ਸਰਕਾਰੀ ਸਕੂਲਾਂ ਵਿਚ 13.9 ਫੀਸਦੀ ਵਿਦਿਆਰਥੀ ਵਧੇ
ਚੰਡੀਗੜ੍ਹ : ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਦੇ ਅਪਣੇ 10 ਫੀਸਦੀ ਦੇ ਟੀਚੇ ਵਿਚ ਕਰੀਬ 4 ਫੀਸਦੀ ਤੋਂ ਵਧ ਕੇ 13.9 ਫੀਸਦੀ ਤਕ ਨਵੇਂ ਦਾਖਲੇ ਵਧਾਉਣ ਵਿਚ ਸਫਲ ਰਹੀ ਹੈ। ਸਿੱਖਿਆ ਵਿਭਾਗ ਫਰਬਰੀ ਅਤੇ ਮਾਰਚ ਵਿਚ ਹੀ ਸਰਕਾਰੀ ਸਕੂਲਾ ਵਿਚ ਦਾਖਲੇ ਵਧਾਉਣ ਦਾ ਕੋਸ਼ਿਸ਼ਾਂ ਕਰ ਰਿਹਾ ਹੈ। 30 ਮਈ 2023 ਤਕ ਸਰਕਾਰੀ ਸਕੂਲਾਂ ਵਿਚ 44,008 ਬੱਚਿਆਂ ਦਾ ਨਵਾਂ ਦਾਖਲਾ ਹੋਇਆ ਹੈ। ਜੂਨ ਤੇ ਜੁਲਾਈ ਵਿਚ ਕੀਤੇ ਗਏ ਨਵੇਂ ਯਤਨਾਂ ਨਾਲ ਹੁਣ ਤਕ ਅੰਕੜਾ 75,518 ਤਕ ਪਹੁੰਚ ਗਿਆ ਹੈ।
ਪ੍ਰੀ-ਨਰਸਰੀ ਤੋਂ ਯੂਕੇਜੀ ਜਮਾਤ ਤਕ 34,549 ਅਤੇ ਪਹਿਲੀ ਤੋਂ 5ਵੀਂ ਜਮਾਤ ਤੱਕ 40,969 ਨਵੇਂ ਵਿਦਿਆਰਥੀਆਂ ਨੇ ਸਰਕਾਰੀ ਸਕੂਲਾ ਵਿਚ ਦਾਖਲਾ ਲਿਆ ਹੈ। ਪ੍ਰੀ-ਨਰਸਰੀ, ਨਰਸਰੀ, ਐਲਕੇਜੀ ਅਤੇ ਯੂਕੇਜੀ ਜਮਾਤ ਵਿਚ ਹੀ ਦਾਖਲਾ 9.9 ਫੀਸਦੀ ਵਧ ਗਿਆ ਹੈ। ਬੀਤੇ ਸਾਲ 2022 ਦੇ ਮੁਕਾਬਲੇ ਇਸ ਸਾਲ 2023 ਵਿਚ ਇਨ੍ਹਾਂ ਜਮਾਤਾਂ ਵਿਚ 75,518 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਜੋ ਕਿ ਇਕ ਨਵਾਂ ਰਿਕਾਰਡ ਹੈ।
ਬੀਤੇ ਸਾਲਾਂ ਵਿਚ ਸਕਾਰੀ ਸਕੂਲਾਂ ਵਿਚ ਇਸ ਪੱਧਰ ਤੇ ਦਾਖਲਾ ਕਦੇ ਨਹੀਂ ਵਧਿਆ ਹੈ। 30 ਜੂਨ ਨੂੰ ਸਮੀਖਿਆ ਮੀਟਿੰਗਾਂ ਤੋਂ ਬਾਅਦ ਅਧਿਆਪਕ ਤੇ ਸਕੂਲ ਪ੍ਰਿੰਸੀਪਲਾਂ ਨੂੰ ਫਿਰ ਤੋਂ ਦਾਖਲਾ ਵਧਾਉਣ ਲਈ ਕਿਹਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਮ ਲੋਕਾਂ ਵਿਚ ਸਰਕਾਰੀ ਸਕੂਲਾਂ ਦੇ ਪ੍ਰਤੀ ਭਰੋਸਾ ਵਧਿਆ ਹੈ। ਬੀਤੇ ਸਾਲ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ 75 ਹਜ਼ਾਰ ਤੋਂ ਵੱਧ ਵਿਦਿਆਰਥੀ ਵਧਣਾ ਵੱਡੀ ਸਫਲਤਾ ਹੈ। ਅਗਲੇ ਸਾਲ ਅਸੀਂ ਇਕ ਲੱਖ ਦਾ ਅੰਕੜਾ ਜ਼ਰੂਰ ਪਾਰ ਕਰਾਂਗੇ।