੇ ਕਈ ਸਾਬਕਾ ਸੂਬਾ ਪ੍ਰਧਾਨ ਮੌਜੂਦ ਸਨ। ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਕਾਂਗਰਸੀ ਪਹੁੰਚੇ ਸਨ ਅਤੇ ਸੈਕਟਰ 15 ਤੇ 16 ਵਲ ਜਾਂਦੀਆਂ ਸੜਕਾਂ ਤੇ ਬਾਅਦ ਦੁਪਹਿਰ ਤਕ ਜਾਮ ਦੀ ਸਥਿਤੀ ਬਣੀ ਰਹੀ। 
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਚ ਤੋਂ ਬੋਲਦਿਆਂ ਨਵਜੋਤ ਸਿੱਧੂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਹੁਣ ਤੁਸੀਂ ਪਾਰਟੀ ਦਾ ਸਾਰਾ ਕੰਮਕਾਰ ਸੰਭਾਲਣਾ ਹੈ ਇਸ ਲਈ ਆਪ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੀਟਿੰਗ ਦੌਰਾਨ ਜਦੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਮੈਨੂੰ ਦਸਿਆ ਗਿਆ ਸੀ ਕਿ ਅਸੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਾਂ ਅਤੇ ਮੈਂ ਬਾਹਰ ਆ ਕੇ ਉਸੇ ਦਿਨ ਐਲਾਨ ਕੀਤਾ ਸੀ ਕਿ ਜੋ ਵੀ ਫ਼ੈਸਲਾ ਹਾਈਕਮਾਨ ਕਰੇਗਾ, ਉਹ ਮੈਨੂੰ ਪ੍ਰਵਾਨ ਹੋਵੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਹਨ ਪਰ ਕੁੱਝ ਮਸਲਿਆਂ ਵਿਚ ਕਾਨੂੰਨੀ ਅੜਿੱਕੇ ਖੜੇ ਕਰ ਦਿਤੇ ਜਾਂਦੇ ਹਨ ਜਿਸ ਕਰ ਕੇ ਦੇਰੀ ਹੋ ਜਾਂਦੀ ਹੈ। ਉਨ੍ਹਾਂ ਬੇਅਦਬੀਆਂ ਤੇ ਗੋਲੀ ਕਾਂਡ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾ ਸੀ.ਬੀ.ਆਈ. ਨੇ ਮਾਮਲੇ ਲਟਕਾਈ ਰੱਖੇ ਤੇ ਬਾਅਦ ਵਿਚ ਕੋਰਟਾਂ ਵਿਚ ਰੁਕਾਵਟਾਂ ਆਈਆਂ ਪਰ ਹੁਣ ਅਸੀ ਮੁੜ ਜਾਂਚ ਕਰ ਕੇ ਤੇਜ਼ੀ ਨਾਲ ਚਲਾਨ ਪੇਸ਼ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬੇਹਤਰੀ ਲਈ ਅਸੀ ਇਕੱਠੇ ਹੋ ਕੇ ਲੜਾਈ ਲੜਾਂਗੇ ਅਤੇ ਆਉਂਦੀਆਂ ਚੋਣਾਂ ਵਿਚ ਬਾਦਲ ਤੇ ਮਜੀਠੇ ਪੂਰੀ ਤਰ੍ਹਾਂ ਖ਼ਤਮ ਹੋ ਜਾਣੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਰਹੱਦੀ ਖ਼ਤਰਿਆਂ ਦੇ ਮੱਦੇਨਜ਼ਰ ਪਾਕਿਸਤਾਨ, ਚੀਨ ਤੇ ਤਾਲਿਬਾਨ ਦੀਆਂ ਸਾਜ਼ਸ਼ਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਪਵੇਗਾ। ਕੈਪਟਨ ਨੇ ਨਵਜੋਤ ਸਿੱਧੂ ਦੇ ਪਿਤਾ ਨਾਲ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦਿਆਂ ਦਸਿਆ ਕਿ ਭਗਵੰਤ ਸਿੰਘ ਹੀ ਮੈਨੂੰ ਸਿਆਸਤ ਵਿਚ ਲੈ ਕੇ ਆਏ ਸਨ।
ਨਵਜੋਤ ਸਿੱਧੂ ਨੇ ਜ਼ੋਰਦਾਰ ਭਾਸ਼ਨ ਦਿੰਦਿਆਂ ਕਿਹਾ ਕਿ ਪਾਰਟੀ ਵਰਕਰ ਮੇਰੀ ਪੱਗ ਦਾ ਲੜ ਹਨ। ਹੁਣ ਮੇਰੇ ਪ੍ਰਧਾਨ ਬਣਨ ਨਾਲ ਸਾਰੇ ਵਰਕਰ ਹੀ ਪ੍ਰਧਾਨ ਬਣ ਗਏ ਹਨ। ਲੀਡਰ ਤੇ ਵਰਕਰ ਦਾ ਕੋਈ ਅੰਤਰ ਨਹੀਂ ਰਹੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੇਰੇ ਲਈ ਪ੍ਰਧਾਨਗੀ ਲੈਣਾ ਕੋਈ ਮਸਲਾ ਨਹੀਂ ਸੀ ਬਲਕਿ ਮੈਂ ਤਾਂ ਅਹੁਦੇ ਤੇ ਕੈਬਨਿਟਾਂ ਵਗਾਹ ਵਗਾਹ ਕੇ ਮਾਰੀਆਂ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਮਸਲੇ ਤਾਂ ਹੱਲ ਕਰਨੇ ਹੀ ਪੈਣੇ ਹਨ ਅਤੇ ਮੈਂ ਹਾਈਕਮਾਨ ਦੇ 18 ਨੁਕਾਤੀ ਏਜੰਡੇ ਨੂੰ ਪੂਰਾ ਕਰਨ ਤੋਂ ਬਿਲਕੁਲ ਪਿਛੇ ਨਹੀਂ ਹਟਾਂਗਾ। ਅੱਜ ਪੰਜਾਬ ਕਾਂਗਰਸ ਇਕਜੁਟ ਹੈ ਤੇ ਮੈਂ ਸੱਭ ਨੂੰ ਨਾਲ ਲੈ ਕੇ ਚਲਾਂਗਾ। 15 ਅਗੱਸਤ ਨੂੰ ਮੇਰਾ ਬਿਸਤਰਾ ਹੀ ਕਾਂਗਰਸ ਭਵਨ ਵਿਚ ਲੱਗ ਜਾਵੇਗਾ। ਉਨ੍ਹਾਂ ਮੰਤਰੀਆਂ ਨੂੰ ਵੀ ਸਲਾਹ ਦਿਤੀ ਕਿ ਉਹ ਹਫ਼ਤੇ ਵਿਚ ਇਕ ਦਿਨ ਕੁੱਝ ਘੰਟੇ ਦਾ ਸਮਾਂ ਦਿਆ ਕਰਨ। ਉਨ੍ਹਾਂ ਮਸਲਿਆਂ ਦੀ  ਗੱਲ ਕਰਦਿਆਂ ਕਿਹਾ ਕਿ ਮੇਰੇ ਗੁਰੂ ਲਈ ਇਨਸਾਫ਼ ਦਾ ਮਸਲਾ ਹੈ। ਜੇ ਬੇਅਦਬੀਆਂ ਦਾ ਇਨਸਾਫ਼ ਨਹੀਂ ਹੁੰਦਾ ਤਾਂ ਮੇਰੀ ਪ੍ਰਧਾਨਗੀ ਦਾ ਕੋਈ ਫ਼ਾਇਦਾ ਨਹੀਂ। ਮਸਲੇ ਹੱਲ ਕਰਵਾਉਣਾ ਹੀ ਮੇਰੀ ਪ੍ਰਧਾਨਗੀ ਦਾ ਮਕਸਦ ਹੈ। ਹੋਰ ਮਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੜਕਾਂ ’ਤੇ ਖੜੇ ਈ.ਟੀ.ਟੀ. ਅਧਿਆਪਕਾਂ ਦਾ ਮਸਲਾ ਹੈ, ਅੰਦੋਲਨ ਕਰ ਰਹੀਆਂ ਨਰਸਾਂ ਤੇ ਡਰਾਈਵਰ-ਕੰਡਕਟਰਾਂ ਦੇ ਮਸਲੇ ਹਨ। ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰਨ ਵਾਲੇ ਨਸ਼ੇ ਦੇ ਸੌਦਾਗਰ ਵੱਡੇ ਮੱਗਰਮੱਛਾਂ 
ਨੂੰ ਸਾਹਮਣੇ ਲਿਆ ਕੇ ਕਾਰਵਾਈ ਕਰਨੀ ਹੋਵੇਗੀ। ਉਨ੍ਹਾਂ ਬਿਜਲੀ ਦੇ ਮਾਮਲੇ ਬਾਰੇ ਕਿਹਾ ਕਿ ਅਸੀ 18 ਰੁਪਏ ਪ੍ਰਤੀ ਯੂਨਿਟ ਬਿਜਲੀ ਬਾਹਰੋਂ ਕਿਉਂ ਖ਼ਰੀਦੀਏ? ਮਾੜੇ ਬਿਜਲੀ ਸਮਝੌਤੇ ਕਿਉਂ ਖ਼ਤਮ ਨਹੀਂ ਹੋ ਸਕਦੇ? ਉਨ੍ਹਾਂ ਕਿਹਾ ਕਿ ਸਰਹੱਦਾਂ ਉਪਰ ਬੈਠੇ ਕਿਸਾਨਾਂ ਲਈ ਮੈਂ ਕੰਮ ਕਰਨਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਮਾਡਲ ਦੇ ਪੰਜਾਬ ਮਾਡਲ ਪਰਖਚੇ ਉਡਾ ਦੇਵੇਗਾ ਅਤੇ ਪੰਜਾਬ ਜਿੱਤੇਗਾ।
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਰਾਜਨੀਤੀ ਦਾ ਥੰਮ ਦਸਿਆ। ਉਨ੍ਹਾਂ ਕਿਹਾ ਕਿ ਕੈਪਟਨ ਅੱਜ ਕਾਂਗਰਸ ਦੀਆਂ ਰਵਾਇਤਾਂ ਮੁਤਾਬਕ ਨਵੇਂ ਪ੍ਰਧਾਨਾਂ ਨੂੰ ਅਸ਼ੀਰਵਾਦ ਦੇਣ ਪੁੱਜੇ ਹਨ। ਪ੍ਰੰਪਰਾ ਨਾਲ ਹੀ ਕਾਂਗਰਸ ਅੱਗੇ ਵਧਦੀ ਹੈ ਤੇ ਨਵੇਂ ਪ੍ਰਧਾਨ ਨੂੰ ਵੀ ਚਾਹੀਦਾ ਹੈ ਕਿ ਪ੍ਰੰਪਰਾ ਮੁਤਾਬਕ ਸੱਭ ਨੂੰ ਨਾਲ ਲੈ ਕੇ ਸੱਭ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਨਵੀਂ ਪੀੜ੍ਹੀ ਦੇ ਮੋਢਿਆਂ ’ਤੇ ਹੈ ਜਿਨ੍ਹਾਂ ਨੇ 2022 ਵਿਚ ਪਾਰਟੀ ਨੂੰ ਚੋਣਾਂ ਵਿਚ ਮੁੜ ਸਫ਼ਲ ਬਣਾ ਕੇ ਦੇਸ਼ ਵਿਚ ਕਾਂਗਰਸ ਨੂੰ ਮਜ਼ਬੂਤ ਵੱਲ ਲਿਜਾਣਾ ਹੈ। 
 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement