
125 ਟੀਮਾਂ ਨੇ 4150 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ: ਇੰਜ:ਆਰ.ਐਸ. ਸੈਣੀ
ਮੋਹਾਲੀ, 24 ਅੱਗਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਦੇ ਸੀ.ਐਮ.ਡੀ. ਏ.ਵੇਨੂੰ ਪ੍ਰਸਾਦ ਅਤੇ ਡਾਇਰੈਕਟਰ ਡਿਸਟ੍ਰੀਬਿਉਸਨ ਇੰਜ:ਡੀ.ਪੀ.ਐਸ. ਗਰੇਵਾਲ ਦੀ ਬਿਜਲੀ ਚੌਰੀ ਰੋਕਣ ਲਈ ਜੀਰੋ ਟੋਲਰੈਂਸ ਪਾਲਿਸੀ ਤਹਿਤ ਇੰਜ: ਆਰ.ਐਸ. ਸੈਣੀ ਮੁੱਖ ਇੰਜੀਨੀਅਰ/ ਦੱਖਣ ਜ਼ੋਨ ਪਟਿਆਲਾ ਦੀ ਰਹਿਨੁਮਾਈ ਵਿਚ ਸਵੇਰੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕਰਨ ਹਿਤ 125 ਟੀਮਾਂ ਨੇ 4150 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਅਤੇ ਬਿਜਲੀ ਚੋਰੀ ਕਰਨ ਦੇ 302 ਕੇਸ ਪਕੜੇ, ਯੂ.ਯੁ.ਈ. ਦੇ 108 ਖਪਤਕਾਰ ਫੜੇ ਗਏ ਅਤੇ ਯੂ.ਈ. ਦੇ 6 ਖਪਤਕਾਰ ਅਣ ਅਧਿਕਾਰਤ ਪਕੜੇ ਗਏ ਅਤੇ ਕੁਲ ਮਿਲਾ ਕੇ 1.01 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ।
ਇੰਜ:ਆਰ.ਐਸ. ਸੈਣੀ ਮੁੱਖ ਇੰਜੀਨੀਅਰ /ਦੱਖਣ ਜ਼ੋਨ, ਪਟਿਆਲਾ ਨੇ ਦਸਿਆ ਕਿ ਪਟਿਆਲਾ ਹਲਕੇ ਵਿਚ 32 ਟੀਮਾਂ ਨੇ 1628 ਖ਼ਪਤਕਾਰਾਂ ਦੇ ਕੁਨੈਕਸਨ ਚੈਕ ਕੀਤੇ, ਜਿਸ ਵਿਚ 132 ਨੰਬਰ ਖਪਤਕਾਰਾਂ ਨੁੰ 26.53 ਲੱਖ ਰੁਪਏ ਜੁਰਮਾਨਾ ਪਾਇਆ। ਬਰਨਾਲਾ ਹਲਕੇ ਵਿਚ 22 ਟੀਮਾਂ ਨੇ 700 ਖਪਤਕਾਰਾਂ ਦੇ ਕੁਨੈਕਸਨ ਚੈਕ ਕੀਤੇ, ਜਿਸ ਵਿਚ 62 ਨੰਬਰ ਖਪਤਕਾਰਾਂ ਨੁੰ 24.85 ਲੱਖ ਰੁਪਏ ਜੁਰਮਾਨਾ ਪਾਇਆ। ਸੰਗਰੂਰ ਹਲਕੇ ਵਿਚ 28 ਟੀਮਾਂ ਨੇ 672 ਖਪਤਕਾਰਾਂ ਦੇ ਕੁਨੈਕਸਨ ਚੈਕ ਕੀਤੇ, ਜਿਸ ਵਿਚ 79 ਨੰਬਰ ਖਪਤਕਾਰਾਂ ਨੁੰ 21.55 ਲੱਖ ਰੁਪਏ ਜੁਰਮਾਨਾ ਪਾਇਆ ਗਿਆ।
ਮੋਹਾਲੀ ਹਲਕੇ ਵਿਚ 26 ਟੀਮਾਂ ਨੇ 550 ਖ਼ਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ ਜਿਸ ਵਿਚ 45 ਨੰਬਰ ਖਪਤਕਾਰਾਂ ਨੁੰ 21.91 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਰੋਪੜ ਹਲਕੇ ਵਿਚ 17 ਟੀਮਾਂ ਨੇ 600 ਖਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ, ਜਿਸ ਵਿਚ 45 ਨੰਬਰ ਖ਼ਪਤਕਾਰਾਂ ਨੁੰ 6.35 ਲੱਖ ਰੁਪਏ ਜੁਰਮਾਨਾ ਪਾਇਆ ਗਿਆ।