
ਮਨਜੀਤ ਕੁਮਾਰ ਸੇਠੀ ਨੇ ਅੱਜ ਸਵੇਰੇ ਇਲਾਜ ਦੌਰਾਨ ਪੀ.ਜੀ.ਆਈ. ਵਿਖੇ ਆਖ਼ਰੀ ਸਾਹ ਲਏ
ਚੰਡੀਗੜ੍ਹ: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੀਨੀਅਰ ਪੱਤਰਕਾਰ ਸ੍ਰੀ ਨਵੀਨ ਸੇਠੀ ਦੇ ਪਿਤਾ ਸ੍ਰੀ ਮਨਜੀਤ ਕੁਮਾਰ ਸੇਠੀ (66) ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸੋਗ ਸੁਨੇਹੇ ਵਿੱਚ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਜੌੜਾਮਾਜਰਾ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਇਸ ਅਸਹਿ ਅਤੇ ਅਕਹਿ ਦੁੱਖ ਦੀ ਘੜੀ ਵਿੱਚ ਸ੍ਰੀ ਨਵੀਨ ਸੇਠੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਮਨਜੀਤ ਕੁਮਾਰ ਸੇਠੀ ਕਾਫ਼ੀ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਅੱਜ ਸਵੇਰੇ ਇਲਾਜ ਦੌਰਾਨ ਪੀ.ਜੀ.ਆਈ. ਵਿਖੇ ਆਖ਼ਰੀ ਸਾਹ ਲਏ।