ਡੀ.ਸੀ ਲੁਧਿਆਣਾ ਦੀ ਧੀ ਪ੍ਰਤਿਭਾ ਸ਼ਰਮਾ ਤੇ ਉਸ ਦੀ ਦੋਸਤ ਬਾਰੂਨੀ ਅਰੋੜਾ ਨੇ 14 ਸਾਲ ਦੀ ਉਮਰ ’ਚ ਲਿਖਿ
Published : Jul 24, 2021, 12:37 am IST
Updated : Jul 24, 2021, 12:37 am IST
SHARE ARTICLE
image
image

ਡੀ.ਸੀ ਲੁਧਿਆਣਾ ਦੀ ਧੀ ਪ੍ਰਤਿਭਾ ਸ਼ਰਮਾ ਤੇ ਉਸ ਦੀ ਦੋਸਤ ਬਾਰੂਨੀ ਅਰੋੜਾ ਨੇ 14 ਸਾਲ ਦੀ ਉਮਰ ’ਚ ਲਿਖਿਆ ਅੰਗ੍ਰੇਜ਼ੀ ਨਾਵਲ ‘ਸਮਰ ਅਨੀਗਮਾ’

ਲੁਧਿਆਣਾ, 23 ਜੁਲਾਈ (ਪ੍ਰਮੋਦ ਕੌਸ਼ਲ) : ਕਿਸ਼ੋਰੀ ਪ੍ਰਤੀਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਦੁਆਰਾ ਲਿਖਿਆ ਅੰਗਰੇਜ਼ੀ ਨਾਵਲ ‘ਸਮਰ ਅਨੀਗਮਾ’ ਸਤਲੁਜ ਕਲੱਬ ਵਿਚ ਜਾਰੀ ਕੀਤਾ ਗਿਆ। ਨਾਵਲ ਨੂੰ ਉੱਘੇ ਪੰਜਾਬੀ ਕਵੀ ਡਾ. ਸੁਰਜੀਤ ਪਾਤਰ, ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਟੀ ਡਾ.ਐਸ.ਪੀ. ਸਿੰਘ, ਲੇਖਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਜੰਗ ਬਹਾਦਰ ਗੋਇਲ, ਉੱਘੇ ਪੰਜਾਬੀ ਕਵੀ ਪ੍ਰੋਫ਼ੈਸਰ ਗੁਰਭਜਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਕਈ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਪ੍ਰਤਿਭਾ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਬੇਟੀ ਹੈ ਅਤੇ ਇਸ ਨੇ ਅਪਣੀ ਸੱਭ ਤੋਂ ਗੂੜ੍ਹੀ ਸਹੇਲੀ ਬਰੂਨੀ ਅਰੋੜਾ ਦੇ ਨਾਲ ਇਸ ਨਾਵਲ ਨੂੰ ਲਿਖਿਆ ਹੈ। ਪ੍ਰਤਿਭਾ ਅਤੇ ਬਾਰੂਨੀ ਦੋਵਾਂ ਦੀ ਉਮਰ 14 ਸਾਲ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਤਿਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਨੇ ਦਸਿਆ ਕਿ ਲਾਕਡਾਊਨ ਦੇ ਦੌਰ ਸਮੇਂ ਉਨ੍ਹਾਂ ਦੋਵਾਂ ਨੇ ਅਪਣੇ ਵਿਚਾਰ ਲਿਖਣ ਦਾ ਫ਼ੈਸਲਾ ਕੀਤਾ, ਜਿਸ ਨੇ ਆਖਰ ਇਕ ਨਾਵਲ ਦੀ ਸ਼ਕਲ ਲੈ ਲਈ। ਇਹ ਦੋਵੇਂ ਸਹੇਲੀਆਂ ਇਕੱਠੀਆਂ ਜਲੰਧਰ ਵਿਖੇ ਪੜ੍ਹਦੀਆਂ ਸਨ, ਪਰ ਜਦੋਂ ਵਰਿੰਦਰ ਕੁਮਾਰ ਸ਼ਰਮਾ ਦੀ ਲੁਧਿਆਣਾ ਵਿਖੇ ਬਦਲੀ ਹੋ ਗਈ ਤਾਂ ਦੋਵੇਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿਚ ਰਹੀਆਂ ਅਤੇ ਉਪਲੱਬਧ ਸਮੇਂ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ। ਪੁਸਤਕ ਦਾ ਸਿਰਲੇਖ ਕਵਰ ਪ੍ਰਤਿਭਾ ਦੀ ਵੱਡੀ ਭੈਣ ਮਾਧਵੀ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ।
ਇਸ ਸਮੇਂ ਪ੍ਰਤਿਭਾ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਲੁਧਿਆਣਾ ਦੀ ਵਿਦਿਆਰਥਣ ਹੈ, ਜਦਕਿ ਬਾਰੂਨੀ ਅਰੋੜਾ ਇਨੋਸੈਂਟ ਹਾਰਟਸ ਸਕੂਲ ਜਲੰਧਰ ਦੀ ਵਿਦਿਆਰਥਣ ਹੈ। ਬਾਰੂਨੀ ਦੇ ਪਿਤਾ ਮਨਹਰ ਅਰੋੜਾ ਸੇਂਟ ਸੋਲਜ਼ਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਹਨ।
ਇਸ ਮੌਕੇ ਡਾ. ਸੁਰਜੀਤ ਪਾਤਰ, ਡਾ ਐਸ.ਪੀ. ਸਿੰਘ, ਜੰਗ ਬਹਾਦੁਰ ਗੋਇਲ ਨੇ ਦੋਵਾਂ ਨੌਜਵਾਨ ਲੇਖਿਕਾਵਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਸਾਡੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਸਾਂਝੀ ਪਹਿਲਕਦਮੀ ਵਲ ਧਿਆਨ ਦੇਣ ਅਤੇ ਸੋਸ਼ਲ ਮੀਡੀਆ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ ਵਧੇਰੇ ਭਾਵਨਾਤਮਕ ਹੋਣ। ਅੱਜ ਦੇ ਸਮਾਗਮ ਦੌਰਾਨ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਰਣਜੋਧ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪ੍ਰਤਿਭਾ ਅਤੇ ਬਾਰੂਨੀ ਦੋਵਾਂ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।
Ldh_Parmod_23_7 : ਪ੍ਰਤਿਭਾ ਸ਼ਰਮਾ ਤੇ ਬਾਰੂਨੀ ਅਰੋੜਾ ਵੱਲੋਂ ਲਿਖਿਆ ਨਾਵਲ ’ਸਮਰ ਅਨੀਗਮਾ’ ਰਿਲੀਜ਼ ਕਰਦੇ ਹੋਏ ਡਾ.ਸੁਰਜੀਤ ਪਾਤਰ, ਡਾ.ਐਸ.ਪੀ ਸਿੰਘ, ਡੀ.ਸੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਹੋਰ ਪਤਵੰਤੇ। (ਫੋਟੋ: ਚੰਦਰ ਮੋਹਣ ਗੋਲਡੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement