
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤ ਦੀ ਪੁਰਸ਼ ਰੋਇੰਗ ਟੀਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ
• ਭਾਰਤੀ ਟੀਮ ਨੇ ਕੁਆਰਡਰਪਲ ਸਕੱਲਜ਼ ਵਰਗ 'ਚ ਜਿੱਤਿਆ ਸੋਨ ਤਮਗਾ • ਟੀਮ ਮੈਂਬਰ ਸੁਖਮੀਤ ਸਿੰਘ ਤੇ ਸਵਰਨ ਵਿਰਕ ਮਾਨਸਾ ਨਾਲ ਸਬੰਧਤ
ਚੰਡੀਗੜ:ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤ ਦੀ ਪੁਰਸ਼ ਰੋਇੰਗ ਟੀਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਣ 'ਤੇ ਦਿਲੀ ਵਧਾਈ ਦਿੱਤੀ ਹੈ। ਟੀਮ, ਜਿਸ ਵਿੱਚ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ, ਦੱਤੂ ਭੋਕਾਨਲ ਅਤੇ ਓਮ ਪ੍ਰਕਾਸ਼ ਸ਼ਾਮਲ ਹਨ, ਨੇ ਪੁਰਸ਼ਾਂ ਦੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਸੋਨ ਤਮਗਾ ਜਿੱਤਿਆ।
Indian Rowing Team Win Gold Medalਵਰਣਨਯੋਗ ਹੈ ਕਿ ਟੀਮ ਮੈਂਬਰ ਸੁਖਮੀਤ ਸਿੰਘ ਅਤੇ ਸਵਰਨ ਸਿੰਘ ਵਿਰਕ ਮਾਨਸਾ ਜ਼ਿਲ•ੇ ਨਾਲ ਸਬੰਧ ਰੱਖਦੇ ਹਨ।ਰਾਣਾ ਸੋਢੀ ਨੇ ਅੱਗੇ ਕਿਹਾ ਕਿ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਖੇਡ ਢਾਂਚੇ ਦੇ ਪੂਰਨ ਆਧੂਨਿਕੀਕਰਨ ਲਈ ਵਚਨਬੱਧ ਹੈ ਅਤੇ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਹਰ ਸਹੂਲਤ ਦੇਣ ਪ੍ਰਤੀ ਵੀ ਪ੍ਰਤੀਬੱਧ ਹੈ ਤਾਂ ਜੋ ਅੱਗੇ ਜਾ ਕੇ ਕੌਮਾਂਤਰੀ ਪੱਧਰ 'ਤੇ ਤਮਗਾ ਜੇਤੂ ਖਿਡਾਰੀ ਪੈਦਾ ਕੀਤੇ ਜਾ ਸਕਣ।