
ਚੋਂਕ 'ਚ ਬੱਸਾਂ ਖੜਨ ਅਤੇ ਪ੍ਰੈਸ਼ਰ ਹਾਰਨਾਂ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਮੇਨ ਚੋਂਕ ਦੇ ਦੁਕਾਨਦਾਰਾਂ ਦੀ ਸਮੱਸਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦੀ...........
ਭਗਤਾ ਭਾਈ ਕਾ : ਚੋਂਕ 'ਚ ਬੱਸਾਂ ਖੜਨ ਅਤੇ ਪ੍ਰੈਸ਼ਰ ਹਾਰਨਾਂ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਮੇਨ ਚੋਂਕ ਦੇ ਦੁਕਾਨਦਾਰਾਂ ਦੀ ਸਮੱਸਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਪਰ ਸਮੇਂ-ਸਮੇਂ 'ਤੇ ਪ੍ਰਸਾਸ਼ਨਕ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਵੀ ਇਹਨਾਂ ਦੁਕਾਨਦਾਰਾਂ ਦੀ ਸਮੱਸਿਆ ਨੂੰ ਹੱਲ ਕਰਨਾ ਕੋਈ ਮੁਨਾਸਿਬ ਨਹੀਂ ਸਮਝਦਾ। ਅਜ ਤਾਜ਼ਾ ਮਸਲਾ ਸਾਹਮਣੇ ਆਇਆ ਕਿ ਚੋਂਕ 'ਚ ਬੱਸ ਖੜੀ ਕਰਕੇ ਪ੍ਰੈਸ਼ਰ ਹਾਰਨ ਵਜਾਉਣ ਸਬੰਧੀ ਜਦੋਂ ਇੱਕ ਦੁਕਾਨਦਾਰ ਵਲੋਂ ਉਕਤ ਬੱਸ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੱਸ ਚਾਲਕ ਮਾਰਕੁੱਟ 'ਤੇ ਉਤਰ ਆਇਆ ਪਰ ਬਚਾਅ ਹੋ ਗਿਆ।
ਇਸ ਮਸਲੇ ਨੂੰ ਲੈ ਕੇ ਸਮੂਹ ਦੁਕਾਨਦਾਰ ਇਕੱਠੇ ਹੋ ਕੇ ਥਾਣੇ ਪਹੁੰਚ ਗਏ। ਉਧਰ ਥਾਣਾ ਮੁਖੀ ਵਲੋਂ ਦੱਸਿਆ ਗਿਆ ਕਿ ਉਹਨਾਂ ਵਲੋਂ ਇਹਨਾਂ ਬੱਸ ਚਾਲਕਾਂ ਨੂੰ ਇੱਕ ਵਾਰ ਹਦਾਇਤ ਕਰ ਦਿੱਤੀ ਜਾਵੇਗੀ ਨਹੀਂ ਤਾਂ ਫਿਰ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਧਰ ਦੁਕਾਨਦਾਰਾਂ ਵਲੋਂ ਹਲਕੇ ਨਾਲ ਸਬੰਧਿਤ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਫਰਿਆਦ ਸੁਣਨ ਸਬੰਧੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ
ਕਿ ਉਹ ਇਸ ਮਸਲੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਲਈ ਨਿਰਦੇਸ਼ ਜਾਰੀ ਕਰਨ ਤਾਂ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਪਰ ਸ਼ਾਇਦ ਕਿਤੇ ਨਾ ਕਿਤੇ ਸਮੇਂ ਸਮੇਂ 'ਤੇ ਸਿਆਸੀ ਦਬਾਅ ਇਸ ਮਸਲੇ 'ਚ ਅੜਚਨ ਬਣ ਜਾਂਦਾ ਹੈ, ਜਿਹੜਾ ਕਿ ਹੁਣ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਕਿਉਂਕਿ ਇਹ ਮਸਲਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਅੜਿਆ ਹੋਇਆ ਹੈ।