
ਮ੍ਰਿਤਕ ਅਪਣੇ ਪਿੱਛੇ ਛੱਡ ਗਿਆ ਪਤਨੀ, 2 ਪੁੱਤ ਅਤੇ ਮਾਪੇ
ਬ੍ਰਿਟਿਸ਼ ਕੋਲੰਬੀਆ -ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਭਾਈਚਾਰੇ ਵਿਚ ਚਿੰਤਾ ਵਧਦੀ ਜਾ ਰਹੀ ਹੈ। ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਸੁਖਜਿੰਦਰ ਸਿੰਘ ਦੇ ਅੰਤਿਮ ਸਸਕਾਰ ਦੇ ਖਰਚਿਆਂ ਵਿਚ ਪ੍ਰਵਾਰ ਦੀ ਮਦਦ ਕਰਨ ਲਈ ਫੰਡ ਇਕੱਠਾ ਕਰਨ ਲਈ GoFundMe 'ਤੇ ਇਕ ਪੇਜ ਸਥਾਪਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ19 ਜੁਲਾਈ 2023 ਨੂੰ ਸੁਖਜਿੰਦਰ ਟਰੱਕ ਚਲਾ ਰਿਹਾ ਸੀ ਅਤੇ ਹਾਈਵੇ 93 ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਸੇ ਦਿਨ ਉਸ ਦੇ ਵੱਡੇ ਪੁੱਤਰ ਦਾ ਜਨਮਦਿਨ ਸੀ ਅਤੇ ਉਹ ਘਰ ਵਾਪਸੀ ਕਰ ਰਿਹਾ ਸੀ।
ਸੁਖਜਿੰਦਰ ਅਪਣੇ ਪਿੱਛੇ ਪਤਨੀ, 2 ਪੁੱਤ (ਉਮਰ 6 ਸਾਲ ਤੇ 3 ਸਾਲ) ਅਤੇ ਮਾਪੇ ਛੱਡ ਗਿਆ ਹੈ। ਸੁਖਜਿੰਦਰ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਘਟਨਾ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।