Encounter 'ਤੇ ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਬਿਆਨ! Social Media 'ਤੇ ਪੋਸਟ ਪਾ ਕੇ ਰੂਪਾ ਤੇ ਮੰਨੂ ਨੂੰ ਦੱਸਿਆ 'ਬੱਬਰ ਸ਼ੇਰ'
Published : Jul 24, 2022, 7:58 pm IST
Updated : Jul 24, 2022, 7:58 pm IST
SHARE ARTICLE
goldi brar's social media post regarding jagroop rupa and manpreet mannu
goldi brar's social media post regarding jagroop rupa and manpreet mannu

ਕਿਹਾ- ਮੈਂ ਸ਼ੂਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਰੂਪਾ ਤੇ ਮੰਨੂ ਨੇ ਕਿਹਾ ਕਿ ਅਸੀਂ ਆਖਰੀ Performance ਦਿਖਾਉਣੀ ਹੈ

ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਨੇ ਅੰਮ੍ਰਿਤਸਰ 'ਚ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਊਂਟਰ 'ਤੇ ਵੱਡਾ ਬਿਆਨ ਦਿੱਤੋ ਹੈ। ਗੋਲਡੀ ਨੇ ਕਿਹਾ ਕਿ ਮੈਂ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਪਰ ਰੂਪਾ ਤੇ ਮੰਨੂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਆਖਰੀ ਪ੍ਰਦਰਸ਼ਨ ਦਿਖਾਵਾਂਗੇ। ਦੱਸਣਯੋਗ ਹੈ ਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸਨ। ਇਹ ਕਤਲ ਕੈਨੇਡੀਅਨ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਕੀਤਾ ਸੀ। ਹੁਣ ਇਨ੍ਹਾਂ ਦੋਵਾਂ ਦਾ ਐਨਕਾਊਂਟਰ ਹੋਣ ਮਗਰੋਂ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਵੱਡਾ ਬਿਆਨ ਦਿੱਤਾ ਹੈ।

photo photo

ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇੱਕ ਪੋਸਟ ਵਿਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਐਨਕਾਊਂਟਰ ਵਿੱਚ ਸਾਡੇ ਦੋ ਭਰਾਵਾਂ ਦੀ ਮੌਤ ਹੋ ਗਈ ਸੀ। ਜਗਰੂਪ ਤੇ ਮਨਪ੍ਰੀਤ ਸਾਡੇ ਦੋਵੇਂ ਭਰਾ ਬੱਬਰ ਸ਼ੇਰ ਸਨ। ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ। ਉਨ੍ਹਾਂ ਦੇ ਪਰਿਵਾਰ ਲਈ ਹਮੇਸ਼ਾ ਮੌਜੂਦ ਰਹਾਂਗੇ ਅਤੇ ਪੂਰੀ ਮਦਦ ਕਰਾਂਗੇ। ਮੈਂ ਆਪਣੇ ਛੋਟੇ ਵੀਰ ਗੋਲੀ ਕਾਜੀਕੋਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਨੇ ਦੋਨਾਂ ਨੂੰ ਮੇਰੇ ਨਾਲ ਮਿਲਾਇਆ।

Goldy Brar, Sidhu MooseWala Goldy Brar, Sidhu MooseWala

ਉਸ ਨੇ ਅੱਗੇ ਲਿਖਿਆ ''ਜਦੋਂ ਐਨਕਾਊਂਟਰ ਵਾਲੇ ਦਿਨ ਪੁਲਿਸ ਨਾਲ ਟਕਰਾਅ ਹੋਇਆ ਤਾਂ ਮੈਨੂੰ ਜਗਰੂਪ ਦਾ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਾਨੂੰ ਘੇਰ ਲਿਆ ਹੈ। ਉਸ ਸਮੇਂ ਮੈਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਮੈਂ ਤੁਹਾਨੂੰ ਬਾਹਰ ਕੱਢ ਲਵਾਂਗਾ। ਅੱਗੋਂ ਸ਼ੇਰ ਕਹਿੰਦਾ ਕਿ ਬਾਈ ਨੂੰ ਆਪਣੀ ਆਖਰੀ ਕਾਰਗੁਜ਼ਾਰੀ ਦਿਖਾਉਣੀ ਹੈ। ਅਸੀਂ ਸਮਰਪਣ ਨਹੀਂ ਕਰਾਂਗੇ। ਮਾਈ ਡੇਡਲੀ ਲਾਇਨਜ਼ ਨੇ ਪੁਲਿਸ ਨੂੰ 6 ਘੰਟੇ ਰੋਕੀ ਰੱਖਿਆ ਅਤੇ ਅੱਤ ਕਰਵਾ ਦਿਤੀ। ਜਿਹੜੇ ਕਹਿੰਦੇ ਹਨ ਸਿੱਧੂ ਮੂਸੇਵਾਲਾ ਇਕੱਲਾ-ਇਕੱਲਾ ਸੀ ਅਤੇ ਉਸ ਨੂੰ 8 ਲੋਕਾਂ ਨੇ ਮਾਰਿਆ, ਉਨ੍ਹਾਂ ਨੂੰ ਦੱਸ ਦੇਵਾਂ ਕਿ ਉਥੇ 8 ਸੀ ਤੇ ਇਥੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਸਨ, ਫਿਰ ਵੀ ਮੁਕਾਬਲਾ ਪੂਰਾ ਦਿਤਾ।''

Goldy BrarGoldy Brar

ਗੋਲਡੀ ਬਰਾੜ ਦੀ ਸੋਸ਼ਲ ਮੀਡੀਆ ਪੋਸਟ ਵਿਚ ਅੱਗੇ ਲਿਖਿਆ ''ਮੀਡੀਆ 'ਚ ਪੁਲਿਸ ਚਲਾ ਰਹੀ ਹੈ ਕਿ ਮੈਂ ਅੰਕਿਤ ਸੇਰਸਾ ਨੂੰ ਪੈਸੇ ਨਹੀਂ ਦਿੱਤੇ। ਮੈਂ ਉਸਦਾ ਫ਼ੋਨ ਨਹੀਂ ਚੁੱਕ ਰਿਹਾ। ਅਜਿਹਾ ਕੁਝ ਨਹੀਂ ਹੈ। ਉਹ ਮੇਰਾ ਭਰਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸੈੱਟ ਕੀਤਾ ਹੈ। ਪੁਲਿਸ ਨੂੰ ਅਜਿਹੇ ਗਲਤ ਕੰਮ ਨਹੀਂ ਕਰਨੇ ਚਾਹੀਦੇ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement